ਪੰਜਾਬ ਸਿੱਖਿਆ ਵਿਭਾਗ ਦਾ ਇਕ ਵਫ਼ਦ ਅੱਜ (ਵੀਰਵਾਰ) ਦਿੱਲੀ ਦਾ ਦੌਰਾ ਕਰੇਗਾ। ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨਗੇ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ- ”ਅੱਜ ਸਾਡੇ ਪ੍ਰਿੰਸੀਪਲ ਅਤੇ ਅਧਿਆਪਕ ਵੱਖ-ਵੱਖ ਸਰਕਾਰਾਂ ਦਾ ਦੌਰਾ ਕਰਨਗੇ। ਦਿੱਲੀ ਦੇ ਸਕੂਲ, ਅਤੇ ਗ੍ਰਾਊਂਡ ਜ਼ੀਰੋ ਤੋਂ ਸਿੱਖਣਗੇ ਕਿ ਕਿਵੇਂ ਦਿੱਲੀ ਨੇ ਆਪਣੇ ਸਕੂਲਾਂ ਨੂੰ ਸ਼ੁਰੂ ਤੋਂ ਵਿਸ਼ਵ ਪੱਧਰੀ ਬਣਾਇਆ।”












