July 22, 2026, 4:11 pm
----------- Advertisement -----------
HomeNewsEntertainmentਅਮਿਤਾਭ ਬੱਚਨ ਰਿਲੀਜ਼ ਕਰਨਗੇ ਐਸ਼ਵਰਿਆ ਰਾਏ ਬੱਚਨ ਦੀ ਫ਼ਿਲਮ PS-1 ਦਾ ਹਿੰਦੀ...

ਅਮਿਤਾਭ ਬੱਚਨ ਰਿਲੀਜ਼ ਕਰਨਗੇ ਐਸ਼ਵਰਿਆ ਰਾਏ ਬੱਚਨ ਦੀ ਫ਼ਿਲਮ PS-1 ਦਾ ਹਿੰਦੀ ਟੀਜ਼ਰ

Published on

----------- Advertisement -----------

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਚਾਰ ਸਾਲ ਬਾਅਦ ਮਣੀ ਰਤਨਮ ਦੀ ਫਿਲਮ ‘ਪੋਨੀਯਿਨ ਸੇਲਵਨ 1’ ਯਾਨੀ ‘PS1’ ਨਾਲ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ ਹੀ ‘ਚ ਐਸ਼ਵਰਿਆ ਰਾਏ ਦੀ ਫਿਲਮ ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਸੀ, ਜਿਸ ‘ਚ ਰਾਣੀ ਨੰਦਿਨੀ ਦੇ ਲੁੱਕ ‘ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਹੁਣ ਫਿਲਮ ਦਾ ਹਿੰਦੀ ਟੀਜ਼ਰ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਪਰ ਖਾਸ ਗੱਲ ਇਹ ਹੈ ਕਿ ਇਸ ਟੀਜ਼ਰ ਨੂੰ ਕੋਈ ਹੋਰ ਨਹੀਂ ਬਲਕਿ ਅਮਿਤਾਭ ਬੱਚਨ ਰਿਲੀਜ਼ ਕਰਨਗੇ। ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ਫਿਲਮ ਦਾ ਹਿੰਦੀ ਟੀਜ਼ਰ 8 ਜੁਲਾਈ ਨੂੰ ਰਿਲੀਜ਼ ਹੋਵੇਗਾ। ਐਸ਼ਵਰਿਆ ਰਾਏ ਬੱਚਨ ਦੇ ਅਸਲ ਜੀਵਨ ਦੇ ਸਹੁਰੇ ਯਾਨੀ ਅਮਿਤਾਭ ਇਸ ਟੀਜ਼ਰ ਨੂੰ ਸ਼ਾਮ 6 ਵਜੇ ਡਿਜੀਟਲ ਰੂਪ ਨਾਲ ਰਿਲੀਜ਼ ਕਰਨਗੇ।

ਇਹ ਇੱਕ ਪੈਨ ਇੰਡੀਆ ਰਿਲੀਜ਼ ਹੈ, ਜੋ 30 ਸਤੰਬਰ ਨੂੰ ਤਾਮਿਲ, ਹਿੰਦੀ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਮਾਣ ਮਦਰਾਸ ਟਾਕੀਜ਼ ਅਤੇ ਲਾਇਕਾ ਪ੍ਰੋਡਕਸ਼ਨ ਦੁਆਰਾ ਕੀਤਾ ਗਿਆ ਹੈ ਅਤੇ ਸੰਗੀਤ ਏ ਆਰ ਰਹਿਮਾਨ ਦੁਆਰਾ ਤਿਆਰ ਕੀਤਾ ਗਿਆ ਹੈ। PS-1 ਇੱਕ ਮਹਾਂਕਾਵਿ ਡਰਾਮਾ ਫਿਲਮ ਹੈ ਜੋ ਕਲਕੀ ਕ੍ਰਿਸ਼ਨਾਮੂਰਤੀ ਦੁਆਰਾ 1995 ਦੇ ਨਾਵਲ ਪੋਨੀਯਿਨ ਸੇਲਵਨ ‘ਤੇ ਅਧਾਰਤ ਹੈ। ਇਹ ਕਿਤਾਬ ਪੰਜ ਭਾਗਾਂ ਵਿੱਚ ਹੈ ਅਤੇ ਇਸਨੂੰ ਤਾਮਿਲ ਭਾਸ਼ਾ ਵਿੱਚ ਸਭ ਤੋਂ ਮਹਾਨ ਨਾਵਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਫਿਲਮ ਨੂੰ ਬਣਾਉਣ ‘ਚ 500 ਕਰੋੜ ਦੀ ਲਾਗਤ ਆਈ ਹੈ। ਇਹ ਭਾਰਤੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮਾਂ ਵਿੱਚੋਂ ਇੱਕ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਚ ਵਿਕਰਮ, ਕਾਰਤੀ, ਐਸ਼ਵਰਿਆ ਰਾਏ ਬੱਚਨ, ਜੈਮ ਰਵੀ, ਸ਼ੋਭਿਤਾ ਧੂਲੀਪਾਲਾ ਆਦਿ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ‘ਚ ਨੰਦਿਨੀ ਤੋਂ ਇਲਾਵਾ ਐਸ਼ਵਰਿਆ ਰਾਏ ਵੀ ਮੰਦਾਕਿਨੀ ਦੇਵੀ ਦੇ ਕਿਰਦਾਰ ‘ਚ ਨਜ਼ਰ ਆਵੇਗੀ।ਫਿਲਮ ‘ਚ ਵਿਕਰਮ ‘ਆਦਿਤਿਆ ਕਰੀਕਲਨ’ ਅਤੇ ਕਾਰਤੀ ‘ਵੰਥੀਆਥੇਵਨ’ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਪ੍ਰਸ਼ੰਸਕ ਵੀ ਫਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ...

ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ...

ਵਿਆਹ ਦੇ 17 ਸਾਲ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜ਼ਿਲ੍ਹੇ ਦੇ ਪਿੰਡ ਹਰਿਮਾਜਰਾ ਵਿਖੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਵੱਲੋਂ ਆਪਣੇ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...