June 17, 2026, 3:25 pm
----------- Advertisement -----------
HomeNewsLatest Newsਪਟਿਆਲਾ ਦਾ 'ਮੰਜਾਲ ਖ਼ੁਰਦ' ਵੀ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਿਤ ਖੇਤਰ ਐਲਾਨਿਆ

ਪਟਿਆਲਾ ਦਾ ‘ਮੰਜਾਲ ਖ਼ੁਰਦ’ ਵੀ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਿਤ ਖੇਤਰ ਐਲਾਨਿਆ

Published on

----------- Advertisement -----------

ਚੰਡੀਗੜ੍ਹ, 23 ਅਗਸਤ: ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਤੀਜੇ ਖੇਤਰ ‘ਮੰਜਾਲ ਖ਼ੁਰਦ’ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਿਤ ਜ਼ੋਨ ਵਜੋਂ ਨੋਟੀਫ਼ਾਈ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਨੇ ਮੁੰਜਾਲ ਖ਼ੁਰਦ ਤੋਂ ਭੇਜੇ ਸੂਰਾਂ ਦੇ ਸੈਂਪਲਾਂ ਵਿੱਚ ਵੀ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੂਚੀਬੱਧ ਬੀਮਾਰੀ-ਅਫ਼ਰੀਕਨ ਸਵਾਈਨ ਫ਼ੀਵਰ ਦੀ ਪ੍ਰਭਾਵੀ ਰੋਕਥਾਮ, ਨਿਯੰਤਰਣ ਅਤੇ ਖ਼ਾਤਮੇ ਲਈ “ਜਾਨਵਰਾਂ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009” ਦੀ ਪਾਲਣਾ ਯਕੀਨੀ ਬਣਾਉਣ। ਕੈਬਨਿਟ ਮੰਤਰੀ ਨੇ ਕਿਹਾ ਕਿ ਬੀਮਾਰੀ ਦਾ ਕੇਂਦਰ ਐਲਾਨੇ ਇਸ ਪਿੰਡ ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ ਨੂੰ “ਸੰਕ੍ਰਮਿਤ ਜ਼ੋਨ” ਐਲਾਨਿਆ ਗਿਆ ਹੈ ਜਦਕਿ 10 ਕਿਲੋਮੀਟਰ ਤੱਕ ਦਾ ਖੇਤਰ “ਨਿਗਰਾਨੀ ਜ਼ੋਨ” ਹੋਵੇਗਾ ਅਤੇ ਇਸ ਖੇਤਰ ਵਿੱਚ ਨਿਰੰਤਰ ਨਿਗਰਾਨੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਬੀਮਾਰੀ ਦੇ ਅੱਗੇ ਫੈਲਾਅ ਨੂੰ ਰੋਕਿਆ ਜਾ ਸਕੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫ਼ੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਾ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ। ਦੱਸ ਦੇਈਏ ਕਿ ਜ਼ਿਲ੍ਹਾ ਪਟਿਆਲਾ ਦੇ ਦੋ ਖੇਤਰਾਂ ‘ਬਿਲਾਸਪੁਰ’ ਅਤੇ ‘ਸਨੌਰੀ ਅੱਡਾ’ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਤੋਂ ਬਾਅਦ ਪੂਰੇ ਪੰਜਾਬ ਨੂੰ ਪਹਿਲਾਂ ਹੀ “ਨਿਯੰਤਰਿਤ ਖੇਤਰ” ਐਲਾਨਿਆ ਜਾ ਚੁੱਕਾ ਹੈ ਅਤੇ ਸੂਰ ਜਾਂ ਸਬੰਧਤ ਸਾਮਾਨ ਦੀ ਅੰਤਰਰਾਜੀ ਆਵਾਜਾਈ ‘ਤੇ ਸਖ਼ਤੀ ਨਾਲ ਪਾਬੰਦੀ ਲਗਾਈ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

“Telegram ਨੇ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ, NEET ਤੋਂ ਪਹਿਲਾਂ ਲੱਗੀ ਪਾਬੰਦੀ ਨੂੰ ਦਿੱਤੀ ਚੁਣੌਤੀ”

NEET-UG 2026 ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ Telegram ਐਪ ‘ਤੇ ਲਗਾਈ ਗਈ ਅਸਥਾਈ...

