ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਕਰਨ ਵਾਲੀ ਨੁਪੁਰ ਸ਼ਰਮਾ ਅਤੇ ਨਵੀਨ ਕੁਮਾਰ ‘ਤੇ ਕਾਰਵਾਈ ਤੋਂ ਬਾਅਦ ਭਾਜਪਾ ਹਰਕਤ ‘ਚ ਨਜ਼ਰ ਆ ਰਹੀ ਹੈ। ਭਾਜਪਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਆਪਣੇ 38 ਨੇਤਾਵਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਵਿੱਚੋਂ 27 ਚੁਣੇ ਹੋਏ ਆਗੂਆਂ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਨੂੰ ਧਾਰਮਿਕ ਮੁੱਦਿਆਂ ‘ਤੇ ਬਿਆਨ ਦੇਣ ਤੋਂ ਪਹਿਲਾਂ ਪਾਰਟੀ ਤੋਂ ਇਜਾਜ਼ਤ ਲੈਣ ਲਈ ਕਿਹਾ ਗਿਆ ਹੈ।
ਆਈਟੀ ਮਾਹਿਰਾਂ ਦੀ ਮਦਦ ਨਾਲ ਪਿਛਲੇ 8 ਸਾਲਾਂ (ਸਤੰਬਰ 2014 ਤੋਂ 3 ਮਈ 2022 ਤੱਕ) ਦੇ ਨੇਤਾਵਾਂ ਦੇ ਬਿਆਨਾਂ ਦੀ ਜਾਂਚ ਕੀਤੀ ਗਈ ਹੈ। ਲਗਭਗ 5,200 ਬਿਆਨ ਬੇਲੋੜੇ ਪਾਏ ਗਏ। 2,700 ਬਿਆਨਾਂ ਦੇ ਸ਼ਬਦ ਸੰਵੇਦਨਸ਼ੀਲ ਪਾਏ ਗਏ। 38 ਆਗੂਆਂ ਦੇ ਬਿਆਨਾਂ ਨੂੰ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ। ਇਨ੍ਹਾਂ ‘ਚ ਮੁੱਖ ਤੌਰ ‘ਤੇ ਅਨੰਤ ਕੁਮਾਰ ਹੇਗੜੇ, ਸ਼ੋਭਾ ਕਰੰਦਲਾਜੇ, ਗਿਰੀਰਾਜ ਸਿੰਘ, ਤਥਾਗਤ ਰਾਏ, ਪ੍ਰਤਾਪ ਸਿਮਹਾ, ਵਿਨੈ ਕਟਿਆਰ, ਮਹੇਸ਼ ਸ਼ਰਮਾ, ਟੀ. ਰਾਜਾ ਸਿੰਘ, ਵਿਕਰਮ ਸਿੰਘ ਸੈਣੀ, ਸਾਕਸ਼ੀ ਮਹਾਰਾਜ, ਸੰਗੀਤ ਸੋਮ ਦੇ ਨਾਮ ਸ਼ਾਮਿਲ ਹਨ।
----------- Advertisement -----------
ਭਾਜਪਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਨੇਤਾਵਾਂ ਦੀ ਬਣਾਈ ਸੂਚੀ
Published on
----------- Advertisement -----------
----------- Advertisement -----------












