July 30, 2026, 10:25 pm
----------- Advertisement -----------
HomeNewsEntertainment'ਸੁਪਰ ਸਟਾਰ ਸਿੰਗਰ ਸੀਜ਼ਨ-2' ਦੇ ਟਾੱਪ-6 'ਚ ਪਹੁੰਚੀ ਖਰੜ ਦੀ ਸਾਇਸ਼ਾ ਗੁਪਤਾ,...

‘ਸੁਪਰ ਸਟਾਰ ਸਿੰਗਰ ਸੀਜ਼ਨ-2’ ਦੇ ਟਾੱਪ-6 ‘ਚ ਪਹੁੰਚੀ ਖਰੜ ਦੀ ਸਾਇਸ਼ਾ ਗੁਪਤਾ, ‘ਆਪ’ ਵਿਧਾਇਕਾ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਿੰਗ ਕਰਨ ਦੀ ਕੀਤੀ ਅਪੀਲ

Published on

----------- Advertisement -----------

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ‘ਤੇ ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ ‘ਸੁਪਰ ਸਟਾਰ ਸਿੰਗਰ-2’ ਦੇਸ਼ ਭਰ ਦੇ ਬੱਚਿਆਂ ਨੂੰ ਰਾਸ਼ਟਰੀ ਟੈਲੀਵਿਜ਼ਨ ‘ਤੇ ਆਪਣੀ ਯੋਗਤਾ ਅਤੇ ਵੋਕਲ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੰਦਾ ਹੈ। 3 ਅਤੇ 4 ਸਤੰਬਰ 2022 ਨੂੰ ਇਸ ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ ਦਾ ਫ਼ਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਸਿੰਗਿੰਗ ਰਿਐਲਿਟੀ ਸ਼ੋਅ ਵਿਚ ਸਾਇਸ਼ਾ ਗੁਪਤਾ ਜੋ ਕਿ ਖਰੜ ਦੀ ਰਹਿਣ ਵਾਲੀ ਹੈ, ਟਾੱਪ-6 ਵਿੱਚ ਪਹੁੰਚ ਗਈ ਹੈ। ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਸਾਇਸ਼ਾ ਗੁਪਤਾ ਲਈ ਵੱਧ ਤੋਂ ਵੱਧ ਵੋਟਿੰਗ ਕਰ ਕੇ ਜਿਤਾਉਣ ਦੀ ਅਪੀਲ ਕੀਤੀ ਹੈ।
ਅਨਮੋਲ ਗਗਨ ਮਾਨ ਨੇ ਕਿਹਾ ਕਿ “ਖਰੜ ਦੀ ਬੇਟੀ ਸਾਇਸ਼ਾ ਗੁਪਤਾ ‘ਸਟਾਰ ਸੂਪਰ ਸਿੰਗਰ ਸੀਜ਼ਨ-2’ ਵਿੱਚ ਟਾੱਪ-6 ਵਿੱਚ ਪਹੁੰਚ ਗਈ ਹੈ। ਫ਼ਾਈਨਲ ਮੁਕਾਬਲਾ 3 ਅਤੇ 4 ਸਤੰਬਰ 2022 ਨੂੰ ਹੋਣਾ ਹੈ। ਮੇਰੀ ਆਪ ਸਭ ਨੂੰ ਅਪੀਲ ਹੈ ਕਿ ਇਸ ਧੀ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਹਿਮਾਇਤ ਕਰੋ ਤਾਂ ਕਿ ਸਾਡੀਆਂ ਹੋਰ ਧੀਆਂ ਦੇ ਅੱਗੇ ਵਧਣ ਲਈ ਰਾਹ ਖੁੱਲ੍ਹਣ।”
ਦੱਸ ਦਈਏ ਕਿ ਸੁਪਰਸਟਾਰ ਸਿੰਗਰ ਸੀਜ਼ਨ 2 ਦੀ ਸ਼ੁਰੂਆਤ 23 ਅਪ੍ਰੈਲ, 2022 ਨੂੰ ਕੀਤੀ ਗਈ ਸੀ, ਅਤੇ ਇਸ ਨੇ 26 ਤੋਂ ਵੱਧ ਐਪੀਸੋਡ ਪੂਰੇ ਕਰ ਲਏ ਹਨ। ਬਹੁਤ ਸਾਰੇ ਲੋਕ ਸੀਜ਼ਨ 2 ਦੇ ਵਿਜੇਤਾ ਦੇ ਨਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਸੁਪਰਸਟਾਰ ਸਿੰਗਰ ਸੀਜ਼ਨ 2 ਹਰ ਸ਼ਨੀਵਾਰ ਅਤੇ ਐਤਵਾਰ ਰਾਤ 8:00 ਵਜੇ, ਸੋਨੀ ਟੀਵੀ ‘ਤੇ ਪ੍ਰਸਾਰਿਤ ਹੁੰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

