ਚਾਹੁਣ ਵਾਲਿਆਂ ਦੇ ਦਿਲਾਂ ‘ਚ ਸਿੱਧੂ ਮੂਸੇਵਾਲਾ ਹਮੇਸ਼ਾ ਜ਼ਿੰਦਾ ਰਹਿਣਗੇ। ਫੈਨਜ਼ ਅਤੇ ਸਿਤਾਰੇ ਆਪੋ-ਆਪਣੇ ਤਰੀਕੇ ਨਾਲ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬੀ ਕਲਾਕਾਰਾਂ ਵਿੱਚ ਕਾਫੀ ਰੋਸ ਹੈ, ਇਸ ਦੇ ਚੱਲਦੇ ਕਈ ਕਲਾਕਾਰਾਂ ਨੇ ਆਪਣੇ ਸ਼ੋਅ ਰੱਦ ਕਰ ਦਿੱਤੇ ਹਨ। ਰੈਪਰ ਬੋਹੇਮੀਆ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਆਗਮੀ ਦਿਨਾਂ ਦੇ ਸਾਰੇ ਸ਼ੋਅ ਤੇ ਸ਼ੂਟ ਨੂੰ ਰੱਦ ਕਰ ਦਿੱਤਾ ਹੈ। ਪੰਜਾਬੀ ਮਨੋਰੰਜਨ ਜਗਤ ‘ਚ ਵੀ ਸੋਗ ਦੀ ਲਹਿਰ ਹੈ।

ਜਿਸ ਕਰਕੇ ਕਈ ਕਲਾਕਾਰਾਂ ਨੇ ਆਪਣੇ ਮਿਊਜ਼ਿਕ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਅਜਿਹੇ ‘ਚ ਰੈਪਰ ਬੋਹੇਮੀਆ ਨੇ ਵੀ ਆਪਣੇ ਆਗਮੀ ਪ੍ਰੋਜਕੈਟਸ ਜਿਨ੍ਹਾਂ ਦਾ ਉਹ ਸ਼ੂਟ ਕਰ ਰਹੇ ਸਨ ਸਭ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ ਰੈਪਰ ਬੋਹੇਮੀਆ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਆਗਮੀ ਦਿਨਾਂ ਦੇ ਸਾਰੇ ਸ਼ੋਅਸ ਨੂੰ ਵੀ ਰੱਦ ਕਰ ਦਿੱਤਾ ਹੈ। ਦੱਸ ਦਈਏ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ।












