September 1, 2026, 9:51 am
----------- Advertisement -----------
HomeNewsEducationਸੂਬੇ ਦੇ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਨੂੰ ਮਿਲਣਗੇ 4361...

ਸੂਬੇ ਦੇ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਨੂੰ ਮਿਲਣਗੇ 4361 ਟੈਬਲੇਟ: ਪਰਗਟ ਸਿੰਘ

Published on

----------- Advertisement -----------

ਚੰਡੀਗੜ੍ਹ, 8 ਦਸੰਬਰ 2021 – ਸਕੂਲੀ ਸਿੱਖਿਆ ਨੂੰ ਗੁਣਾਤਮਕਤਾ ਪ੍ਰਦਾਨ ਕਰਨ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਲੜੀ ਵਿੱਚ ਸੂਬੇ ਦੇ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਨੂੰ 4361 ਟੈਬਲੇਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਇੱਥੇ ਜਾਰੀ ਪ੍ਰੈਸ ਵਿੱਚ ਕੀਤਾ ਗਿਆ।

ਪਰਗਟ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਟੈਬਲੇਟ ਦੇਣ ਲਈ 872 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਟੈਬਲੇਟ ਦੇਣ ਲਈ ਚੁਣਿਆ ਗਿਆ ਹੈ। ਸਰਕਾਰੀ ਸਕੂਲਾਂ ਦੀਆਂ ਲਾਇਬਰੇਰੀਆਂ ਨੂੰ ਹਾਈਟੈਕ ਬਣਾਉਣ ਦੇ ਉਦੇਸ਼ ਨਾਲ ਪ੍ਰਤੀ ਸਕੂਲ ਪੰਜ ਟੈਬਲੇਟ ਦਿੱਤੇ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਟੈਬਲੇਟਾਂ ਵਿੱਚ ਈ-ਕੰਟੈਂਟ ਨਾਲ ਸਬੰਧਿਤ ਐਪਜ਼ ਵੀ ਇੰਸਟਾਲ ਕਰਕੇ ਦਿੱਤੀਆਂ ਜਾ ਰਹੀਆਂ ਹਨ ਅਤੇ ਸਬੰਧਿਤ ਸਕੂਲਾਂ ਨੂੰ ਈ -ਕੰਟੈਂਟ ਚਾਲੂ ਹਾਲਤ ਵਿੱਚ ਰੱਖਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਟੈਬਲੇਟ ਦੀ ਵੰਡ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਨੂੰ ਸਟਾਕ ਦੀ ਜ਼ਿਲ੍ਹਾ ਪੱਧਰ ‘ਤੇ ਪ੍ਰਾਪਤੀ, ਵੰਡ, ਰਿਕਾਰਡ ਅਤੇ ਸੁਰੱਖਿਆ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਆਪਣੇ ਅਧੀਨ ਪ੍ਰਾਪਤ ਸਟਾਕ ਦੀ ਕਾਰਜ ਸਮਰੱਥਾ ਦੀ ਜਾਂਚ ਕਰਨਗੇ। ਕਿਸੇ ਵੀ ਤਕਨੀਕੀ ਖਰਾਬੀ ਦੀ ਸੂਰਤ ਵਿੱਚ ਵਿਭਾਗ ਵੱਲੋਂ ਸਰਵਿਸ ਸੈਂਟਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ।ਵਿਭਾਗ ਵੱਲੋਂ ਜਲਦੀ ਹੀ ਸਕੂਲਾਂ ਨੂੰ ਟੈਬਲੇਟ ਦੀ ਵਰਤੋਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ABVP ਦੀ ਜਿੱਤ ‘ਤੇ AAP/ASAP ਨੇ ਚੁੱਕੇ ਸਵਾਲ, ਹਾਈ ਕੋਰਟ ਜਾਣ ਦੀ ਤਿਆਰੀ

ਚੰਡੀਗੜ੍ਹ, 31 ਅਗਸਤ:ਪੰਜਾਬ ਯੂਨੀਵਰਸਿਟੀ ਵਿੱਚ ਹੋਈਆਂ ਵਿਦਿਆਰਥੀ ਕੌਂਸਲ ਚੋਣਾਂ ਤੋਂ ਬਾਅਦ ਜਿੱਥੇ ABVP ਉਮੀਦਵਾਰ...

