ਕਰਨ ਜੌਹਰ ਦੇ ਵਿਵਾਦਿਤ ਟਾਕ ਸ਼ੋਅ ਕੌਫੀ ਵਿਦ ਕਰਨ ਦੀ ਵਾਪਸੀ ਹੋ ਰਹੀ ਹੈ। ਇਸ ਸ਼ੋਅ ‘ਚ ਕਰਨ ਜੌਹਰ ਬਾਲੀਵੁੱਡ ਸਿਤਾਰਿਆਂ ਨਾਲ ਮਨੋਰੰਜਨ ਜਗਤ ਦੀਆਂ ਗੱਪਾਂ ਕਰਦੇ ਨਜ਼ਰ ਆ ਰਹੇ ਹਨ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਸੀਜ਼ਨ 7 ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹਰ ਕੋਈ ਇਸ ਸੀਜ਼ਨ ਵਿੱਚ ਦਿਖਾਈ ਦੇਣ ਵਾਲੇ ਸੈਲੇਬਸ ਦੇ ਨਾਮ ਜਾਣਨਾ ਚਾਹੁੰਦਾ ਹੈ ਅਤੇ ਹੁਣ ਸੀਜ਼ਨ 7 ਦੇ ਪਹਿਲੇ ਮਹਿਮਾਨ ਦਾ ਨਾਮ ਵੀ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਕਰਨ ਜੌਹਰ ਦੇ ਇਸ ਸ਼ੋਅ ‘ਚ ਆਲੀਆ ਭੱਟ ਅਤੇ ਰਣਵੀਰ ਸਿੰਘ ਪਹਿਲੇ ਮਹਿਮਾਨ ਹੋਣਗੇ ਅਤੇ ਇਸ ਐਪੀਸੋਡ ਦੀ ਸ਼ੂਟਿੰਗ ਵੀ ਜਲਦ ਹੀ ਸ਼ੁਰੂ ਹੋਣ ਵਾਲੀ ਹੈ।
ਰਣਵੀਰ ਸਿੰਘ ਅਤੇ ਆਲੀਆ ਭੱਟ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਇਕੱਠੇ ਨਜ਼ਰ ਆਉਣ ਵਾਲੇ ਹਨ ਅਤੇ ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਕਰ ਰਹੇ ਹਨ। ਅਜਿਹੇ ‘ਚ ਰਣਵੀਰ ਅਤੇ ਆਲੀਆ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਇਕੱਠੇ ਇਸ ਚੈਟ ਸ਼ੋਅ ‘ਚ ਪਹੁੰਚਣ ਵਾਲੇ ਹਨ। ਖਬਰਾਂ ਮੁਤਾਬਕ ਸ਼ੋਅ ਦੀ ਸ਼ੂਟਿੰਗ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਸੈੱਟ ‘ਤੇ ਕੰਮ ਚੱਲ ਰਿਹਾ ਹੈ। ਰਣਵੀਰ ਅਤੇ ਆਲੀਆ 10 ਮਈ ਨੂੰ ਮੁੰਬਈ ਵਿੱਚ ਸ਼ੋਅ ਦੇ ਪਹਿਲੇ ਐਪੀਸੋਡ ਦੀ ਸ਼ੂਟਿੰਗ ਕਰਨਗੇ।ਵਿਆਹ ਤੋਂ ਤੁਰੰਤ ਬਾਅਦ ਆਲੀਆ ਅਤੇ ਰਣਬੀਰ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਹੁਣ ਆਲੀਆ ਵਿਆਹ ਤੋਂ ਬਾਅਦ ਪਹਿਲੀ ਵਾਰ ਕਿਸੇ ਟਾਕ ਸ਼ੋਅ ‘ਚ ਨਜ਼ਰ ਆਵੇਗੀ। ਅਜਿਹੇ ‘ਚ ਅਦਾਕਾਰਾ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਕਿਉਂਕਿ ਆਲੀਆ ਨੇ ਵਿਆਹ ਤੋਂ ਬਾਅਦ ਕੋਈ ਇੰਟਰਵਿਊ ਵੀ ਨਹੀਂ ਦਿੱਤਾ।












