ਰਣਬੀਰ ਕਪੂਰ-ਆਲੀਆ ਭੱਟ ਦੇ ਵਿਆਹ ਤੋਂ ਬਾਅਦ ਨੀਤੂ ਕਪੂਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਆਲੀਆ ਨਾਲ ਉਸ ਦਾ ਰਿਸ਼ਤਾ ਉਹੀ ਹੈ ਜੋ ਨੀਤੂ ਦਾ ਆਪਣੀ ਸੱਸ ਨਾਲ ਸੀ । ਉਸ ਨੇ ਕਿਹਾ, ‘ਮੈਂ ਮੰਨਨਾ ਹਾਂ ਕਿ ਸੱਸ-ਨੂੰਹ ਦਾ ਰਿਸ਼ਤਾ ਇਸ ਲਈ ਵਿਗੜਦਾ ਹੈ ਕਿਉਂਕਿ ਪੁੱਤਰ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਵਿਆਹ ਤੋਂ ਬਾਅਦ ਜਦੋਂ ਉਹ ਜੋਰੂ ਦਾ ਗੁਲਾਮ ਬਣ ਜਾਂਦਾ ਹੈ ਤਾਂ ਮਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਤੁਸੀਂ ਆਪਣੀ ਮਾਂ ਅਤੇ ਪਤਨੀ ਵਿਚਕਾਰ ਆਪਣੇ ਪਿਆਰ ਨੂੰ ਸੰਤੁਲਿਤ ਰੱਖਦੇ ਹੋ ਤਾਂ ਮਾਂ ਤੁਹਾਨੂੰ ਜ਼ਿਆਦਾ ਪਿਆਰ ਕਰਦੀ ਹੈ ਪਰ ਜਦੋਂ ਤੁਸੀਂ ਪੂਰੀ ਤਰ੍ਹਾਂ ਆਪਣੀ ਪਤਨੀ ਦੇ ਹੋ ਜਾਂਦੇ ਤਾਂ ਮਾਂ ਨੂੰ ਬੁਰਾ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰਣਬੀਰ ਬਹੁਤ ਸਮਝਦਾਰ ਵਿਅਕਤੀ ਹੈ।
ਉਹ ਹਰ ਸਮੇਂ ਮੰਮੀ-ਮੰਮੀ ਨਹੀਂ ਕਰਦੇ, ਉਹ 4-5 ਦਿਨਾਂ ਵਿੱਚ ਇੱਕ ਵਾਰ ਫੋਨ ਕਰਕੇ ਹਾਲ ਚਾਲ ਪੁੱਛ ਲੈਂਦੇ ਹਨ ਮੇਰੇ ਅਨੁਸਾਰ ਇਹ ਕਾਫ਼ੀ ਹੈ। ਅਦਾਕਾਰਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਰਣਬੀਰ ਅਤੇ ਆਲੀਆ ਨੂੰ marital advice ਨਹੀਂ ਦਿੰਦੀ। ਨੀਤੂ ਨੇ ਅੱਗੇ ਕਿਹਾ, ‘ਅੱਜ ਕੱਲ੍ਹ ਤੁਸੀਂ ਕਿਸੇ ਨੂੰ ਕੋਈ ਸਲਾਹ ਨਹੀਂ ਦੇ ਸਕਦੇ, ਉਹ ਸਭ ਸਿੱਖ ਕੇ ਆਉਂਦੇ ਹਨ। ਉਹ ਤੁਹਾਨੂੰ ਇਸ ਦੇ ਉਲਟ ਸਿਖਾਉਣਗੇ, ਕੋਈ ਤੁਹਾਡੀ ਗੱਲ ਨਹੀਂ ਸੁਣੇਗਾ, ਇਸ ਲਈ ਸਲਾਹ ਦੇਣ ਤੋਂ ਦੂਰ ਰਹਿਣਾ ਹੀ ਬਿਹਤਰ ਹੈ।’ ਦੱਸ ਦੇਈਏ ਕਿ ਰਣਬੀਰ ਆਲੀਆ ਨੇ 14 ਅਪ੍ਰੈਲ ਨੂੰ ਆਪਣੇ ਬਾਂਦਰਾ ਸਥਿਤ ਘਰ ਵਿੱਚ ਵਿਆਹ ਕੀਤਾ ਸੀ। ਇਸ ਜੋੜੇ ਦਾ ਵਿਆਹ ਇੰਡਸਟਰੀ ਵਿੱਚ ਸਭ ਤੋਂ ਚਰਚਿਤ ਵਿਆਹਾਂ ਵਿੱਚੋਂ ਇੱਕ ਸੀ। ਦੋਵੇਂ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ।











