ਭਾਰਤੀ ਸਿੰਘ ਜਲਦ ਹੀ ਮਾਂ ਬਣਨ ਵਾਲੀ ਹੈ। ਪਿਆਰੇ ਜੋੜੇ ਨੇ ਕੁਝ ਮਹੀਨੇ ਪਹਿਲਾਂ ਆਪਣੇ ਯੂਟਿਊਬ ਚੈਨਲ ‘ਤੇ ਵੀਲੌਗ ਰਾਹੀਂ ਐਲਾਨ ਕੀਤਾ ਸੀ ਕਿ ਉਹ ਗਰਭਵਤੀ ਹੈ। ਭਾਰਤੀ ਅਤੇ ਹਰਸ਼ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਆਪਣੇ ਬੱਚੇ ਦੇ ਜਨਮ ਦੀ ਉਮੀਦ ਕਰ ਰਹੇ ਹਨ। ਹਾਲ ਹੀ ‘ਚ ਇਕ ਇੰਟਰਵਿਊ ‘ਚ ਭਾਰਤੀ ਨੇ ਜੁੜਵਾਂ ਹੋਣ ਦੀਆਂ ਖਬਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਸ ਦੇਈਏ ਕਿ ਆਪਣੀ ਪ੍ਰੈਗਨੈਂਸੀ ਬਾਰੇ ਗੱਲ ਕਰਦੇ ਹੋਏ ਭਾਰਤੀ ਨੇ ਨੂੰ ਦੱਸਿਆ, ”ਜਦੋਂ ਮੈਂ ਗਰਭਵਤੀ ਹੋਈ ਤਾਂ ਮੈਨੂੰ ਢਾਈ ਮਹੀਨਿਆਂ ਤੱਕ ਇਸ ਬਾਰੇ ਪਤਾ ਵੀ ਨਹੀਂ ਲੱਗਾ।
ਮੋਟੇ ਲੋਕਾਂ ਨੂੰ ਪਤਾ ਨਹੀਂ ਹੁੰਦਾ।” ਇਸ ਦੇ ਨਾਲ ਹੀ ਹਰਸ਼ ਲਿੰਬਾਚੀਆ ਅਤੇ ਭਾਰਤੀ ਸਿੰਘ ਨੇ ਜੁੜਵਾ ਬੱਚਿਆਂ ਦੀ ਅਫਵਾਹ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਬਾਰੇ ਗੱਲ ਕਰਦੇ ਹੋਏ ਭਾਰਤੀ ਨੇ ਕਿਹਾ, ”ਤੁਹਾਨੂੰ ਲੱਗਦਾ ਹੈ ਕਿ ਇਹ ਜੁੜਵਾਂ ਬੱਚਿਆਂ ਵਾਲਾ ਪੇਟ ਹੈ।” ਇਸ ਤੋਂ ਬਾਅਦ ਹਰਸ਼ ਅਤੇ ਭਾਰਤੀ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਜੁੜਵਾਂ ਨਹੀਂ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਹੋਣ ਵਾਲੇ ਮਾਤਾ-ਪਿਤਾ ਇਸ ਸਮੇਂ ਰਿਐਲਿਟੀ ਸ਼ੋਅ ‘ਹੁਨਰਬਾਜ਼-ਦੇਸ਼ ਕੀ ਸ਼ਾਨ’ ਵਿੱਚ ਹੋਸਟ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ।
ਭਾਰਤੀ ਦੀ ਪ੍ਰੈਗਨੈਂਸੀ ਅਕਸਰ ਸ਼ੋਅ ‘ਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਹਾਲ ਹੀ ‘ਚ ਮਾਧੁਰੀ ਦੀਕਸ਼ਿਤ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਰਿਐਲਿਟੀ ਸ਼ੋਅ ਦੇ ਸਟੇਜ ‘ਤੇ ਪਹੁੰਚੀ ਅਤੇ ਭਾਰਤੀ ਦੇ ਬੇਬੀ ਬੰਪ ਨੂੰ ਕਿੱਸ ਕਰਦੀ ਨਜ਼ਰ ਆਈ ਸੀ। ਫਿਲਹਾਲ ਇਹ ਸਾਫ ਹੈ ਕਿ ਭਾਰਤੀ ਅਤੇ ਹਰਸ਼ ਆਪਣੇ ਨਵੇਂ ਸਫਰ ਲਈ ਕਾਫੀ ਉਤਸ਼ਾਹਿਤ ਹਨ।












