ਮਿਊਜ਼ਿਕ ਸਟ੍ਰੀਮਿੰਗ ਐਪ JioSaavn ਦੀ ਐਪ ਅਤੇ ਵੈੱਬਸਾਈਟ ਦੋਵਾਂ ਦੇ ਹੀ ਸਵੇਰ ਕਰੀਬ 10 ਵਜੇ ਤੋਂ ਬਾਅਦ ਰੁਕਣ ਕਾਰਨ ਲੱਖਾਂ ਯੂਜ਼ਰਸ ਪਰੇਸ਼ਾਨ ਹਨ। ਯੂਜ਼ਰਸ ਸੋਸ਼ਲ ਮੀਡੀਆ ‘ਤੇ JioSaavn ਦੇ ਡਾਊਨ ਹੋਣ ਦੀ ਜਾਣਕਾਰੀ ਦੇ ਰਹੇ ਹਨ। ਇਸ ਗੱਲ ਦੀ ਪੁਸ਼ਟੀ JioSaavn ਦੇ ਟਵਿੱਟਰ ਹੈਂਡਲ ਤੋਂ ਵੀ ਕੀਤੀ ਗਈ ਹੈ। JioSaavn ਨੇ ਟਵੀਟ ਕਰਕੇ ਕਿਹਾ ਹੈ ਕਿ ਫਿਲਹਾਲ ਡਾਊਨ ਟਾਈਮ ਦੀ ਸਮੱਸਿਆ ਹੈ ਪਰ ਅਸੀਂ ਜਲਦੀ ਵਾਪਸ ਆਵਾਂਗੇ, ਹਾਲਾਂਕਿ ਕੰਪਨੀ ਨੇ ਇਸ ਦਾ ਕਾਰਨ ਨਹੀਂ ਦੱਸਿਆ ਹੈ।

ਦੱਸ ਦੇਈਏ ਕਿ JioSaavn ਇੱਕ ਬਹੁਤ ਹੀ ਮਸ਼ਹੂਰ ਮਿਊਜ਼ਿਕ ਸਟ੍ਰੀਮਿੰਗ ਐਪ ਹੈ। ਇਸ ਐਪ ‘ਤੇ ਸੰਗੀਤ ਸਟ੍ਰੀਮਿੰਗ ਮੁਫਤ ਉਪਲਬਧ ਹੈ। ਇਸ ਨੂੰ ਡਾਊਨਲੋਡ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੇਡ ਸਬਸਕ੍ਰਿਪਸ਼ਨ ਦੀ ਸੁਵਿਧਾ ਵੀ ਹੈ। ਸਾਲ 2018 ਵਿੱਚ, ਰਿਲਾਇੰਸ ਨੇ Saavn ਦੇ ਨਾਲ JioMusic ਦੇ ਰਲੇਵੇਂ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਦੋਵਾਂ ਐਪਾਂ ਦਾ ਨਾਮ JioSaavn ਰੱਖਿਆ ਗਿਆ। ਇਸ ਵਿੱਚ 16 ਭਾਸ਼ਾਵਾਂ ਵਿੱਚ ਕਰੀਬ 8 ਕਰੋੜ ਗੀਤ ਹਨ। JioSaavn ਦਾ ਮੁਕਾਬਲਾ Amazon Prime Music, Apple Music, Google Play Music ਅਤੇ Spotify ਵਰਗੀਆਂ ਐਪਾਂ ਨਾਲ ਹੈ।












