ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ‘ਆਪ’ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਥਾਂ ਹੋਰਾਂ ਸੂਬਿਆਂ ਤੋਂ ਮੈਂਬਰ ਭੇਜਣ ‘ਤੇ ਵਿਰੋਧੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ‘ਆਪ’ ਦੇ ਇਸ ਐਲਾਨ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਵੱਡਾ ਬਿਆਨ ਦਿੱਤਾ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ “ਇਹ ਸ਼ੁਰੂਆਤ ਵਿੱਚ ਹੀ ਧੋਖਾ ਕਮਾ ਰਹੇ ਹਨ। ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਪੰਜਾਬ ਵਿੱਚ ਦਿੱਲੀ ਵਾਲਿਆਂ ਦਾ ਰਾਜ ਚੱਲਣਾ ਹੈ, ਇਹ ਸਾਡੇ ਹੱਕਾਂ ‘ਤੇ ਕਬਜਾ ਕਰਨਾ ਚਾਹੁੰਦੇ ਹਨ।” ਦੱਸ ਦਈਏ ਕਿ ਰਾਜ ਸਭਾ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਤਰਾਜ਼ ਜਤਾਇਆ ਹੈ।
‘ਆਪ’ ਵੱਲੋਂ ਐਲਾਨੇ ਰਾਜ ਸਭਾ ਲਈ 5 ਉਮੀਦਵਾਰਾਂ ਵਿੱਚ ਕ੍ਰਿਕਟਰ ਹਰਭਜਨ ਸਿੰਘ, ਐਲਪੀਯੂ ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ, ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ, ਉਦਯੋਗਪਤੀ ਸੰਜੀਵ ਅਰੋੜਾ ਅਤੇ ਆਈਆਈਟੀ ਪ੍ਰੋਫੈਸਰ ਡਾ. ਸੰਦੀਪ ਪਾਠਕ ਸ਼ਾਮਲ ਹਨ।
----------- Advertisement -----------
‘ਆਪ’ ਵੱਲੋਂ ਪੰਜਾਬ ਤੋਂ ਰਾਜ ਸਭਾ ਲਈ ਉਮੀਦਵਾਰ ਐਲਾਨੇ ਜਾਣ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਤਾਈ ਨਾਰਾਜ਼ਗੀ, ਪੜ੍ਹੋ ਕੀ ਕਿਹਾ
Published on
----------- Advertisement -----------
----------- Advertisement -----------












