ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੋਮਵਾਰ ਨੂੰ ਦਿੱਲੀ ਵਿਖੇ ਅਹੁਦੇ ਦੀ ਸਹੁੰ ਚੁੱਕਣਗੇ। ਮੁਰਮੂ ਦੇ ਪਰਿਵਾਰ ਦੇ ਸਿਰਫ਼ ਚਾਰ ਮੈਂਬਰ ਹੀ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣਗੇ ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਚੁਣੇ ਗਏ ਰਾਸ਼ਟਰਪਤੀ ਦੇ ਪਰਿਵਾਰ ਦੇ ਸਿਰਫ ਚਾਰ ਮੈਂਬਰ – ਭਰਾ, ਭਾਬੀ, ਧੀ ਅਤੇ ਜਵਾਈ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣਗੇ। ਮੁਰਮੂ ਦੀ ਬੇਟੀ ਇਤਿਸ਼੍ਰੀ ਅਤੇ ਉਨ੍ਹਾਂ ਦੇ ਪਤੀ ਗਣੇਸ਼ ਹੇਮਬਰਮ ਨਵੀਂ ਦਿੱਲੀ ਪਹੁੰਚ ਗਏ ਹਨ ਅਤੇ ਚੁਣੇ ਗਏ ਰਾਸ਼ਟਰਪਤੀ ਦੇ ਨਾਲ ਰਹਿ ਰਹੇ ਹਨ। ਇਸ ਦੇ ਨਾਲ ਹੀ ਮੁਰਮੂ ਦੀ ਭਾਬੀ ਸੁਕਰੀ ਟੁਡੂ ਪੂਰਵੀ ਆਪਣੇ ਪਤੀ ਤਰੀਨਸੇਨ ਟੁਡੂ ਦੇ ਨਾਲ ਸੰਸਦ ਦੇ ਸੈਂਟਰਲ ਹਾਲ ‘ਚ ਹੋਣ ਵਾਲੇ ਸਹੁੰ ਚੁੱਕ ਸਮਾਰੋਹ ਨੂੰ ਦੇਖਣ ਲਈ ਰਾਸ਼ਟਰੀ ਰਾਜਧਾਨੀ ਪਹੁੰਚ ਗਈ ਹੈ
ਸਹੁੰ ਚੁੱਕ ਸਮਾਗਮ ਲਈ ਦ੍ਰੋਪਦੀ ਮੁਰਮੂ ਦੀ ਭਾਬੀ ਨੇ ਖਾਸ ਤੋਹਫਾ ਦਿੱਤਾ ਹੈ। ਦ੍ਰੋਪਦੀ ਮੁਰਮੂ ਦੀ ਭਾਬੀ ਨੇ ਕਿਹਾ ਕਿ ਮੈਂ ‘ਦੀਦੀ’ ਲਈ ਸੰਥਾਲੀ ਪਰੰਪਰਾਗਤ ਸਾੜੀ ਲੈ ਕੇ ਆਈ ਹਾਂ ਅਤੇ ਪ੍ਰਾਰਥਨਾ ਕਰਦੀ ਹਾਂ ਕਿ ਉਹ ਸਹੁੰ ਚੁੱਕ ਸਮਾਗਮ ਦੌਰਾਨ ਇਸ ਨੂੰ ਪਹਿਨੇ। ਜੇਕਰ ਉਹ ਇਸਨੂੰ ਪਹਿਨਦੇ ਹੈ ਤਾਂ ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੋਵੇਗੀ। ਸੁਕਰੀ ਨੇ ਹਾਲਾਂਕਿ ਇਸ ਗੱਲ ‘ਤੇ ਸਹਿਮਤੀ ਜਤਾਈ ਕਿ ਨਵੇਂ ਰਾਸ਼ਟਰਪਤੀ ਦੇ ਪਹਿਰਾਵੇ ਦਾ ਫੈਸਲਾ ਰਾਸ਼ਟਰਪਤੀ ਭਵਨ ਕਰੇਗਾ। ਸੁਕਰੀ ਨੇ ਕਿਹਾ ਕਿ ਉਹ ਮੁਰਮੂ ਲਈ ਪੈਨਕੇਕ ਵੀ ਲੈ ਕੇ ਆਈ ਹੈ ਜੋ ਕਿ ਇਕ ਰਵਾਇਤੀ ਮਿਠਾਈ, ਜਿਸ ਨੂੰ ਅਰੀਸਾ ਪੀਠਾ ਵੀ ਕਿਹਾ ਜਾਂਦਾ ਹੈ।
----------- Advertisement -----------
ਦ੍ਰੋਪਦੀ ਮੁਰਮੂ ਦੀ ਭਾਬੀ ਨੇ ਮੁਰਮੂ ਨੂੰ ਸਹੁੰ ਚੁੱਕ ਸਮਾਗਮ ਲਈ ਦਿੱਤਾ ਖਾਸ ਤੋਹਫਾ
Published on
----------- Advertisement -----------
----------- Advertisement -----------












