August 24, 2026, 6:30 pm
----------- Advertisement -----------
HomeNewsEntertainmentਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਦਾ ਪਹਿਲਾ ਗੀਤ...

ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ ‘ਸ਼ੇਰ ਬੱਗਾ’ ਦਾ ਪਹਿਲਾ ਗੀਤ ‘RAJA JATT’ ਹੋਇਆ ਰਿਲੀਜ਼

Published on

----------- Advertisement -----------

ਪੰਜਾਬੀ ਸਿਨੇਮਾ ਵਿੱਚ ਗਾਇਕ ‘ਤੇ ਅਦਾਕਾਰ ਐਮੀ ਵਿਰਕ ਇੱਕ ਤੋਂ ਬਾਅਦ ਇੱਕ ਆਪਣੀ ਹਿੱਟ ਫਿਲਮ ਲੈ ਕੇ ਪੇਸ਼ ਹੋ ਰਹੇ ਹਨ। ਉਨ੍ਹਾਂ ਨੇ ਹਾਲੇ ਤੱਕ ਮਨੋਰੰਜਨ ਨਾਲ ਭਰਪੂਰ ਦਰਸ਼ਕਾਂ ਨੂੰ ਕਈ ਹਿੱਟ ਫਿਲਮਾ ਦਿੱਤੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ‘ਸੌਂਕਣ ਸੌਂਕਣੇ’ ਤੋਂ ਬਾਅਦ ਹੁਣ ਕਲਾਕਾਰ ਆਪਣੀ ਅਗਲੀ ਫਿਲਮ ‘ਸ਼ੇਰ ਬੱਗਾ’ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਐਮੀ ਵਿਰਕ ਤੋਂ ਇਲਾਵਾ ਇਸ ਫਿਲਮ ਵਿੱਚ ਸੋਨਮ ਬਾਜਵਾ ਵੀ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਵੇਗੀ। ਫਿਲਹਾਲ ਫਿਲਮ ਦਾ ਪਹਿਲਾ ਗੀਤ ਰਾਜਾ ਜੱਟ ਰਿਲੀਜ਼ ਹੋ ਗਿਆ ਹੈ। ਜੀ ਹਾਂ ਰਾਜਾ ਜੱਟ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗੀਤ ਬੀਟ ਸੌਂਗ ਹੈ ਜੋ ਕਿ ਹਰ ਕਿਸੇ ਨੂੰ ਨੱਚਣ ਦੇ ਲਈ ਮਜ਼ਬੂਰ ਕਰ ਰਿਹਾ ਹੈ। ਇਸ ਗੀਤ ਨੂੰ Ammy Virk ਅਤੇ Simar Kaur ਨੇ ਮਿਲਕੇ ਗਾਇਆ ਹੈ।

YouTube player

ਇਸ ਗੀਤ ਨੂੰ ਫ਼ਿਲਮ ਚ ਐਮੀ ਵਿਰਕ ਅਤੇ ਸੋਨਮ ਬਾਜਵਾ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਚ ਦੋਵਾਂ ਕਲਾਕਾਰਾਂ ਦੀ ਮਿੱਠੀ ਜਿਹੀ ਨੋਕ ਝੋਕ ਦੇਖਣ ਨੂੰ ਮਿਲ ਰਹੀ ਹੈ। ਗਾਣੇ ਦੇ ਵੀਡੀਓ ਚ ਦੋਵੇਂ ਕਲਾਕਾਰ ਡਾਂਸ ਤੇ ਕਿਊਟ ਜਿਹੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।ਇਸ ਗੀਤ ਨੂੰ ਐਮੀ ਵਿਰਕ ਦੇ ਯੂਟਿਊਬ ਚੈਨਲ ਬਰਫੀ ਮਿਊਜ਼ਿਕ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਐਮੀ ਵਿਰਕ ਦੀ ਫਿਲਮ ‘ਸ਼ੇਰ ਬੱਗਾ’ (Sher Bagga) 10 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾ ਐਮੀ ਵਿਰਕ ਅਤੇ ਸੋਨਮ ਬਾਜਵਾ ਵੱਲੋਂ ਫਿਲਮ ਸ਼ੇਰ ਬੱਗਾ ਦੇ ਟ੍ਰੇਲਰ ਨੂੰ ਪਸੰਦ ਕਰਨ ਲਈ ਧੰਨਵਾਦ ਕੀਤਾ ਗਿਆ। ਇਹ ਫਿਲਮ ਵੀ ਦਰਸ਼ਕਾਂ ਨੂੰ ਹਸਾਉਣ ਦੇ ਨਾਲ-ਨਾਲ ਬੇਹੱਦ ਭਾਵੁਕ ਕਰ ਦੇਣ ਵਾਲੀ ਹੋਵੇਗੀ। ਫਿਲਹਾਲ ਐਮੀ ਵਿਰਕ ਆਪਣੀ ਫਿਲਮ ‘ਸ਼ੇਰ ਬੱਗਾ’ ਨਾਲ ਬਾਕਸ ਆਫਿਸ ਤੇ ਕੀ ਕਮਾਲ ਦਿਖਾਉਦੇ ਹਨ। ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਰਸ਼ ਡੱਲਾ ਦੀ ਕਥਿਤ ਆਡੀਓ ਵਿੱਚ ਪੰਜਾਬੀ ਗਾਇਕ ਦਾ ਨਾਂਅ ਆਇਆ ਸਾਹਮਣੇ

ਅਰਸ਼ ਡੱਲਾ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਉਸਨੇ ਕਿਹਾ,...