  ਮੂਡ ਸਵਿੰਗ ਸਮਝ ਕੇ ਨਾ ਕਰੋ ਨਜ਼ਰਅੰਦਾਜ਼, ਬੱਚੇ ‘ਚ ਨਸ਼ੇ ਦੀ ਲਤ ਦੇ ਹੋ ਸਕਦੇ ਨੇ ਸੰਕੇਤ

ਚੰਡੀਗੜ੍ਹ; 31 ਅਗਸਤ 2026:ਭਗਵੰਤ ਮਾਨ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਹੁਣ ਨਸ਼ਿਆਂ...

ਦਿੱਲੀ ਦੀ ਅਦਾਲਤ ਦਾ ਵੱਡਾ ਫੈਸਲਾ: ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਸੁਣਾਈ 8 ਸਾਲ ਦੀ ਸਜ਼ਾ

ਮਹਾਠੱਗੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਇੱਕ ਗੰਭੀਰ...

ਨੇਪਾਲ ਚ ਹੜ੍ਹ ਦੇ ਪਾਣੀ ‘ਚ ਰੁੜ੍ਹਿਆ ਬੈਂਕ ਦਾ ਲਾਕਰ, ਲੋਕਾਂ ਨੇ ਲੁੱਟੇ 92 ਲੱਖ 68 ਹਜ਼ਾਰ 505 ਨੇਪਾਲੀ ਰੁਪਏ

ਨੇਪਾਲ ਤਿੱਬਤ ‘ਚ ਆਏ ਹੜ੍ਹ ਵਿਚ ਮਰਨ ਵਾਲਿਆਂ ਦਾ ਅੰਕੜਾ 682 ਹੋ ਗਿਆ ਹੈ।...

2027 ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਖਿੱਚੀ ਤਿਆਰੀ, 32 ਹਲਕਿਆਂ ਲਈ ਕੋ-ਆਰਡੀਨੇਟਰ ਨਿਯੁਕਤ

ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼...

ਫਗਵਾੜਾ ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸ ਲੈ ਕੇ ਫ਼ਰਾਰ ਹੋਇਆ ਚੋਰ, ਜਾਂਦੇ ਸਮੇਂ ਹੋਰ ਵਾਹਨਾਂ ਨੂੰ ਮਾਰੀ ਟੱਕਰ

ਫਗਵਾੜਾ ਬੱਸ ਸਟੈਂਡ ਤੋਂ ਤੜਕੇ ਇੱਕ ਚੋਰ ਪ੍ਰਾਈਵੇਟ ਬੱਸ ਭਜਾ ਕੇ ਲੈ ਗਿਆ। ਚੋਰੀ...

ਪੁਲੀਸ ਕਾਂਸਟੇਬਲ ਗੁਰਪ੍ਰੀਤ ਸਿੰਘ ਬਣਿਆ ਕਰੋੜਪਤੀ

ਫਿਰੋਜ਼ਪੁਰ ਨੇੜਲੇ ਪਿੰਡ ਮੱਲਵਾਲ ਕਦੀਮ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ‘ਰੱਖੜੀ ਬੰਪਰ ਡਰਾਅ’ ਵਿੱਚ...

 ਭਰਾਵਾਂ ਵੱਲੋਂ ਅਣਖ਼ ਖ਼ਾਤਰ ਜੀਜੇ ਦਾ ਕਤਲ

ਇੱਥੇ ਦੋ ਸਕੇ ਭਰਾਵਾਂ ਨੇ ਆਪਣੀ ਭੈਣ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਤੇਜ਼ਧਾਰ...