ਚੰਡੀਗੜ੍ਹ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ 1975 ‘ਚ ਲਗਾਈ ਗਈ ਐਮਰਜੈਂਸੀ ਨੂੰ ਲੈ ਕੇ ਸੋਸ਼ਲ ਮੀਡੀਆ (ਟਵਿਟਰ) ‘ਤੇ ਇਕ ਫੋਟੋ ਸਾਂਝੀ ਕੀਤੀ ਹੈ। ਇਸ ਵਿੱਚ ਕਿਰਨ ਖੇਰ ਨੇ ਐਮਰਜੈਂਸੀ ਨੂੰ ਭਾਰਤੀ ਲੋਕਤੰਤਰ ਅਤੇ ਰਾਜਨੀਤੀ ਦਾ ਇੱਕ ਕਾਲਾ ਅਧਿਆਏ ਦੱਸਦੇ ਹੋਏ ਇਸਦੇ ਖਿਲਾਫ ਉੱਠੀ ਹਰ ਆਵਾਜ਼ ਨੂੰ ਸਲਾਮ ਕੀਤਾ। ਇਸ ਟਵੀਟ ਕਾਰਨ ਕਈ ਲੋਕਾਂ ਨੇ ਕਿਰਨ ਖੇਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਇਕ ਯੂਜ਼ਰ ਨੇ ਉਨ੍ਹਾਂ ਨੂੰ ਟੈਗ ਕਰਕੇ ਲਿਖਿਆ ਕਿ ਭਾਰਤੀ ਲੋਕਤੰਤਰ ਅਤੇ ਰਾਜਨੀਤੀ ਦਾ ਸਭ ਤੋਂ ਕਾਲਾ ਅਧਿਆਏ ‘ਖੇਤੀ ਕਾਨੂੰਨ’ ਹੈ। ਇਸ ਵਿਰੁੱਧ ਉੱਠੀ ਹਰ ਅਵਾਜ਼ ਨੂੰ ਸਾਡੇ ਵੱਲੋਂ ਸਨਮਾਨ। ਦੱਸ ਦੇਈਏ ਕਿ 25 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਿਫਾਰਿਸ਼ ‘ਤੇ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਦੇਸ਼ ਦੀ ਵਿਗੜਦੀ ਅੰਦਰੂਨੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਧਾਰਾ 352 ਦੇ ਤਹਿਤ ਦੇਸ਼ ‘ਚ ਐਮਰਜੈਂਸੀ ਲਗਾ ਦਿੱਤੀ ਸੀ।
ਟਵਿਟਰ ਤੋਂ ਇਲਾਵਾ ਖੇਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀ ਐਮਰਜੈਂਸੀ ਨਾਲ ਜੁੜੀ ਤਸਵੀਰ ਸ਼ੇਅਰ ਕੀਤੀ ਹੈ। ਇਸ ‘ਤੇ ਇਕ ਯੂਜ਼ਰ ਨੇ ਲਿਖਿਆ- ਐਮਰਜੈਂਸੀ 1975 ‘ਚ ਨਹੀਂ ਸਗੋਂ 2014 ਤੋਂ ਐਮਰਜੈਂਸੀ ਲਗਾਈ ਗਈ, ਜਿਸ ‘ਚ 2 ਜੱਜਾਂ ਦੀ ਹੱਤਿਆ, ਸੀਨੀਅਰ ਪੱਤਰਕਾਰਾਂ ਦੀ ਹੱਤਿਆ, ਸਰਕਾਰ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਜੇਲ ‘ਚ ਡੱਕਿਆ ਗਿਆ, ਨੌਕਰੀਆਂ ਗਈਆਂ, ਸਰਕਾਰੀ ਜਾਇਦਾਦਾਂ ਦੀ ਵਿਕਰੀ ਹੋਈ, ਭਾਜਪਾ ਦਾ ਭ੍ਰਿਸ਼ਟਾਚਾਰ ਵਰਕਰ, ਮਿਲਟਰੀ ਪ੍ਰਾਈਵੇਟ, ਲੋਕ ਗੁਲਾਮ।
----------- Advertisement -----------
1975 ‘ਚ ਲਗਾਈ ਗਈ ਐਮਰਜੈਂਸੀ ਬਾਰੇ ਟਵੀਟ ਕਰ ਟ੍ਰੋਲ ਹੋਈ ਸੰਸਦ ਮੈਂਬਰ ਕਿਰਨ ਖੇਰ, ਪੜ੍ਹੋ ਅਜਿਹਾ ਕੀ ਕਿਹਾ
Published on
----------- Advertisement -----------
----------- Advertisement -----------












