November 12, 2026, 5:07 am
----------- Advertisement -----------
HomeNewsEntertainmentਰੈਪ ਕਿੰਗ ਹਨੀ ਸਿੰਘ ਮਨਾ ਰਹੇ ਆਪਣਾ 39ਵਾਂ ਜਨਮਦਿਨ: ਜਾਣੋ ਉਹਨਾਂ ਦੇ...

ਰੈਪ ਕਿੰਗ ਹਨੀ ਸਿੰਘ ਮਨਾ ਰਹੇ ਆਪਣਾ 39ਵਾਂ ਜਨਮਦਿਨ: ਜਾਣੋ ਉਹਨਾਂ ਦੇ ਟਾਪ ਗਾਣਿਆਂ ਬਾਰੇ

Published on

----------- Advertisement -----------

ਰੈਪ ਕਿੰਗ ਹਨੀ ਸਿੰਘ ਮੰਗਲਵਾਰ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। 15 ਮਾਰਚ 1983 ਨੂੰ ਹੁਸ਼ਿਆਰਪੁਰ ਵਿੱਚ ਜਨਮੇ ਹਨੀ ਸਿੰਘ ਨੇ ਥੋੜ੍ਹੇ ਸਮੇਂ ‘ਚ ਹੀ ਕਾਫੀ ਪ੍ਰਸਿੱਧੀ ਖੱਟ ਲਈ। ਰੈਪ ਸੰਗੀਤ ਦੀ ਸ਼ੁਰੂਆਤ ਭਾਰਤ ਵਿੱਚ ਹਨੀ ਸਿੰਘ ਨੇ ਕੀਤੀ ਸੀ। ਮਸ਼ਹੂਰ ਸੰਗੀਤ ਨਿਰਦੇਸ਼ਕ ਅਤੇ ਗਾਇਕ ਹਨੀ ਸਿੰਘ ਨੇ ਕਈ ਹਿੱਟ ਪਾਰਟੀ ਗੀਤ ਗਾਏ ਹਨ। ਉਸਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਕਈ ਹਿੱਟ ਟਰੈਕ ਬਣਾਏ ਹਨ। ਉਸਦੀ ਰੈਪ ਸ਼ੈਲੀ ਅਤੇ ਬੋਲ ਵੱਖਰੇ ਹੀ ਹਨ ਅਤੇ ਕਿਸੇ ਵੀ ਪਾਰਟੀ ਦੀ ਸ਼ੁਰੂਆਤ ਜ਼ਿਆਦਾਤਰ ਉਸਦੇ ਗਾਣਿਆਂ ਨਾਲ ਹੀ ਹੁੰਦੀ ਹੈ।


ਸਨੀ ਸਨੀ
ਯੋ ਯੋ ਹਨੀ ਸਿੰਘ ਅਤੇ ਨੇਹਾ ਕੱਕੜ ਦਾ ਗਾਇਆ ਗਾਣਾ “ਸਨੀ ਸਨੀ” ਸਭ ਦਾ ਪਸੰਦੀਦਾ ਪਾਰਟੀ ਸਾਂਗ ਹੈ। ਇਹ ਫਿਲਮ ਯਾਰੀਆਂ ਵਿੱਚ ਫਿਲਮਾਇਆ ਗਿਆ ਸੀ। ਇਸ ਵਿੱਚ ਗਰਮੀਆਂ ਦੀਆਂ ਵਾਈਬਸ ਹਨ ਅਤੇ ਇੱਕ ਯਕੀਨੀ ਪੂਲ ਪਾਰਟੀ ਹਿੱਟ ਹੈ।


ਹਾਈ ਹੀਲਸ
ਇਹ ਗਰੋਵੀ ਨੰਬਰ ਫਿਲਮ “ਕੀ ਐਂਡ ਕਾ” ਵਿੱਚ ਦਿਖਾਇਆ ਗਿਆ ਹੈ। ਇਹ ਕਿਸੇ ਵੀ ਮੌਕੇ ‘ਤੇ ਡਾਂਸ ਕਰਨ ਲਈ ਤੁਹਾਨੂੰ ਮਜਬੂਰ ਕਰ ਦਏਗਾ। ਇਸ ਦੇ ਨਾਲ ਹੀ ਇਸ ਗਾਣੇ ਦੇ ਬੋਲ ਵੀ ਬਹੁਤ ਹਨ। 2016 ਵਿਚ ਆਇਆ ਯੋ ਯੋ ਹਨੀ ਸਿੰਘ ਦਾ ਇਹ ਗਾਣਾ ਥੋੜੇ ਸਮੇ ‘ਚ ਹੀ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਿਆ ਸੀ।


ਲੁੰਗੀ ਡਾਂਸ
ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਚੇਨਈ ਐਕਸਪ੍ਰੈਸ ਵਿੱਚ ਪ੍ਰਦਰਸ਼ਿਤ ਗਾਣਾ ਲੂੰਗੀ ਡਾਂਸ ਕਈ ਸਾਲਾਂ ਤਕ ਪ੍ਰਸ਼ੰਸਕਾਂ ਦਾ ਪਸੰਦੀਦਾ ਰਿਹਾ ਹੈ। ਜਦੋਂ ਇਹ ਟਰੈਕ ਚੱਲਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਡਾਂਸ ਕਰਨ ਤੋਂ ਰੋਕ ਨਹੀਂ ਸਕੋਗੇ। 2013 ਵਿਚ ਆਏ ਇਸ ਗਾਣੇ ਨੂੰ ਸੋਸ਼ਲ ਮੀਡੀਆ ਤੇ 500 ਮਿਲੀਆਂ ਤੋਂ ਵੱਧ ਲੋਕਾਂ ਵੱਲੋ ਪਸੰਦ ਕੀਤਾ ਗਿਆ ਹੈ।

ਹਨੀ ਸਿੰਘ ਨੇ ਦਿਲਜੀਤ ਦੋਸਾਂਝ ਨਾਲ 'ਲੱਕ 28 ਕੁੜੀ ਦਾ' ਗੀਤ ਗਾਇਆ ਸੀ, ਜੋ 'ਬੀਬੀਸੀ ਏਸ਼ੀਅਨ ਡਾਉਨਲੋਡ ਚਾਰਟ' 2011 ਦੀ ਸੂਚੀ ਵਿੱਚ ਨੰਬਰ 1 'ਤੇ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਦੇ ਕਈ ਹਿੱਟ ਗੀਤ ਦਿੱਤੇ। ਉਨ੍ਹਾਂ ਦੇ ਹਰ ਗੀਤ 'ਯੋ ਯੋ ਹਨੀ ਸਿੰਘ' ਰੈਪ ਦਾ ਹਿੱਸਾ ਜ਼ਰੂਰ ਸੀ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ’ਚ ਛੱਠ ਪੂਜਾ ਲਈ 104 ਸਥਾਨਾਂ ’ਤੇ ਹੋਣਗੇ ਪੁਖ਼ਤਾ ਪ੍ਰਬੰਧ, CM ਮਾਨ ਨੇ ਸੁਰੱਖਿਆ ਦੇ ਦਿੱਤੇ ਸਖ਼ਤ ਨਿਰਦੇਸ਼

*ਚੰਡੀਗੜ੍ਹ, 11 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ...

ਮੁੱਖ ਮੰਤਰੀ ਮਾਨ ਵੱਲੋਂ 1,000 ਹੋਰ ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ, ਪੰਜਾਬ ਨੂੰ ਖੇਡਾਂ ਦਾ ਹੱਬ ਬਣਾਉਣ ਦਾ ਟੀਚਾ

ਚੰਡੀਗੜ੍ਹ, 11 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਭਰ ਦੇ 1,000 ਹੋਰ...

ਪੁੱਤ ਨੂੰ ਜੂਆ ਖੇਡਣ ਤੋਂ ਰੋਕਣਾ ਪਿਓ ਨੂੰ ਪਿਆ ਮਹਿੰਗਾ ! ਘਰ ਲਿਜਾਣ ਗਏ ਪਿਤਾ ਦਾ ਬੇਰਹਿਮੀ ਨਾਲ ਕਤਲ

ਜਗਰਾਓਂ ਦੇ ਕਸਬਾ ਗੁਰੂਸਰ ਸੁਧਾਰ ਤੋਂ ਇੱਕ ਅਜਿਹੀ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ,...

ਸ੍ਰੀ ਅਕਾਲ ਤਖ਼ਤ ਸਾਹਿਬ ਦਾ 2 ਕੀਰਤਨੀ ਜੱਥਿਆਂ ‘ਤੇ ਵੱਡਾ ਐਕਸ਼ਨ, ਇੱਕ ਮਹੀਨੇ ਤੱਕ ਨਹੀਂ ਕਰ ਸਕਣਗੇ ਕੀਰਤਨ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਰਤਨੀਏ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ...

ਅਮਰੀਕਾ ’ਚ ਚੋਰੀ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

ਨਿਊ ਹੈਵਨ ਦੀ ਇਕ ਤਾਂਬਾ ਬਣਾਉਣ ਵਾਲੀ ਫੈਕਟਰੀ ਵਿਚੋਂ 1 ਲੱਖ 15 ਹਜ਼ਾਰ ਡਾਲਰ...

ਮਾਨਸਾ ਦੇ ਦਲਜੀਤ ਸਿੰਘ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼! AIIMS ਦੀ ਮੁੱਢਲੀ ਰਿਪੋਰਟ ’ਚ ਖੁਲਾਸਾ

ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਰਹਿਣ ਵਾਲੇ ਦਲਜੀਤ ਸਿੰਘ (35) ਦੀ ਮੌਤ ਦੇ...

ਅੰਮ੍ਰਿਤਪਾਲ ਨੂੰ ਦਾਦੀ ਦੇ ਸਸਕਾਰ ’ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ, ਕੇਂਦਰੀ ਗ੍ਰਹਿ ਮੰਤਰੀ ਤੇ CM ਮਾਨ ਨੂੰ ਚਿੱਠੀ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਐਤਵਾਰ ਨੂੰ...

ਪੰਜਾਬ ‘ਚ ਵਧਣ ਲੱਗੀ ਠੰਢ, ਰਾਤ ਦੇ ਤਾਪਮਾਨ ਵਿੱਚ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਹੁਣ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ...

ਮਦਰ ਡੇਅਰੀ ਦਾ ਦੁੱਧ ਹੋਇਆ ਮਹਿੰਗਾ , 4 ਰੁਪਏ ਪ੍ਰਤੀ ਲਿਟਰ ਤੱਕ ਹੋਇਆ ਵਾਧਾ

ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦਾ...