ਪੰਜਾਬ ਕਾਂਗਰਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬੀਤੇ ਦਿਨੀ ਉਦੇਪੁਰ ਚ ਕਨ੍ਹੱਈਆ ਲਾਲ ਜੀ ਦੀ ਹੱਤਿਆ ਚ ਸ਼ਾਮਲ ਇਕ ਆਰੋਪੀ ‘ਮੁਹੰਮਦ ਰਿਆਜ਼ ਅੱਤਾਰੀ’ ਭਾਜਪਾ ਦਾ ਵਰਕਰ ਹੈ। ਉਨ੍ਹਾਂ ਕਿਹਾ ਕਿ ਇਸ ਨੇ ਬਕਾਇਦਾ ਭਾਜਪਾ ਆਗੂਆਂ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ ਲਈ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਿਆਜ਼ ਰਾਜਸਥਾਨ ਵਿਧਾਨ ਸਭਾ ਚ ਭਾਜਪਾ ਦੇ ਆਗੂ ਅਤੇ ਸਾਬਕਾ ਮੰਤਰੀ ਗੁਲਾਬ ਚੰਦ ਕਟਾਰੀਆ ਦੇ ਜਵਾਈ ਅਤੇ ਸਾਬਕਾ ਕੌਂਸਲਰ ਅਤਿ ਚੰਡਾਲੀਆ ਦੀ ਫੈਕਟਰੀ ਚ ਕੰਮ ਕਰ ਚੁੱਕਾ ਹੈ। ਇਸ ਨੂੰ ਭਾਜਪਾ ਦੇ ਕਈ ਪ੍ਰੋਗਰਾਮਾਂ ਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਦੇਖਿਆ ਗਿਆ ਹੈ।
ਉਨ੍ਹਾਂ ਕਿਹਾ ਕਾਂਗਰਸ ਪਾਰਟੀ ਅੱਤਵਾਦ ‘ਤੇ ਸਿਆਸਤ ਦੇ ਹੱਕ ਚ ਕਦੇ ਨਹੀਂ ਰਹੀ ਹੈ। ਪਰ ਅੱਜ ਜਿਹੜੇ ਹਾਲਾਤ ਹਨ ਅਤੇ ਜਿਸ ਤਰ੍ਹਾਂ ਨਾਲ ਇਕ ਤੋਂ ਬਾਅਦ ਇੱਕ ਘਟਨਾਵਾਂ ਚ ਲਗਾਤਾਰ ਅਤਿਵਾਦੀਆਂ ਅਤੇ ਅਪਰਾਧੀਆਂ ਦੇ ਤਾਰ ਭਾਜਪਾ ਨਾਲ ਜੁੜੇ ਮਿਲੇ ਹਨ, ਅਜਿਹੇ ਵਿਚ ਸਵਾਲ ਪੁੱਛਣਾ ਜ਼ਰੂਰੀ ਹੋ ਜਾਂਦਾ ਹੈ। ਤੁਸੀਂ ਵੀ ਸੋਚੋ ਅਤੇ ਸਮਝੋ ਕਿ ਭਾਜਪਾ ਰਾਸ਼ਟਰਵਾਦ ਦੀ ਆੜ ਚ ਦੇਸ਼ ਨਾਲ ਕਿੰਨਾ ਘਿਨਾਉਣਾ ਖੇਡ ਖੇਡ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਚ ਪਿੰਡ ਵਾਲਿਆਂ ਵੱਲੋਂ ਫੜੇ ਗਏ ਲਸ਼ਕਰ ਏ ਤੋਇਬਾ ਦੇ ਦੋ ਅਤਿਵਾਦੀਆਂ ਚੋਂ ਇਕ ‘ਤਾਲਿਬ ਹੁਸੈਨ ਸ਼ਾਹ’ ਭਾਜਪਾ ਦਾ ਉਸ ਦਾ ਨਿਕਲਿਆ। ਇਸ ਦੀ ਭਾਜਪਾ ਦੇ ਕਈ ਸੀਨੀਅਰ ਆਗੂਆਂ ਦੇ ਨਾਲ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਤਸਵੀਰ ਹੈ ਅਤੇ ਜਦੋਂ ਇਹ ਫੜਿਆ ਗਿਆ ਤਾਂ ਪਵਿੱਤਰ ਅਮਰਨਾਥ ਯਾਤਰਾ ਲਈ ਜਾ ਰਹੇ ਸ਼ਰਧਾਲੂਆਂ ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਅਮਰਾਵਤੀ ਚ ਕੈਮਿਸਟ ਉਮੇਸ਼ ਕੋਹਲੇ ਦੀ ਹੱਤਿਆ ਚ ਕਥਿਤ ਮਾਸਟਰਮਾਈਂਡ ਇਰਫਾਨ ਖ਼ਾਨ ਦੇ ਆਜ਼ਾਦ ਐੱਮਪੀ ਨਵਨੀਤ ਰਾਣਾ ਤੇ ਉਸ ਦੇ ਪਤੀ ਰਵੀ ਰਾਣਾ ਨਾਲ ਸੰਬੰਧ ਹਨ। ਅਤੇ ਰਾਣਾ ਦੰਪਤੀ ਦਾ ਬੀਜੇਪੀ ਨਾਲ ਕੀ ਰਿਸ਼ਤਾ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਇਰਫਾਨ ਖਾਨ ਰਾਣਾ ਦੰਪਤੀ ਦੇ ਵਾਸਤੇ ਪ੍ਰਚਾਰ ਕਰਦਾ ਸੀ ਅਤੇ ਵੋਟ ਮੰਗਦਾ ਸੀ।
