October 31, 2026, 12:25 am
----------- Advertisement -----------
HomeNewsLatest Newsਦਲਿਤ ਡਿਲੀਵਰੀ ਬੁਆਏ ਤੋਂ ਖਾਣਾ ਲੈਣ ਤੋਂ ਇਨਕਾਰ: ਮੂੰਹ 'ਤੇ ਥੁੱਕਿਆ, ਕੁੱਟਮਾਰ...

ਦਲਿਤ ਡਿਲੀਵਰੀ ਬੁਆਏ ਤੋਂ ਖਾਣਾ ਲੈਣ ਤੋਂ ਇਨਕਾਰ: ਮੂੰਹ ‘ਤੇ ਥੁੱਕਿਆ, ਕੁੱਟਮਾਰ ਕੀਤੀ

Published on

----------- Advertisement -----------

ਗਾਹਕ ਨੇ ਸ਼ਨੀਵਾਰ ਰਾਤ ਲਖਨਊ ਵਿੱਚ Zomato ਡਿਲੀਵਰੀ ਬੁਆਏ ਤੋਂ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ। ਕਾਰਨ ਇਹ ਸੀ ਕਿ ਡਿਲੀਵਰੀ ਬੁਆਏ ਦਲਿਤ ਸੀ। ਦੋਸ਼ ਹੈ ਕਿ ਜਿਵੇਂ ਹੀ ਗਾਹਕ ਨੂੰ ਪਤਾ ਲੱਗਾ ਕਿ ਡਿਲੀਵਰੀ ਬੁਆਏ ਦਲਿਤ ਹੈ ਤਾਂ ਉਸ ਨੇ ਖਾਣਾ ਲੈਣ ਤੋਂ ਇਨਕਾਰ ਕਰ ਦਿੱਤਾ।
ਇੰਨਾ ਹੀ ਨਹੀਂ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਡਿਲੀਵਰੀ ਬੁਆਏ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਦੋਂ ਉਸ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਮੂੰਹ ‘ਤੇ ਥੁੱਕ ਦਿੱਤਾ। ਇਹ ਪੂਰੀ ਘਟਨਾ ਆਸ਼ਿਆਨਾ ਇਲਾਕੇ ਦੀ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ 2 ਨਾਮਜ਼ਦ, 12 ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਸਿਰਫ਼ ਕੁੱਟਮਾਰ ਦਾ ਹੈ।
ਆਸ਼ਿਆਨਾ ਦਾ ਰਹਿਣ ਵਾਲਾ ਵਿਨੀਤ ਰਾਵਤ ਜ਼ੋਮੈਟੋ ਦਾ ਡਿਲੀਵਰੀ ਬੁਆਏ ਹੈ। ਸ਼ਨੀਵਾਰ ਰਾਤ ਉਸ ਨੂੰ ਘਰ ‘ਚ ਹੀ ਅਜੇ ਸਿੰਘ ਨਾਂ ਦੇ ਗਾਹਕ ਨੂੰ ਡਲਿਵਰੀ ਦੇਣ ਲਈ ਭੇਜਿਆ ਗਿਆ ਸੀ। ਉਹ ਡਿਲੀਵਰੀ ਲੈ ਕੇ ਆਇਆ ਸੀ। ਵਿਨੀਤ ਨੇ ਪੁਲਸ ਨੂੰ ਦਿੱਤੀ ਤਹਿਰੀਕ ‘ਚ ਦੋਸ਼ ਲਾਇਆ ਕਿ ਜਿਵੇਂ ਹੀ ਉਸ ਨੇ ਅਜੇ ਸਿੰਘ ਨੂੰ ਆਪਣਾ ਨਾਂ ਵਿਨੀਤ ਰਾਵਤ ਦੱਸਿਆ ਤਾਂ ਉਹ ਭੜਕ ਗਿਆ। ਉਹ ਗਾਲ੍ਹਾਂ ਕੱਢਦਾ ਹੋਇਆ ਬੋਲਿਆ – ਹੁਣ ਅਸੀਂ ਤੁਹਾਡੇ ਲੋਕਾਂ ਦੁਆਰਾ ਛੂਹੀਆਂ ਚੀਜ਼ਾਂ ਲਵਾਂਗੇ? ਇਸ ‘ਤੇ ਮੈਂ ਉਸ ਨੂੰ ਕਿਹਾ, ਜੇ ਤੁਸੀਂ ਖਾਣਾ ਨਹੀਂ ਲੈਣਾ ਚਾਹੁੰਦੇ ਤਾਂ ਨਾ ਲਵੋ, ਪਰ ਗਾਲ੍ਹ ਨਾ ਕੱਢੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਦੁੱਗਣੇ ਹੋਏ ਪਿਆਜ਼ ਦੇ ਭਾਅ, ਖੰਡ ਤੇ ਤੇਲ ਵੀ ਹੋਏ ਮਹਿੰਗਾ, ਰਿਟੇਲ ਮਹਿੰਗਾਈ ਦਰ 5.54 ਫ਼ੀਸਦੀ ‘ਤੇ ਪਹੁੰਚੀ

