August 31, 2026, 1:29 am
----------- Advertisement -----------
HomePunjabbusinessITR ਭਰਨ ਤੋਂ ਬਾਅਦ ਇਸਦੀ ਵੈਰੀਫਿਕੇਸ਼ਨ ਕਰਨਾ ਵੀ ਹੈ ਜ਼ਰੂਰੀ, ਜਾਣੋ ਇਸ...

ITR ਭਰਨ ਤੋਂ ਬਾਅਦ ਇਸਦੀ ਵੈਰੀਫਿਕੇਸ਼ਨ ਕਰਨਾ ਵੀ ਹੈ ਜ਼ਰੂਰੀ, ਜਾਣੋ ਇਸ ਦੀ ਪੂਰੀ ਪ੍ਰਕਿਰਿਆ

Published on

----------- Advertisement -----------

ਵਿੱਤੀ ਸਾਲ 2021-22 ਲਈ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖਰੀ ਮਿਤੀ (31 ਜੁਲਾਈ) ਲੰਘ ਗਈ ਹੈ। ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2021-22 ‘ਚ ਇਨਕਮ ਟੈਕਸ ਰਿਟਰਨ ਭਰਨ ਲਈ 31 ਜੁਲਾਈ ਦੀ ਆਖਰੀ ਮਿਤੀ ‘ਚ ਕੋਈ ਬਦਲਾਅ ਨਹੀਂ ਕੀਤਾ। ਇਨਕਮ ਟੈਕਸ ਪੋਰਟਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਈਆਂ ਸ਼ਿਕਾਇਤਾਂ ਦੇ ਬਾਵਜੂਦ ਵਿਭਾਗ ਨੇ ਤਰੀਕ ਤੈਅ ਰੱਖੀ। ਇਨਕਮ ਟੈਕਸ ਵਿਭਾਗ ਨੇ ਦੱਸਿਆ ਕਿ ਵਿੱਤੀ ਸਾਲ 2021-22 ਵਿੱਚ 31 ਜੁਲਾਈ ਤੱਕ, ਤਨਖਾਹਦਾਰ ਅਤੇ ਵਿਅਕਤੀਗਤ ਟੈਕਸਦਾਤਾਵਾਂ ਨੇ ਕੁੱਲ 5.83 ਕਰੋੜ ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਦਾਇਰ ਕੀਤੇ।
ਅਜਿਹੇ ‘ਚ ਜੇਕਰ ਤੁਸੀਂ ITR ਫਾਈਲ ਕੀਤੀ ਹੈ ਤਾਂ ਇਸ ਦੀ ਵੈਰੀਫਿਕੇਸ਼ਨ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ ਇਹ ਫਾਰਮ ਅਧੂਰਾ ਮੰਨਿਆ ਜਾਂਦਾ ਹੈ। ਆਈ.ਟੀ.ਆਰ. ਦਾਇਰ ਕਰਨ ਦਾ ਆਖਰੀ ਪੜਾਅ ਵੈਰੀਫਿਕੇਸ਼ਨ ਹੈ, ਫਾਰਮ ਸਬਮਿਸ਼ਨ ਨਹੀਂ। ਤੁਸੀਂ ਸਿਰਫ਼ ਔਨਲਾਈਨ ਹੀ ਇਸ ਦੀ ਪੁਸ਼ਟੀ ਕਰ ਸਕਦੇ ਹੋ। ਪਹਿਲਾਂ ਰਿਟਰਨ ਭਰਨ ਦੀ ਤਰੀਕ ਤੋਂ 120 ਦਿਨਾਂ ਤੱਕ ਵੈਰੀਫਿਕੇਸ਼ਨ ਕਰਨਾ ਪੈਂਦਾ ਸੀ, ਪਰ ਹੁਣ ਇਹ ਸਮਾਂ ਘਟਾ ਕੇ 30 ਦਿਨ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਵੈਰੀਫਿਕੇਸ਼ਨ ਨਹੀਂ ਕਰਦੇ ਹੋ ਤਾਂ ਤੁਹਾਡੀ ITR ਨੂੰ ਫਾਈਲ ਨਹੀਂ ਮੰਨਿਆ ਜਾਵੇਗਾ। ਅੱਜ ਇਥੇ ਅਸੀਂ ਤੁਹਾਨੂੰ ਆਨਲਾਈਨ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਬਾਰੇ ਦੱਸ ਰਹੇ ਹਾਂ।
ਇਨਕਮ ਟੈਕਸ ਵੈਰੀਫਿਕੇਸ਼ਨ ਦੀ ਪ੍ਰਕਿਰਿਆ:-
ਇਨਕਮ ਟੈਕਸ ਰਿਟਰਨ ਫਾਈਲ ਦੀ ਪੁਸ਼ਟੀ(Verify) ਕਰਨ ਲਈ, ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ।
ਸਭ ਤੋਂ ਪਹਿਲਾਂ ਈ-ਫਾਈਲਿੰਗ ਪੋਰਟਲ incometax.gov.in ‘ਤੇ ਜਾ ਕੇ ਲੌਗਇਨ ਕਰੋ।
ਇਸ ਤੋਂ ਬਾਅਦ ਤੁਹਾਨੂੰ ਸਭ ਤੋਂ ਅਗਲੇ ਪੇਜ ‘ਤੇ ਈ-ਫਾਈਲ ਦਾ ਵਿਕਲਪ ਮਿਲੇਗਾ।
ਇੱਥੇ ਤੁਹਾਨੂੰ ਇਨਕਮ ਟੈਕਸ ਰਿਟਰਨ ਸੈਕਸ਼ਨ ਵਿੱਚ ਜਾਣਾ ਹੋਵੇਗਾ ਅਤੇ ਈ-ਵੈਰੀਫਾਈ ਰਿਟਰਨ ਚੁਣਨਾ ਹੋਵੇਗਾ।
ਇਸ ਤੋਂ ਬਾਅਦ ਤੁਸੀਂ ਜੋ ਵੀ ਰਿਟਰਨ ਫਾਈਲ ਕੀਤੀ ਹੈ, ਉਹ ਦਿਖਾਈ ਦੇਵੇਗੀ।
ਫਿਰ ਈ-ਵੈਰੀਫਾਈ ਲਿੰਕ ‘ਤੇ ਕਲਿੱਕ ਕਰੋ ਅਤੇ ਆਧਾਰ ਓਟੀਪੀ ਦੀ ਵਰਤੋਂ ਕਰਕੇ ਵੈਰੀਫਾਈ ਰਿਟਰਨ ਵਿਕਲਪ ਨੂੰ ਚੁਣੋ।
ਅਜਿਹਾ ਕਰਨ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ ਸੁਨੇਹਾ ਆਵੇਗਾ ਜਿਸ ਰਾਹੀਂ ਤੁਸੀਂ ਵੈਰੀਫਿਕੇਸ਼ਨ ਕਰ ਸਕਦੇ ਹੋ।
ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ‘ਤੇ ਇਸ ਵਨ ਟਾਈਮ ਪਾਸਵਰਡ ਨੂੰ ਦਾਖਲ ਕਰਨ ਤੋਂ ਬਾਅਦ, ਜੇਕਰ ਤੁਸੀਂ ਸਬਮਿਟ ਬਟਨ ‘ਤੇ ਕਲਿੱਕ ਕਰਦੇ ਹੋ, ਤਾਂ ਤੁਹਾਡੀ ਆਈ.ਟੀ.ਆਰ ਵੈਰੀਫਾਈ ਹੋ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੇਪਾਲ ਹੜ੍ਹ ‘ਚ ਲਾਪਤਾ ਹੋਇਆ ਪੰਜਾਬ ਦਾ ਨੌਜਵਾਨ, ਪਰਿਵਾਰ ਨੇ ਭਾਲ ਲਈ ਮਦਦ ਕਰਨ ਦੀ ਕੀਤੀ ਅਪੀਲ

