ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਜਪਾ ਦਾ ਨਾਂ ਲਏ ਬਿਨਾਂ ਤਿੱਖੇ ਨਿਸ਼ਾਨੇ ਸਾਧੇ | ਉਨ੍ਹਾਂ ਟਵੀਟ ਕਰ ਕਿਹਾ ਕੇ “ਜੇ ਕੋਈ ਅਮਰੀਕਾ ਵਿੱਚ ਗੁੰਡਾਗਰਦੀ ਕਰਦਾ ਹੈ ਤਾਂ ਉਹ ਜੇਲ੍ਹ ਜਾਂਦਾ ਹੈ, ਭਾਰਤ ਵਿੱਚ ਉਹ ਉਸ ਪਾਰਟੀ ਵਿੱਚ ਜਾਂਦਾ ਹੈ।
ਯੂਰਪ ਵਿੱਚ ਜੇ ਕੋਈ ਕੁੜੀ ਨਾਲ ਛੇੜਛਾੜ ਕਰਦਾ ਹੈ ਤਾਂ ਉਹ ਜੇਲ੍ਹ ਜਾਂਦਾ ਹੈ, ਭਾਰਤ ਵਿੱਚ ਉਹ ਉਸ ਪਾਰਟੀ ਵਿੱਚ ਜਾਂਦਾ ਹੈ।
ਉਹ ਕਦੇ ਵੀ ਚੰਗੇ ਸਕੂਲ ਨਹੀਂ ਬਣਾਉਣਗੇ। ਉਨ੍ਹਾਂ ਨੂੰ ਆਪਣੀ ਰਾਜਨੀਤੀ ਲਈ ਲੱਖਾਂ ਅਨਪੜ੍ਹ ਗੁੰਡੇ, ਬਦਮਾਸ਼ ਅਤੇ ਬੇਰੁਜ਼ਗਾਰਾਂ ਦੀ ਲੋੜ ਹੈ।”












