IPL 2022 ਦਾ ਸੱਤਵਾਂ ਮੈਚ ਲਖਨਊ ਸੁਪਰ ਜਾਇੰਟਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅੱਜ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਆਪਣਾ ਪਹਿਲਾ ਮੈਚ ਹਾਰ ਚੁੱਕੀਆਂ ਹਨ। ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਇਹ ਮੈਚ ਮੁੰਬਈ ਦੇ ਬ੍ਰਾਬੋਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਹੋਣ ਵਾਲੇ ਮੈਚ ‘ਚ ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਹੋਵੇਗਾ, ਜਦਕਿ ਪਹਿਲੀ ਗੇਂਦ ਸ਼ਾਮ 7.30 ਵਜੇ ਖੇਡੀ ਜਾਵੇਗੀ।
ਲਖਨਊ ਨੂੰ ਪਹਿਲੇ ਮੈਚ ‘ਚ ਗੁਜਰਾਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਚੇਨਈ ਨੂੰ ਕੋਲਕਾਤਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਦੀ ਟੀਮ ਇਸ ਸੀਜ਼ਨ ‘ਚ ਪਹਿਲੀ ਵਾਰ ਜਡੇਜਾ ਦੀ ਕਪਤਾਨੀ ‘ਚ ਖੇਡ ਰਹੀ ਹੈ ਜਦ ਕਿ ਕੇਐੱਲ ਰਾਹੁਲ ਲਖਨਊ ਸੁਪਰ ਜਾਇੰਟਸ ਦੀ ਕਪਤਾਨੀ ਕਰਨਗੇ
ਦੱਸ ਦਈਏ ਕਿ ਚੇਨਈ ਆਈਪੀਐਲ ਦੀਆਂ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ। ਇਹ ਟੀਮ ਚਾਰ ਵਾਰ ਆਈਪੀਐਲ ਖਿਤਾਬ ਜਿੱਤ ਚੁੱਕੀ ਹੈ। ਲਖਨਊ ਦੀ ਟੀਮ ਭਾਵੇਂ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਹਿੱਸਾ ਬਣੀ ਹੈ ਪਰ ਲਖਨਊ ਦੇ ਖਿਡਾਰੀਆਂ ਕੋਲ ਵੀ ਆਈ.ਪੀ.ਐੱਲ. ਦਾ ਕਾਫੀ ਤਜਰਬਾ ਹੈ। ਇਸ ਟੀਮ ਦੇ ਸਾਰੇ ਵੱਡੇ ਖਿਡਾਰੀ ਪੁਰਾਣੀਆਂ ਆਈਪੀਐਲ ਟੀਮਾਂ ਦਾ ਹਿੱਸਾ ਰਹਿ ਚੁੱਕੇ ਹਨ।
IPL-15 ‘ਚ ਰਾਹੁਲ ਨੂੰ ਬਿਹਤਰ ਕਪਤਾਨੀ ਕਰਨ ਦੀ ਲੋੜ ਹੈ ਕਿਉਂਕਿ ਟੀਮ ਇੰਡੀਆ ਦੇ ਭਵਿੱਖ ਦੇ ਕਪਤਾਨ ਬਣਨ ਲਈ ਆਈਪੀਐਲ ਵਿੱਚ ਉਨ੍ਹਾਂ ਦੀ ਕਪਤਾਨੀ ਦੀ ਪ੍ਰੀਖਿਆ ਹੋ ਰਹੀ ਹੈ। ਦੀਪਕ ਹੁੱਡਾ, ਆਯੂਸ਼ ਬਡੋਨੀ ਅਤੇ ਕ੍ਰੁਣਾਲ ਪੰਡਯਾ ਨੇ ਮਨੀਸ਼ ਪਾਂਡੇ ਅਤੇ ਏਵਿਨ ਲੁਈਸ ਦੇ ਛੇਤੀ ਆਊਟ ਹੋਣ ਤੋਂ ਬਾਅਦ ਮੱਧਕ੍ਰਮ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ।
ਰਵਿੰਦਰ ਜਡੇਜਾ ਦੀ ਅਗਵਾਈ ਵਾਲੀ ਸੀਐਸਕੇ ਅਤੇ ਕੇਐਲ ਰਾਹੁਲ ਦੀ ਐਲਐਸਜੀ ਨੂੰ ਉਨ੍ਹਾਂ ਦੇ ਸ਼ੁਰੂਆਤੀ ਮੁਕਾਬਲੇ ਵਿੱਚ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਜਦੋਂ ਪਾਵਰਪਲੇ ਨੂੰ ਤੇਜ਼ ਸ਼ੁਰੂਆਤ ਦੀ ਲੋੜ ਸੀ, ਦੋਵੇਂ ਟੀਮਾਂ ਨੇ ਨਿਯਮਤ ਅੰਤਰਾਲਾਂ ‘ਤੇ ਵਿਕਟਾਂ ਗੁਆ ਦਿੱਤੀਆਂ। ਨਤੀਜਾ ਇਹ ਨਿਕਲਿਆ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕੋਰ ਬੋਰਡ ‘ਤੇ ਵੱਡਾ ਸਕੋਰ ਨਹੀਂ ਲਿਆ ਸਕੇ। ਅੱਜ ਖੇਡੇ ਜਾਣ ਵਾਲੇ ਮੈਚ ਵਿਚ ਟਾਸ ਜਿੱਤਣ ਵਾਲੀ ਟੀਮ ਨੂੰ ਪਹਿਲਾਂ ਗੇਂਦਬਾਜ਼ੀ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਦੂਜੀ ਪਾਰੀ ਦੌਰਾਨ ਤ੍ਰੇਲ ਦਾ ਬਹੁਤ ਪ੍ਰਭਾਵ ਹੋ ਸਕਦਾ ਹੈ।
----------- Advertisement -----------
IPL 2022 : ਅੱਜ ਜਡੇਜਾ ਦੀ ਚੇਨਈ ਦਾ ਸਾਹਮਣਾ ਹੋਵੇਗਾ ਰਾਹੁਲ ਦੇ ਲਖਨਊ ਨਾਲ, ਜਾਣੋ ਕਦੋ ਅਤੇ ਕਿਥੇ ਹੋਵੇਗਾ ਮੁਕਾਬਲਾ
Published on
----------- Advertisement -----------
----------- Advertisement -----------












