ਚੰਡੀਗੜ੍ਹ : – ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਸਭਾ ਲਈ ਦਾਖ਼ਲ ਨਾਮਜ਼ਦਗੀਆਂ ਵਿੱਚ ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਵਿੱਚ ਅਸਫਲ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।
ਖਹਿਰਾ ਨੇ ਆਪਣੇ ਟਵੀਟ ‘ਚ ਕਿਹਾ ਕਿ ਦੋਸਤੋ, ਬਹੁਤ ਅਫ਼ਸੋਸ ਦੀ ਗੱਲ ਹੈ ਕਿ AAP ਵੱਲੋ ਰਾਜ ਸਭਾ ਵਿੱਚ ਭੇਜੇ ਗਏ 5 MP’s ਵਿੱਚੋਂ ਇੱਕ ਵੀ ਦਲਿਤ (SC) ਭਾਈਚਾਰੇ ਨਾਲ ਸੰਬੰਧਿਤ ਨਹੀਂ ਹੈ। ਹਾਲ ਹੀ ਵਿੱਚ CM ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਬਾਬਾ ਸਾਹਿਬ ਅੰਬੇਦਕਰ ਜੀ ਦਾ ਬੁੱਤ ਪੰਜਾਬ ਵਿਧਾਨ ਸਭਾ ਵਿੱਚ ਲਗਾਇਆ ਜਾਵੇਗਾ, ਕੀ AAP ਸਿਰਫ ਬੁੱਤ ਲਗਾਉਣ ਵਿੱਚ ਵਿਸ਼ਵਾਸ ਰੱਖਦੀ ਹੈ ਜਾਂ ਉਹਨਾਂ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਬਾਰੇ ਵੀ ਸੋਚਦੀ ਹੈ? – ਖਹਿਰਾ
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ, ਡਾ: ਭੀਮ ਰਾਓ ਅੰਬੇਡਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਪੰਜਾਬ ਵਿਧਾਨ ਸਭਾ ਦੇ ਕੈਪੀਟਲ ਕੰਪਲੈਕਸ ਵਿੱਚ ਲਗਾਉਣ ਦੇ ਐਲਾਨ ਨੂੰ ਸਲਾਘਾਯੋਗ ਕਦਮ ਹੈ ਪਰ ਇਸ ਸੋਚ ਨੂੰ ‘ਆਪ’ ਸਰਕਾਰ ਦੇ ਕੰਮਾ ਚ ਜ਼ਮੀਨ ਹਕੀਕਤ ਵੀ ਬਣਾਉਣਾ ਚਾਹੀਦਾ ਹੈ।