CM ਮਾਨ ਫਿਰੋਜ਼ਪੁਰ ‘ਚ ਲਹਿਰਾਉਣਗੇ ਝੰਡਾ, 15 ਅਗਸਤ ਨੂੰ ਲੈ ਕੇ ਮੁੱਖ ਮਹਿਮਾਨਾਂ ਦੀ ਲਿਸਟ ਜਾਰੀ

ਪੰਜਾਬ ਸਰਕਾਰ ਨੇ 15 ਅਗਸਤ ਯਾਨੀ ਆਜ਼ਾਦੀ ਦਿਹਾੜਾ 2026 ਦੇ ਜ਼ਿਲ੍ਹਾ ਅਤੇ ਰਾਜ ਪੱਧਰੀ...

‘ਪੈਸੇ ਵਾਪਸ ਮੰਗਣਾ ਉਕਸਾਉਣਾ ਨਹੀਂ’, ਖੁਦਕੁਸ਼ੀ ਮਾਮਲੇ ‘ਚ ਹਾਈਕੋਰਟ ਨੇ ਸੁਣਾਇਆ ਅਹਿਮ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਇੱਕ ਮਾਮਲੇ ਵਿੱਚ ਇੱਕ...

ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਯਾਤਰਾ ਦਾ ਰਸਤਾ ਬੰਦ, ਗੌਰੀਕੁੰਡ ਤੋਂ ਅੱਗੇ ਪਹਾੜੀ ਦਾ ਹਿੱਸਾ ਡਿੱਗਿਆ

ਕੇਦਾਰਨਾਥ ਯਾਤਰਾ ਮਾਰਗ ‘ਤੇ ਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਦੌਰਾਨ ਵੀਰਵਾਰ ਸਵੇਰੇ ਇੱਕ ਵੱਡਾ...

ਪੰਜਾਬ ਕਾਂਗਰਸ ਦੀ ਦਿੱਲੀ ‘ਚ ਹੋਈ ਸੀਕਰੇਟ ਮੀਟਿੰਗ, ਰਾਜਾ ਵੜਿੰਗ ਅਸਤੀਫ਼ਾ ਦੇਣ ਲਈ ਤਿਆਰ; ਗੁੱਟਬੰਦੀ ਹੋਈ ਤੇਜ਼

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰਲੀ ਧੜੇਬੰਦੀ ਅਤੇ ਅੰਦਰੂਨੀ ਕਲੇਸ਼...

 ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ...

ਬੇਅਦਬੀ ਕਾਨੂੰਨ ਦੇ ਸੋਧੇ ਖਰੜੇ ‘ਤੇ ਜਥੇਦਾਰ ਬੋਲੇ – ‘ਗੁਰੂ ਗ੍ਰੰਥ ਸਾਹਿਬ ਤੇ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ’

ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੂੰ ਲੈ ਕੇ ਪੰਜਾਬ...

ਇਸ ਪਿੰਡ ਦੇ ਮੁੰਡਾ-ਕੁੜੀ ਆਪਸ ਵਿਚ ਨਹੀਂ ਕਰਵਾ ਸਕਣਗੇ ਵਿਆਹ, ਪੰਚਾਇਤ ਨੇ ਮਤਾ ਕੀਤਾ ਪਾਸ

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੋਪਾਰਾਏ ਕਲਾਂ ਵਿਖੇ ਪਿੰਡ ਦੀਆਂ ਸਦੀਆਂ ਪੁਰਾਣੀਆਂ ਮਾਨਤਾਵਾਂ...

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ, ਪੰਜਾਬੀ ਮੁੰਡੇ ਨੇ ਇਲਜ਼ਾਮ!

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀ ਮਾਰ...

BS-3 ਗੱਡੀਆਂ ਦੇ ਬਦਲਣੇ ਪੈ ਸਕਦੇ ਹਨ ਰਬੜ ਦੇ ਪੁਰਜੇ, E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ

ਕੇਂਦਰ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ E-20 ਪੈਟਰੋਲ ਇਸਤੇਮਾਲ ਕਰਨ ਨਾਲ ਗੱਡੀਆਂ ਨੂੰ...