ਅਸਾਮ ਦੇ ਮੁੱਖ ਮੰਤਰੀ ਡਾਕਟਰ ਹਿਮੰਤ ਬਿਸਵਾ ਸਰਮਾ ਦੀ ਪਤਨੀ ਰਿੰਕੀ ਭੂਈਆਂ ਸਰਮਾ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਰਿੰਕੀ ਸਰਮਾ ਨੇ ਗੁਹਾਟੀ ਕਾਮਰੂਪ ਦੀ ਸਿਵਲ ਜੱਜ ਅਦਾਲਤ ‘ਚ ਕੇਸ ਦਾਇਰ ਕਰਕੇ 100 ਕਰੋੜ ਦੇ ਮੁਆਵਜ਼ੇ ਦੀ ਮੰਗ ਕੀਤੀ। ਦੱਸ ਦਈਏ ਕਿ ਪਹਿਲਾ ਸਿਸੋਦੀਆ ਨੇ ਹੇਮੰਤ ਬਿਸਵਾ ਦੀ ਪਤਨੀ ‘ਤੇ ਕੋਵਿਡ ਪੀਪੀਈ ਕਿੱਟਾਂ ਦੀ ਖਰੀਦ ‘ਚ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਗਾਇਆ ਸੀ।
ਰਿੰਕੀ ਭੂਈਆਂ ਸਰਮਾ ਦੇ ਵਕੀਲ ਪੀ ਨਾਇਕ ਨੇ ਕਿਹਾ ਕਿ ਉਹ ਉਮੀਦ ਕਰ ਰਹੇ ਹਨ ਕਿ ਇਹ ਮਾਮਲਾ ਬੁੱਧਵਾਰ ਨੂੰ ਸੂਚੀਬੱਧ ਹੋਵੇਗਾ ਅਤੇ ਗੁਹਾਟੀ ਹਾਈ ਕੋਰਟ ਵਿੱਚ ਸੁਣਵਾਈ ਹੋਣ ਦੀ ਸੰਭਾਵਨਾ ਹੈ। ਅੱਗੇ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਮੁਵੱਕਿਲ ਰਿੰਕੀ ਭੂਈਆਂ ਸਰਮਾ ਨੇ ਮਨੀਸ਼ ਸਿਸੋਦੀਆ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ।
ਦੱਸ ਦਈਏ ਕਿ ਹਿਮੰਤ ਸਰਮਾ ਨੇ ਕਿਹਾ ਸੀ ਕਿ ਜਦੋਂ ਪੂਰਾ ਦੇਸ਼ ਸਭ ਤੋਂ ਭੈੜੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਸੀ, ਅਸਾਮ ਕੋਲ ਸ਼ਾਇਦ ਹੀ ਕੋਈ ਪੀਪੀਈ ਕਿੱਟਾਂ ਸਨ, ਮੇਰੀ ਪਤਨੀ ਨੇ ਅੱਗੇ ਆ ਕੇ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸਰਕਾਰ ਨੂੰ ਲਗਭਗ 1500 ਮੁਫਤ ਪੀਪੀਈ ਕਿੱਟਾਂ ਦਾਨ ਕੀਤੀਆਂ ਸਨ। ਉਸਨੇ ਇੱਕ ਪੈਸਾ ਵੀ ਨਹੀਂ ਲਿਆ ਸੀ।
----------- Advertisement -----------
ਅਸਮ CM ਹਿਮੰਤ ਬਿਸਵਾ ਸਰਮਾ ਦੀ ਪਤਨੀ ਨੇ ਮਨੀਸ਼ ਸਿਸੋਦੀਆ ਖਿਲਾਫ ਦਰਜ ਕੀਤਾ ਮਾਣਹਾਨੀ ਦਾ ਕੇਸ
Published on
----------- Advertisement -----------
----------- Advertisement -----------