ਹੈਪੀ ਸਭਰਾ ਤਰਨ ਤਾਰਨ:ਜ਼ਿਲ੍ਹੇ ਦੇ ਪਿੰਡ ਰੱਤੋਕੇ ਤੋਂ ਇੱਕ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ।...

CM ਮਾਨ ਨੂੰ ਮਿਲੇ ਜਗਤਾਰ ਸਿੰਘ ਹਵਾਰਾ ਦੀ ਭੈਣ , ਪੈਰੋਲ ਸਬੰਧੀ ਕੀਤੀ ਕਾਰਗੁਜ਼ਾਰੀ ਲਈ ਸੀਐੱਮ ਦਾ ਕੀਤਾ ਧੰਨਵਾਦ

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪੈਰੋਲ ਨੂੰ ਲੈ ਕੇ ਜਥੇਦਾਰ ਸਾਬ੍ਹ ਜੀ...

ਰੱਖੜੀ ਦੇ ਤਿਉਹਾਰ ਨੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਪਰਿਵਾਰਾਂ ਨੂੰ ਜੋੜਿਆ, ਨਸ਼ਾ ਮੁਕਤੀ ਅਤੇ ਉਮੀਦ ਦਾ ਸੰਦੇਸ਼ ਕੀਤਾ ਮਜ਼ਬੂਤ

ਚੰਡੀਗੜ੍ਹ, 29 ਅਗਸਤ 2026:ਸ਼ੁੱਕਰਵਾਰ ਨੂੰ ਪੰਜਾਬ ਦੇ ਵੱਖ-ਵੱਖ ਸਰਕਾਰੀ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਕੇਂਦਰਾਂ...

29 ਅਗਸਤ ਤੋਂ 7 ਸਤੰਬਰ ਤੱਕ ਵਿਸ਼ੇਸ਼ ਸਫਾਈ ਮੁਹਿੰਮ, ਕੂੜੇ ਵਾਲੇ ਸਥਾਨਾਂ ‘ਤੇ ਹੋਵੇਗਾ ਫੋਕਸ

ਚੰਡੀਗੜ੍ਹ 29 ਅਗਸਤ:ਪੰਜਾਬ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ...

27 ਅਗਸਤ ਦੀ ਸਮੂਹਿਕ ਛੁੱਟੀ ਦਾ ਮਾਮਲਾ: ਪੰਜਾਬ ਸਰਕਾਰ ਵੱਲੋਂ ਲੱਖਾਂ ਮੁਲਾਜ਼ਮਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ ਹੁਕਮ

ਪੰਜਾਬ ਸਰਕਾਰ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਅਤੇ ਵਿਭਾਗਾਂ ਦੇ ਮੁਖੀਆਂ ਨੂੰ 27 ਅਗਸਤ ਨੂੰ...

ਨੇਪਾਲ ਤ੍ਰਾਸਦੀ ‘ਚ ਹੁਣ ਤੱਕ 626 ਲੋਕਾਂ ਦੀ ਮੌਤ, 2400 ਤੋਂ ਵੱਧ ਲਾਪਤਾ, ਸਰਕਾਰ ਨੇ ਜਾਰੀ ਕੀਤੇ ਅੰਕੜੇ

ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ 579 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ...

ਲੁਧਿਆਣਾ : ATM ‘ਚ ਲੁਟੇਰੇ ਦੀ BJP ਆਗੂ ਨੇ ਬਣਾਈ ਰੇਲ, ਪੈਸੇ ਲੁੱਟਣ ਦੀ ਕਰ ਰਿਹਾ ਸੀ ਕੋਸ਼ਿਸ਼

ਲੁਧਿਆਣਾ ਦੇ ਸਾਹਨੇਵਾਲ ਵਿੱਚ ਇੱਕ ਏਟੀਐਮ ਅੰਦਰ ਬੰਦੂਕ ਦੀ ਨੋਕ ‘ਤੇ ਇੱਕ ਭਾਜਪਾ ਆਗੂ...

ਮੋਹਾਲੀ ਡਿੰਪਲ ਖੱਤਰੀ ਕਤਲ ਮਾਮਲਾ: ਪੁਲਿਸ ਨੇ ਚਾਰਜਸ਼ੀਟ ਕੀਤੀ ਦਾਖਲ

ਮੋਹਾਲੀ ‘ਚ ਡਿੰਪਲ ਖੱਤਰੀ ਦੀ ਹੱਤਿਆ ਦੇ ਮਾਮਲੇ ਵਿੱਚ ਫੇਜ਼-11 ਥਾਣਾ ਪੁਲਿਸ ਨੇ ਮੁਲਜ਼ਮ...

ਆਸਟ੍ਰੀਆ ਦੇ ਹੋਟਲ ‘ਚ ਪੰਜਾਬੀ ਨੌਜਵਾਨਾਂ ਨੂੰ ਨਹੀਂ ਮਿਲੀ ਐਂਟਰੀ, ਪੱਗ ਨੂੰ ਲੈ ਕੇ ਛਿੜਿਆ ਵਿਵਾਦ

ਆਸਟ੍ਰੀਆ ਦੇ ਸਾਲਜ਼ਬਰਗ ਤੋਂ ਸਿੱਖ ਨੌਜਵਾਨਾਂ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ...