ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਇਸ ਸਮੇਂ ਆਪਣੇ ਪਤੀ ਸੈਫ ਅਲੀ ਖਾਨ ਅਤੇ ਬੱਚਿਆਂ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਨਾਲ ਲੰਡਨ ਵਿੱਚ ਛੁੱਟੀਆਂ ਮਨਾ ਰਹੀ ਹੈ। ਕਰੀਨਾ ਲਗਾਤਾਰ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਹਾਲ ਹੀ ਵਿੱਚ, ਉਸਨੇ ਇੱਕ ਵਾਰ ਫਿਰ ਆਪਣੇ ਬੇਟੇ ਜੇਹ ਦੀ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ, ਜੋ ਸੱਚਮੁੱਚ ਤੁਹਾਡੇ ਦਿਲ ਨੂੰ ਪਿਘਲਾ ਦੇਵੇਗੀ। ਕਰੀਨਾ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜੇਹ ਇੱਕ ਬਾਗ ਦੇ ਵਿੱਚ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਜੇਹ ਨੇ ਸਵਿੰਗਮਿੰਗ ਸੇਫਟੀ ਜੈਕਟ ਤੇ ਡਾਈਪਰ ਪਾਇਆ ਹੋਇਆ ਹੈ ਤੇ ਉਹ ਘਾਹ ਦੇ ਮੈਦਾਨ ਵਿੱਚ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ। ਤਸਵੀਰ ਦੇ ਬੈਕਗ੍ਰਾਊਂਡ ਵਿੱਚ ਬਾਗ ਵਿੱਚ ਲੱਗੇ ਹੋਏ ਬੇਹੱਦ ਖੂਬਸੂਰਤ ਤੇ ਰੰਗ-ਬਿਰੰਗੇ ਫੁੱਲ ਨਜ਼ਰ ਆ ਰਹੇ ਹਨ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਨੇ ਕੈਪਸ਼ਨ ਦੇ ਵਿੱਚ ਲਿਖਿਆ, “That’s how I Firenze …❤️Summer of 2022❤️ Stay cool #Jeh baba” ਜੇਹ ਦੀ ਇਹ ਕਿਊਟ ਜਿਹੀ ਤਸਵੀਰ ਹਰ ਕਿਸੇ ਦਾ ਮਨ ਮੋਹ ਰਹੀ ਹੈ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਵੀ ਜੇਹ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜੇਹ ਦੀ ਇਸ ਤਸਵੀਰ ‘ਤੇ ਕਮੈਂਟ ਕਰਦੇ ਹੋਏ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਲਿਖਿਆ, ”Mahh muchkin। ਵਿਜੇ ਵਰਮਾ ਨੇ ਟਿੱਪਣੀ ਕੀਤੀ, “ਬਹੁਤ ਪਿਆਰਾ !!” ਮਨੀਸ਼ ਮਲਹੋਤਰਾ ਨੇ ਲਾਲ ਦਿਲ ਅਤੇ ਦਿਲ ਦੀਆਂ ਅੱਖਾਂ ਦੇ ਇਮੋਜੀ ਬਣਾਏ । ਸਬਾ ਅਲੀ ਖਾਨ ਨੇ ਲਾਲ ਦਿਲ ਦਾ ਇਮੋਜੀ ਪੋਸਟ ਕੀਤੇ।

ਪਾਕਿਸਤਾਨੀ ਅਭਿਨੇਤਰੀ ਸਦਾਫ ਕੰਵਲ ਨੇ ਲਿਖਿਆ, “ਮਾਸ਼ਾਅੱਲ੍ਹਾ।” ਪਿਛਲੇ ਦਿਨੀਂ ਖਬਰਾਂ ਆਈਆਂ ਸਨ ਕਿ ਕਰੀਨਾ ਕਪੂਰ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਬਹੁਤ ਹੀ ਮਜ਼ਾਕੀਆ ਅੰਦਾਜ਼ ‘ਚ ਖਾਰਜ ਕੀਤਾ ਹੈ। ਅਭਿਨੇਤਰੀ ਨੇ 19 ਜੁਲਾਈ, 2022 ਨੂੰ ਆਪਣੀ ਇੰਸਟਾ ਸਟੋਰੀ ‘ਤੇ ਇੱਕ ਨੋਟ ਸਾਂਝਾ ਕੀਤਾ, ਜਿਸ ਵਿੱਚ ਲਿਖਿਆ, “ਇਹ ਪਾਸਤਾ ਅਤੇ ਵਾਈਨ ਦੋਸਤ ਹੈ…ਸ਼ਾਂਤ ਹੋ ਜਾਓ…ਮੈਂ ਗਰਭਵਤੀ ਨਹੀਂ ਹਾਂ…ਉਫਸ…ਸੈਫ ਦਾ ਕਹਿਣਾ ਹੈ ਕਿ, ਉਹ ਪਹਿਲਾਂ ਹੀ ਸਾਡੇ ਦੇਸ਼ ਦੀ ਆਬਾਦੀ ਵਿੱਚ ਬਹੁਤ ਯੋਗਦਾਨ ਪਾਇਆ…ਮਜ਼ਾ ਲਓ…ਕਰੀਨਾ ਕਪੂਰ ਖਾਨ।”