‘ਜੇ ਸੱਜਣ ਕੁਮਾਰ ਰੋਲ ਮਾਡਲ ਨੇ ਤਾਂ ਰਾਹੁਲ ਗਾਂਧੀ ਬੱਸ ਅੱਗੇ ਉਨ੍ਹਾਂ ਦੀ ਫੋਟੋ ਲਾ ਕੇ ਆਉਣ’ : ਧਾਲੀਵਾਲ

ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੱਲੋਂ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਦੇ ਮਾਮਲੇ...

ਮਜੀਠੀਆ ਤੋਂ ਬਾਅਦ ਬਾਦਲ-ਕੈਪਟਨ ਦੇ ਗੜ੍ਹਾਂ ’ਚ ਪਹੁੰਚਣਗੇ CM ਮਾਨ, 26 ਅਗਸਤ ਤੋਂ ਮੁੜ ‘ਲੋਕ ਮਿਲਣੀ’

ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਸੂਬੇ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ...

ਬੱਚਿਆਂ ਲਈ ਕਿਤਾਬਾਂ ਲੈਣ ਗਿਆ ਪੰਜਾਬੀ ਨੌਜਵਾਨ, ਇਟਲੀ ‘ਚ ਦਰਦਨਾਕ ਹਾਦਸੇ ਨੇ ਲਈ ਜਾਨ

ਇਟਲੀ ਤੋਂ ਪੰਜਾਬੀ ਭਾਈਚਾਰੇ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੋਗਾ ਜ਼ਿਲ੍ਹੇ ਦੇ ਪਿੰਡ...

ਚੰਨੀ ਦੀ ਪ੍ਰੀਖਿਆ ਵਾਲੀ ਤਸਵੀਰ ‘ਤੇ ਉੱਠੇ ਸਵਾਲ, ਸਾਬਕਾ ਮੇਅਰ ਨੇ PU ਪ੍ਰਸ਼ਾਸਨ ਤੋਂ ਮੰਗੀ ਜਾਂਚ

ਪੰਜਾਬ ਯੂਨੀਵਰਸਿਟੀ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਐੱਮ.ਏ. ਪਬਲਿਕ ਐਡਮਿਨਿਸਟ੍ਰੇਸ਼ਨ ਦੀ...

ਪੰਜਾਬ ਦੇ ਨੌਜਵਾਨ ਨੇ ਵਧਾਇਆ ਮਾਣ, ਕੈਨੇਡਾ ਪੁਲਿਸ ‘ਚ ਹੋਇਆ ਭਰਤੀ

ਸ਼ਿਵਾਲਿਕ ਹਿੱਲਜ਼ ਪਬਲਿਕ ਹਾਈ ਸਕੂਲ ਰੁਘਵਾਲ ਦੇ ਹੋਣਹਾਰ ਸਾਬਕਾ ਵਿਦਿਆਰਥੀ ਦੀਪਕ ਕੁਮਾਰ ਪੁੱਤਰ ਮਲਕੀਤ...

ਮਹਿੰਗਾਈ ਦਾ ਵੱਡਾ ਝਟਕਾ: ਆਟਾ, ਖੰਡ ਤੇ ਤੇਲ ਸਭ ਹੋਇਆ ਮਹਿੰਗਾ, ਆਮ ਜਨਤਾ ਦਾ ਗੁਜ਼ਾਰਾ ਹੋਇਆ ਔਖਾ!

ਰਸੋਈ ਦੇ ਜ਼ਰੂਰੀ ਸਾਮਾਨ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ...

ਮੁੰਬਈ ‘ਚ ਗਣੇਸ਼ ਉਤਸਵ ਤੋਂ ਪਹਿਲਾਂ ਵੱਡਾ ਹਾਦਸਾ, 22 ਫੁੱਟ ਦੀ ਪ੍ਰਤਿਮਾ ਡਿੱਗਣ ਨਾਲ 2 ਦੀ ਮੌਤ; 5 ਜ਼ਖ਼ਮੀ

ਦੱਖਣੀ ਮੁੰਬਈ ਦੇ ਭੁਲੇਸ਼ਵਰ ਇਲਾਕੇ ਵਿਚ ਸ਼ਨੀਵਾਰ ਰਾਤ ਨੂੰ ਗਣੇਸ਼ ਪ੍ਰਤਿਮਾ ਦੇ ਆਗਮਨ ਜਲੂਸ...