ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਨੇਪਾਲ ਦੀ ਤਾਰਾ ਏਅਰ ਦਾ 9NAET ਡਬਲ ਇੰਜਣ ਵਾਲਾ ਜਹਾਜ਼ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ। ਏਅਰਪੋਰਟ ਅਥਾਰਟੀ ਦੇ ਅਨੁਸਾਰ, ਅਲਫ਼ਾ ਈਕੋ ਟੈਂਗੋ ਕਾਲ ਸਾਈਨ ਵਾਲੇ ਜਹਾਜ਼ ਨੇ ਐਤਵਾਰ ਸਵੇਰੇ 9:55 ਵਜੇ ਪੋਖਰਾ ਤੋਂ ਜੋਮਸੋਮ ਲਈ ਉਡਾਣ ਭਰੀ। ਜਿਸ ਨੇ 10:20 ‘ਤੇ ਉਤਰਨਾ ਸੀ, ਪਰ 11 ਵਜੇ ਤੋਂ ਬਾਅਦ ਵੀ ਸੰਪਰਕ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਲਾਪਤਾ ਜਹਾਜ਼ ਵਿੱਚ 4 ਭਾਰਤੀ, 3 ਜਾਪਾਨੀ ਅਤੇ ਬਾਕੀ ਨੇਪਾਲੀ ਨਾਗਰਿਕ ਸਨ। ਡਬਲ ਇੰਜਣ ਵਾਲੇ ਇਸ ਜਹਾਜ਼ ਵਿੱਚ ਚਾਲਕ ਦਲ ਸਮੇਤ ਕੁੱਲ 22 ਯਾਤਰੀ ਸਵਾਰ ਸਨ। ਤਾਰਾ ਏਅਰ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਮੁਤਾਬਕ ਜਹਾਜ਼ ‘ਚ ਕੈਪਟਨ ਪ੍ਰਭਾਕਰ ਪ੍ਰਸਾਦ ਘਿਮੀਰੇ, ਕੋ-ਪਾਇਲਟ ਉਤਸਵ ਪੋਖਰੈਲ ਅਤੇ ਏਅਰ ਹੋਸਟੈੱਸ ਕਿਸਮੀ ਥਾਪਾ ਸਵਾਰ ਹਨ।
ਲਾਪਤਾ ਹੋਏ ਜਹਾਜ਼ ਦਾ ਪਤਾ ਲਗਾਉਣ ਲਈ ਹੈਲੀਕਾਪਟਰ ਭੇਜਣ ਦੀ ਤਿਆਰੀ ਚੱਲ ਰਹੀ ਹੈ। ਮਸਤਾਂਗ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇਤਰ ਪ੍ਰਸਾਦ ਸ਼ਰਮਾ ਨੇ ਦੱਸਿਆ ਕਿ ਧੌਲਾਗਿਰੀ ਦੇ ਆਲੇ-ਦੁਆਲੇ ਦੇ ਪੰਜ ਜ਼ਿਲ੍ਹਿਆਂ ਦੇ ਸੁਰੱਖਿਆ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
----------- Advertisement -----------
ਨੇਪਾਲ ‘ਚ ਯਾਤਰੀ ਜਹਾਜ਼ ਲਾਪਤਾ, 22 ਯਾਤਰੀਆਂ ‘ਚ 4 ਭਾਰਤੀ ਵੀ ਸ਼ਾਮਿਲ
Published on
----------- Advertisement -----------
----------- Advertisement -----------