ਸਾਲ 2020 ਜੰਮੂ ਕਸ਼ਮੀਰ ਚ ਅਤਿਵਾਦੀਆਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ਚ ਭਾਜਪਾ ਦੇ ਸਾਬਕਾ ਆਗੂ ਤੇ ਸਰਪੰਚ ‘ਤਾਰਿਕ ਅਹਿਮਦ ਮੀਰ’ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਾਰਿਕ ਅਹਿਮਦ ਤੇ ਹਿਜਬੁਲ ਕਮਾਂਡਰ ਨਾਵੇਦ ਬਾਬੂ ਨੂੰ ਹਥਿਆਰ ਦੇਣ ਦਾ ਦੋਸ਼ ਸੀ ਜਿਹੜਾ ਅਤਿਵਾਦੀਆਂ ਦੀ ਮਦਦ ਕਰਨ ਵਾਲੇ ਡੀਐੱਸਪੀ ਦਵਿੰਦਰ ਸਿੰਘ ਦੇ ਨਾਲ ਗ੍ਰਿਫਤਾਰ ਹੋਇਆ ਸੀ। ਐਨਆਈਏ ਨੇ ਸਾਫ ਤੌਰ ਤੇ ਕਿਹਾ ਵੀ ਸੀ ਕਿ ‘ਤਾਰਿਕ ਅਹਿਮਦ ਮੀਰ’ ਦਵਿੰਦਰ ਸਿੰਘ ਦਾ ਸਹਿਯੋਗੀ ਹੈ। ਜੇਕਰ ਦਵਿੰਦਰ ਸਿੰਘ ਦੇ ਮਾਮਲੇ ਦੀ ਢੰਗ ਨਾਲ ਜਾਂਚ ਹੁੰਦੀ ਤਾਂ ਸੱਚਾਈ ਦਾ ਪਤਾ ਚਲਦਾ ਹੈ ਲੇਕਿਨ ਜਾਂਚ ਵਿਚਾਲੇ ਹੀ ਰੋਕ ਦਿੱਤੀ ਗਈ।
ਸਾਲ 2017 ਚ ਮੱਧ ਪ੍ਰਦੇਸ਼ ਚ ਏਟੀਐਸ ਦੀ ਟੀਮ ਨੇ ਨਾਜਾਇਜ਼ ਟੈਲੀਫੋਨ ਐਕਸਚੇਂਜ ਦਾ ਭਾਂਡਾਫੋੜ ਕਰਦਿਆਂ ਆਈਐਸਆਈ ਦੇ 11 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਚੋਂ ਇਕ ਭਾਜਪਾ ਆਈਟੀ ਸੈੱਲ ਦਾ ਮੈਂਬਰ ਧਰੁਹ ਸਕਸੈਨਾ ਵੀ ਸੀ। ਜਿਸ ਦੀਆਂ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਤਸਵੀਰਾਂ ਹਨ। ਅਤਿਵਾਦੀ ਮਸੂਦ ਅਜ਼ਹਰ ਨੂੰ ਵੀ ਇਸੇ ਭਾਜਪਾ ਦੀ ਸਰਕਾਰ ਨੇ ਛੱਡਿਆ ਸੀ। ਜਿਸ ਤੋਂ ਬਾਅਦ ਉਸਨੇ ਦੇਸ਼ ਚ ਕਈ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਪੁਲਵਾਮਾ ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ, ਉੱਥੇ 200 ਕਿੱਲੋ ਆਰਡੀਐਕਸ ਕਿਵੇਂ ਪਹੁੰਚਿਆ ਇਸਦਾ ਜਵਾਬ ਹੁਣ ਤੱਕ ਦੇਸ਼ ਨਹੀਂ ਮਿਲਿਆ ਹੈ। ਇਸਦੀ ਜਾਂਚ ਹਾਲੇ ਵੀ ਕਿਉਂ ਨਹੀਂ ਹੋਈ, ਇਹ ਵੀ ਇਕ ਸਵਾਲ ਹੈ?
ਉਨ੍ਹਾਂ ਕਿਹਾ ਕਿ ਅਸੀਂ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਭਾਜਪਾ ਦੇ ਖੋਖਲੇ ਰਾਸ਼ਟਰਵਾਦ ਨੂੰ ਪਛਾਣੋ। ਰਾਸ਼ਟਰਵਾਦ ਦੀ ਆੜ ਚ ਇਹ ਦੇਸ਼ ਨੂੰ ਖੋਖਲਾ ਕਰਨ ਦਾ ਘਿਨੌਣਾ ਖੇਡ ਖੇਡ ਰਹੇ ਹਨ।
----------- Advertisement -----------
ਉਦੇਪੁਰ ‘ਚ ਕਨ੍ਹੱਈਆ ਲਾਲ ਦੀ ਹੱਤਿਆ ‘ਚ ਸ਼ਾਮਲ ਆਰੋਪੀ ਦੇ ਭਾਜਪਾ ਨਾਲ ਸੰਬੰਧ! ਕਾਂਗਰਸ ਨੇ ਚੁੱਕੇ ਸਵਾਲ
Published on
----------- Advertisement -----------
----------- Advertisement -----------












