June 6, 2026, 11:14 am
----------- Advertisement -----------
HomeNewsEntertainmentਕਪਿਲ ਸ਼ਰਮਾ ਨੇ ਆਪਣੀ ਜਨਮਦਿਨ ਪਾਰਟੀ ‘ਚ ਕੀਤਾ ਜ਼ਬਰਦਸਤ ਡਾਂਸ,ਵੀਡੀਓ ਤੇ ਤਸਵੀਰਾਂ...

ਕਪਿਲ ਸ਼ਰਮਾ ਨੇ ਆਪਣੀ ਜਨਮਦਿਨ ਪਾਰਟੀ ‘ਚ ਕੀਤਾ ਜ਼ਬਰਦਸਤ ਡਾਂਸ,ਵੀਡੀਓ ਤੇ ਤਸਵੀਰਾਂ ਹੋਈਆਂ ਵਾਇਰਲ

Published on

----------- Advertisement -----------

ਕਾਮੇਡੀਅਨ ਕਪਿਲ ਸ਼ਰਮਾ ਨੇ 2 ਅਪ੍ਰੈਲ ਨੂੰ ਆਪਣਾ 41ਵਾਂ ਜਨਮਦਿਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ। ਉਨ੍ਹਾਂ ਨੇ ਆਪਣਾ ਜਨਮਦਿਨ ਆਪਣੀ ਮਾਂ, ਪਤਨੀ ਗਿੰਨੀ ਚਤਰਥ, ਬੇਟੀ ਅਨਾਇਰਾ ਅਤੇ ਬੇਟੇ ਤ੍ਰਿਸ਼ਾਨ ਨਾਲ ਮਨਾਇਆ ਹੈ। ਉਸ ਦੇ ਜਨਮਦਿਨ ਦੀ ਪਾਰਟੀ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਕਾਮੇਡੀ ਬਾਦਸ਼ਾਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਨੱਚਦੇ ਅਤੇ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ।

https://www.instagram.com/p/Cb5X1USP-qR/?utm_source=ig_embed&ig_rid=2b78b99b-5c37-4dc2-904d-eda6120ee655

ਇਨ੍ਹਾਂ ਵਾਇਰਲ ਹੋਈ ਵੀਡੀਓਜ਼ ਤੇ ਤਸਵੀਰਾਂ ‘ਚ ਕਪਿਲ ਸ਼ਰਮਾ ਦਾ ਦੋ ਲੇਅਰ ਵਾਲਾ ਕੇਕ ਅਤੇ ਖੂਬਸੂਰਤ ਸਜਾਵਟ ਵੀ ਦੇਖੀ ਜਾ ਸਕਦੀ ਹੈ। ਸਾਰੇ ਪ੍ਰਸ਼ੰਸਕ ਇਸ ਗੱਲ ਤੋਂ ਜਾਣੂ ਹਨ ਕਿ ਕਪਿਲ ਸ਼ਰਮਾ ਸੰਗੀਤ ਨੂੰ ਕਿੰਨਾ ਪਿਆਰ ਕਰਦੇ ਹਨ। ਕਪਿਲ ਸ਼ਰਮਾ ਕਦੇ ਵੀ ਗਾਉਣ ਦਾ ਮੌਕਾ ਨਹੀਂ ਛੱਡਦੇ । ਜਿਸ ਕਰਕੇ ਉਨ੍ਹਾਂ ਦੇ ਜਨਮਦਿਨ ਦੀ ਪਾਰਟੀ ਚ ਜੰਮ ਕੇ ਗੀਤ ਗਾਏ ਅਤੇ ਖੂਬ ਡਾਂਸ ਕੀਤਾ ਗਿਆ ਹੈ। ਕਪਿਲ ਸ਼ਰਮਾ ਖੁਦ ਵੀ ਮਿਊਜ਼ੀਕਲ ਬੀਟ ‘ਤੇ ਡਾਂਸ ਕਰਦੇ ਨਜ਼ਰ ਆਏ, ਤੇ ਮਾਇਕ ਲੈ ਕੇ ਸੁਰ ‘ਚ ਸੁਰ ਮਿਲਾਉਂਦੇ ਨਜ਼ਰ ਆਏ ।

ਕਪਿਲ ਸ਼ਰਮਾ ਦਾ ਕੂਲ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੀ ਕਾਮੇਡੀ ਅਤੇ ‘ਦਿ ਕਪਿਲ ਸ਼ਰਮਾ ਸ਼ੋਅ’ ਨਾਲ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਦੇਸ਼ ਹੀ ਨਹੀਂ ਦੁਨੀਆ ਭਰ ਦੇ ਲੋਕ ਉਸ ਦੀ ਕਾਮਿਕ ਟਾਈਮਿੰਗ ਅਤੇ ਸ਼ੋਅ ਦੇ ਦੀਵਾਨੇ ਹਨ। ਬਹੁਤ ਜਲਦ ਉਹ ਬਾਲੀਵੁੱਡ ਫ਼ਿਲਮ ‘ਚ ਨਜ਼ਰ ਆਉਣਗੇ। ਪਿੱਛੇ ਜਿਹੇ ਉਹ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਓਡੀਸ਼ਾ ਚ ਪੂਰੀ ਕਰਕੇ ਆਏ ਨੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...