ਗੁਜਰਾਤ ਟਾਈਟਨਸ ਨੇ ਆਪਣੇ ਪਹਿਲੇ ਹੀ ਸੀਜ਼ਨ ਵਿੱਚ ਆਈਪੀਐਲ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ ਵਿੱਚ ਗੁਜਰਾਤ ਨੇ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 130 ਦੌੜਾਂ ਹੀ ਬਣਾ ਸਕੀ। ਜਵਾਬ ਵਿੱਚ ਗੁਜਰਾਤ ਨੇ 18.1 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਖਿਤਾਬ ਜਿੱਤ ਲਿਆ

ਗੁਜਰਾਤ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਇਸ ਮੈਚ ਦੇ ਹੀਰੋ ਸਾਬਤ ਹੋਏ। ਤਿੰਨ ਵਿਕਟਾਂ ਲੈਣ ਦੇ ਨਾਲ-ਨਾਲ ਉਸ ਨੇ 34 ਦੌੜਾਂ ਵੀ ਬਣਾਈਆਂ। ਹਾਰਦਿਕ ਪੰਜਵੀਂ ਵਾਰ ਆਈਪੀਐਲ ਫਾਈਨਲ ਖੇਡਣ ਗਏ ਅਤੇ ਹਰ ਵਾਰ ਦੀ ਤਰਾਂ ਚੈਂਪੀਅਨ ਬਣੇ। ਇਸ ਤੋਂ ਪਹਿਲਾਂ ਉਹ ਚਾਰ ਵਾਰ ਖਿਡਾਰੀ ਵਜੋਂ ਮੁੰਬਈ ਦੀ ਚੈਂਪੀਅਨ ਟੀਮ ਦਾ ਹਿੱਸਾ ਸੀ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੀ ਪਤਨੀ ਸੋਨਲ ਸ਼ਾਹ ਨਾਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਗੁਜਰਾਤ ਟਾਈਟਨਸ ਅਤੇ ਰਾਜਸਥਾਨ ਰਾਇਲਸ ਵਿਚਾਲੇ IPL-15 ਦਾ ਫਾਈਨਲ ਮੈਚ ਦੇਖਣ ਲਈ ਪਹੁੰਚੇ। ਸ਼ਾਹ ਦੀ ਹਾਜ਼ਰੀ ਨੇ ਸਟੇਡੀਅਮ ‘ਚ ਮੌਜੂਦ ਦਰਸ਼ਕਾਂ ਦਾ ਜੋਸ਼ ਭਰ ਦਿੱਤਾ। ਇਨ੍ਹਾਂ ਹੀ ਨਹੀਂ, ਜਦੋਂ ਵੀ ਅਮਿਤ ਸ਼ਾਹ ਦਾ ਚਿਹਰਾ ਵੱਡੇ ਪਰਦੇ ‘ਤੇ ਦਿਖਾਈ ਦਿੰਦਾ, ਤਾਂ ਪੂਰਾ ਸਟੇਡੀਅਮ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ।












