ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਧੱਕ ਪਾ ਰਹੇ ਨੇ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਬੁਲੰਦ ਆਵਾਜ਼ ਦੇ ਮਾਲਕ ਕੁਲਬੀਰ ਝਿੰਜਰ ਨੇ। ਇਹ ਗੀਤ ਟੋਰ ਜੱਟਾਂ ਦੀ (Taur Jattan Di) ਟਾਈਟਲ ਹੇਠ ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਗੀਤ ਦੇ ਬੋਲ Narinder Batth ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਦੋਵੇਂ ਗਾਇਕ ਮੁੰਡਿਆਂ ਦੇ ਸ਼ੌਕਾਂ ਦਾ ਗੱਲ ਕਰ ਰਹੇ ਹਨ।
ਗਾਣੇ ਦੇ ਵੀਡੀਓ ਨੂੰ YUG ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਦਿਲਪ੍ਰੀਤ ਤੇ ਕੁਲਬੀਰ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਦਿਲਪ੍ਰੀਤ ਢਿਲੋਂ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ । ਉਧਰ ਕੁਲਬੀਰ ਝਿੰਜਰ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ‘ਦਿਲ ਦੇ ਨੇੜੇ’, ਪੰਜਾਬ, ਗੇੜੀ, ਚੋਰੀ ਚੋਰੀ, ਧਰਨਾ, ਦੁਨੀਆ, ਤੇਰੀ ਮੇਰੀ,ਵਰਗੇ ਕਈ ਗੀਤ ਦਿੱਤੇ ਹਨ।












