ਮਣੀਪੁਰ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਸ਼ਨੀਵਾਰ ਨੂੰ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾ ਬੀਤੀ ਰਾਤ ਕਰੀਬ 11.30 ਵਜੇ ਸੂਬੇ ਦੇ ਕਾਕਚਿੰਗ ਖੁਨੋ ਵਿਖੇ ਭਾਜਪਾ ਅਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਵਰਕਰਾਂ ਵੱਲੋਂ 13 ਵਾਹਨ ਵੀ ਨੁਕਸਾਨੇ ਗਏ ਹਨ। ਨੁਕਸਾਨੇ ਵਾਹਨਾਂ ਵਿੱਚ ਅੱਠ ਦੋ ਪਹੀਆ ਅਤੇ ਚਾਰ ਵਾਹਨ ਚਾਰ ਪਹੀਆ ਹਨ।
ਦਸ ਦਈਏ ਕਿ ਸੂਬੇ ‘ਚ ਦੂਜੇ ਪੜਾਅ ਲਈ 5 ਮਾਰਚ ਨੂੰ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾ ਮਣੀਪੁਰ ਵਿਧਾਨ ਸਭਾ ਲਈ 28 ਫਰਵਰੀ ਨੂੰ ਪਹਿਲੇ ਪੜਾਅ ਲਈ ਵੋਟਿੰਗ ਹੋਈ ਸੀ ਜਿਸ ਵਿੱਚ 78.03 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ।
----------- Advertisement -----------
ਮਣੀਪੁਰ: ਭਾਜਪਾ-ਕਾਂਗਰਸ ਵਰਕਰਾਂ ਵਿਚਾਲੇ ਝੜਪ, 13 ਵਾਹਨ ਵੀ ਨੁਕਸਾਨੇ
Published on
----------- Advertisement -----------
----------- Advertisement -----------