ਭਾਰਤ ਵਿੱਚ ਸਤੰਬਰ ਦੌਰਾਨ ਖਾਣ-ਪੀਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪਿਆਜ਼, ਖੰਡ,...

ਦਿਲਜੀਤ ਦੋਸਾਂਝ ਦੇ ਕੰਸਰਟ ਲਈ ਦਿੱਲੀ ਮੈਟਰੋ ਦੀਆਂ ਸੇਵਾਵਾਂ ਅੱਧੀ ਰਾਤ ਤੱਕ ਰਹਿਣਗੀਆਂ ਜਾਰੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਤਹਿਤ 30 ਅਕਤੂਬਰ ਨੂੰ ਜਵਾਹਰਲਾਲ...

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋਇਆ

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋ ਗਿਆ ਹੈ। ਪਰਿਵਾਰ ਨੇ...

ਗੁਰਦਾਸਪੁਰ ‘ਚ ਕਿਸਾਨ ਦੀ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ, ਹਮਲਾਵਰ ਦੀ ਪਤਨੀ ਨੇ ਫੜਾਈ ਕਹੀ

ਗੁਰਦਾਸਪੁਰ ਦੇ ਪਿੰਡ ਸੰਗਤੂਵਾਲ ਵਿਖੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿੱਚ ਹੋਈ ਤਕਰਾਰ ਦੌਰਾਨ 55...

ਬੁਢਲਾਡਾ ‘ਚ ASI ‘ਤੇ ਨਸ਼ਾ ਕਰਨ ਦੇ ਇਲਜ਼ਾਮ, ਲੋਕਾਂ ਨੇ ਸੜਕ ਵਿਚਾਲੇ ਕੀਤਾ ਜ਼ੋਰਦਾਰ ਹੰਗਾਮਾ

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਇੱਕ ਸਹਾਇਕ...

ਮੁਲਾਜ਼ਮਾਂ ਦੇ ਪੈਂਡਿੰਗ DA ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਵਿੱਤ ਵਿਭਾਗ ਨੇ ਪੱਤਰ ਲਿਖ ਕੇ ਵਿਭਾਗਾਂ ਤੋਂ ਮੰਗੇ ਵੇਰਵੇ

ਮੁਲਾਜ਼ਮਾਂ ਦੇ ਡੀਏ ਬਕਾਏ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ...

ਕੇਂਦਰ ਨੇ ਝੋਟੇ ਤੇ ਗੁਲਜ਼ਾਰ ਦੇ ਪਰਿਵਾਰ ਦੀ ਵਧਾਈ ਸੁਰੱਖਿਆ, X ਕੈਟੇਗਰੀ ਦੀ ਦਿੱਤੀ ਜਾਵੇਗੀ ਸਕਿਓਰਿਟੀ

ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪਰਵਿੰਦਰ...

ਮਾਨਸਾ ਵਿਖੇ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਪਰਗਟ ਸਿੰਘ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਇਸ ਮੌਕੇ ਪਿੰਡ ਭੰਮੇ ਕਲਾਂ ਵਿਖੇ ਨਸ਼ਿਆਂ ਦੀ ਮਾਰ ਕਾਰਨ ਆਪਣੀ ਜਾਨ ਗੁਆਉਣ ਵਾਲੇ...