ਕਲਯੁੱਗੀ ਮਾਂ ਧੀ ਉਤੇ ਤਸ਼ੱਦਦ ਢਾਹ ਕੇ ਪਤੀ ਨੂੰ ਭੇਜਦੀ ਰਹੀ ਵੀਡੀਓ, ਪੁਲਿਸ ਨੇ ਹਿਰਾਸਤ ਵਿੱਚ ਲਿਆ

ਇੱਕ ਮਾਂ ਆਪਣੀ ਡੇਢ ਸਾਲ ਦੀ ਧੀ ਉਤੇ ਵਾਰ-ਵਾਰ ਤਸ਼ੱਦਦ ਢਹਿਾਉਂਦੀ ਤੇ ਉਸਦੀਆਂ ਚੀਕਾਂ...

ਸਰਕਾਰੀ ਸਕੂਲ ’ਚ ਬੱਚਿਆਂ ਨੇ ਮਚਾਇਆ ਹੰਗਾਮਾ; ਰੀਲਾਂ ਬਣਾਉਣ ਦੇ ਚੱਕਰ ’ਚ ਸਮਾਨ ਦੀ ਕੀਤੀ ਭੰਨਤੋੜ

 ਫਰੀਦਕੋਟ ਦੇ ਜੈਤੋ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿੱਚ ਤਿੰਨ ਬੱਚਿਆਂ ਵੱਲੋਂ ਸੋਸ਼ਲ ਮੀਡੀਆ ’ਤੇ...

AAP ਵੱਲੋਂ 2027 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਐਲਾਨ! CM ਮਾਨ ਨੇ ਐਲਾਨਿਆ ਪਹਿਲਾ ਉਮੀਦਵਾਰ

ਮੁੱਖ ਮੰਤਰੀ ਭਗਵੰਤ ਮਾਨ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਹਿਲੇ...

ਕੇਂਦਰ ਸਰਕਾਰ ਸਹੀ ਢੰਗ ਨਾਲ ਪ੍ਰੀਖਿਆਵਾਂ ਨਹੀਂ ਕਰਵਾ ਸਕਦੀ; ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਨੀਟ ਦੇ ਪ੍ਰਸ਼ਨ ਪੱਤਰ ਫੌਜ ਦੇ ਹੈਲੀਕਾਪਟਰਾਂ...

ਐਸ.ਏ.ਐਸ. ਨਗਰ (ਮੋਹਾਲੀ); 16 ਜੂਨ:ਸਿਹਤ ਵਿਭਾਗ ਵਿੱਚ ਹੋਰ 523 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ...

ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਮੇਰੇ ਖਿਲਾਫ਼ ਸਾਜ਼ਿਸ਼ ਰਚੀ ਗਈ ਜਿਸ ਤੋਂ ਬਾਅਦ ਇਹ ਆਦੇਸ਼ ਜਾਰੀ ਹੋਇਆ-ਭਗਵੰਤ ਸਿੰਘ ਮਾਨ

ਚੰਡੀਗੜ੍ਹ, 16 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਉਨ੍ਹਾਂ ਨਾਲ ਜੋੜੀ...

ਸ਼੍ਰੀ ਗੁਰੂ ਰਵਿਦਾਸ ਜੀ ਏਅਰਪੋਰਟ ਰੱਖਿਆ ਗਿਆ ਆਦਮਪੁਰ ਹਵਾਈ ਅੱਡੇ ਦਾ ਨਾਂਅ, ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਦੋਆਬਾ ਖੇਤਰ ਲਈ ਇੱਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ...

ਨੀਟ ਦੀ ਮੁੜ ਪ੍ਰੀਖਿਆ ਨੂੰ ਲੈ ਕੇ ਭਾਰਤ ਵਿਚ ਟੈਲੀਗ੍ਰਾਮ ਐਪ ‘ਤੇ ਪਾਬੰਦੀ

ਕੇਂਦਰ ਸਰਕਾਰ ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਹਾਈ ਅਲਰਟ 'ਤੇ ਹੈ ਅਤੇ ਪੇਪਰ...