August 16, 2026, 3:03 am
----------- Advertisement -----------
HomeNewsScienceਇੰਤਜ਼ਾਰ ਖਤਮ! ਐਪਲ ਨੇ ਆਈਫੋਨ 14 ਸੀਰੀਜ਼ ਦੀ ਲਾਂਚ ਦੀ ਤਾਰੀਖ ਦਾ...

ਇੰਤਜ਼ਾਰ ਖਤਮ! ਐਪਲ ਨੇ ਆਈਫੋਨ 14 ਸੀਰੀਜ਼ ਦੀ ਲਾਂਚ ਦੀ ਤਾਰੀਖ ਦਾ ਕੀਤਾ ਐਲਾਨ, ਪੜ੍ਹੋ ਸਾਰੀ ਡੀਟੇਲ

Published on

----------- Advertisement -----------

ਐਪਲ ਨੇ ਅਗਲੇ ਮਹੀਨੇ ਆਈਫੋਨ 14 ਸੀਰੀਜ਼ ਲਈ ਲਾਂਚ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਐਪਲ ਦਾ ਈਵੈਂਟ ਆਮ ਤੌਰ ‘ਤੇ 12-15 ਸਤੰਬਰ ਦੇ ਵਿਚਕਾਰ ਹੁੰਦਾ ਸੀ ਪਰ ਇਸ ਵਾਰ ਕੰਪਨੀ ਨੇ ਇਸ ਈਵੈਂਟ ਨੂੰ ਪਹਿਲਾਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਐਪਲ ਦਾ ਈਵੈਂਟ 7 ਸਤੰਬਰ 2022 ਨੂੰ ਹੋਣ ਜਾ ਰਿਹਾ ਹੈ। ਕੰਪਨੀ ਨੇ ਮੀਡੀਆ ਇਨਵਾਈਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 7 ਸਤੰਬਰ ਨੂੰ ਹੋਣ ਵਾਲੇ ਇਸ ਈਵੈਂਟ ‘ਚ iPhone 14 ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਇਸ ਈਵੈਂਟ ‘ਚ ਨਵੀਂ ਸਮਾਰਟਵਾਚ ਅਤੇ ਨਵੇਂ ਆਈਪੈਡ ਦੀ ਵੀ ਉਮੀਦ ਹੈ। ਐਪਲ ਨੇ ਆਈਫੋਨ 14 ਲਾਂਚ ਈਵੈਂਟ ਲਈ ਮੀਡੀਆ ਇਨਵਾਈਟ ਦੇ ਨਾਲ ‘ਫਾਰ ਆਊਟ’ ਟੈਗਲਾਈਨ ਦੀ ਵਰਤੋਂ ਕੀਤੀ ਹੈ। ਆਈਫੋਨ 14 ਲਾਂਚ ਈਵੈਂਟ 7 ਸਤੰਬਰ ਨੂੰ ਰਾਤ 10.30 ਵਜੇ ਸ਼ੁਰੂ ਹੋਵੇਗਾ। ਸਮਾਗਮ ਦਾ ਆਯੋਜਨ ਆਨਲਾਈਨ ਕੀਤਾ ਜਾ ਰਿਹਾ ਹੈ। ਆਈਫੋਨ 14 ਸੀਰੀਜ਼ ਦੇ ਨਾਲ, ਐਪਲ ਚਾਰ ਮਾਡਲ ਆਈਫੋਨ 14, ਆਈਫੋਨ 14 ਮੈਕਸ, ਆਈਫੋਨ ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਲਾਂਚ ਹੋਣ ਦੀ ਉਮੀਦ ਹੈ। ਖਬਰਾਂ ਅਨੁਸਾਰ, ਇਸ ਸਾਲ ਸਿਰਫ ਆਈਫੋਨ 14 ਪ੍ਰੋ ਅਤੇ ਆਈਫੋਨ 14 ਪ੍ਰੋ ਮੈਕਸ ਨੂੰ ਨਵੀਂ ਐਪਲ ਏ16 ਬਾਇਓਨਿਕ ਚਿੱਪ ਮਿਲੇਗੀ।
ਐਪਲ ਦੇ ਇਸ ਈਵੈਂਟ ‘ਚ ਐਪਲ ਵਾਚ ਸੀਰੀਜ਼ 8 ਦੀ ਲਾਂਚਿੰਗ ਵੀ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਨਵੀਂ ਘੜੀ ਔਰਤਾਂ ਦੀ ਸਿਹਤ ਨਾਲ ਜੁੜੇ ਫੀਚਰਸ ਦੇ ਨਾਲ ਆ ਸਕਦੀ ਹੈ। ਇਸ ਤੋਂ ਇਲਾਵਾ ਨਵੀਂ ਘੜੀ ‘ਚ ਸਰੀਰ ਦਾ ਤਾਪਮਾਨ ਮਾਪਣ ਦਾ ਫੀਚਰ ਵੀ ਹੋਵੇਗਾ। Apple Watch SE ਦਾ ਨਵਾਂ ਮਾਡਲ ਵੀ ਲਾਂਚ ਕੀਤਾ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤ ਲਈ ਮਾਣ ਵਾਲਾ ਪਲ – ਇਸ ਭਾਰਤੀ ਦੇ ਹੱਥ ਆਈ ਵਟਸਐਪ ਦੀ ਗਲੋਬਲ ਕਮਾਨ – ਜਾਣੋ ਕੌਣ ਹਨ ਕੁਨਾਲ ਸ਼ਾਹ?

ਭਾਰਤੀ ਫਿਨਟੈਕ ਕੰਪਨੀ CRED ਦੇ ਸੰਸਥਾਪਕ ਅਤੇ ਸੀ.ਈ.ਓ. ਤੇ ਭਾਰਤ ਦੇ ਮਸ਼ਹੂਰ ਉਦਯੋਗਪਤੀਆਂ 'ਚੋਂ...

ਅਗਲੇ ਹਫ਼ਤੇ ਬੈਂਕ 5 ਦਿਨ ਲਈ ਰਹਿਣਗੇ ਬੰਦ, ਪੜ੍ਹੋ ਵੇਰਵਾ

ਕੱਲ੍ਹ 22 ਜੂਨ ਤੋਂ ਸ਼ੁਰੂ ਹੋਣ ਵਾਲੇ ਨਵੇਂ ਹਫਤੇ (22 ਜੂਨ ਤੋਂ 28 ਜੂਨ)...

PhonePe ਵਰਤਣ ਵਾਲੇ ਦੇਣ ਧਿਆਨ! ਹੁਣ ਇਨਐਕਟਿਵ ਵਾਲਿਟ ‘ਤੇ ਲੱਗੇਗਾ ਭਾਰੀ ਜੁਰਮਾਨਾ, ਜਾਣੋ ਨਵੇਂ ਨਿਯਮ

ਜੇਕਰ ਤੁਸੀਂ ਵੀ ਆਨਲਾਈਨ ਪੇਮੈਂਟ ਜਾਂ ਰੀਚਾਰਜ ਕਰਨ ਲਈ ਫੋਨਪੇ (PhonePe) ਐਪ ਦੀ ਵਰਤੋਂ...

ਫੈਲੋਜ਼ 10 ਜ਼ਿਲ੍ਹਿਆਂ ਵਿੱਚ ਲਾਇਬ੍ਰੇਰੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ ; ਸਾਲ ਦੇ ਅੰਤ ਤੱਕ 80 ਫੀਸਦੀ ਤੋਂ ਵੱਧ ਨਸ਼ਾ ਮੁਕਤੀ ਕੇਂਦਰਾਂ ਤੱਕ...

ਚੰਡੀਗੜ੍ਹ, 19 ਜੂਨ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਲਾਇਬ੍ਰੇਰੀਆਂ ਇੱਕ ਨਵੇਂ...

ਨਕਲੀ ਵੀਡੀਓ ਪਿੱਛੇ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ; ਵੀਡੀਓ ਵਿੱਚ 1,191 ਫਰੇਮ ਹਨ ਅਤੇ ਇੱਕ ਵੀ ਫਰੇਮ ਮੇਰੇ ਕਿਸੇ ਵੀ ਸਰੀਰਕ ਲੱਛਣ ਨਾਲ...

ਚੰਡੀਗੜ੍ਹ; 18 ਜੂਨ:ਦੁਨੀਆ ਭਰ ਦੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਪੈਟਰੋਲ ਵਾਲੀਆਂ ਗੱਡੀਆਂ ਦੀ ENTRY ਬੰਦ, ਪੈਟਰੋਲ ਪੰਪਾਂ ਤੋਂ ਵੀ ਨਹੀਂ ਮਿਲੇਗਾ ਤੇਲ

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਸਿਵਲ ਹਸਪਤਾਲ ‘ਚ ਗੁਲੂਕੋਜ਼ ਲਾਉਂਦਿਆਂ ਹੀ 15 ਔਰਤਾਂ ਦੀ ਵਿਗੜੀ ਸਿਹਤ, ਮਚੀ ਹਫੜਾ-ਦਫੜੀ

ਪੰਜਾਬ ‘ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਸਪਤਾਲ ‘ਚ ਦਾਖਲ 15 ਔਰਤਾਂ...

ਪੰਜਾਬ ਦੇ ਨੌਜਵਾਨਾਂ ਲਈ ਆਈ ਖੁਸ਼ਖਬਰੀ, ਨਿਕਲੀ ਫੌਜ ਦੀ ਭਰਤੀ

ਭਾਰਤੀ ਫੌਜ ਵਿਚ ਜੋ ਭਰਤੀਆਂ ਨਿਕਲੀਆਂ ਹਨ ਉਨ੍ਹਾਂ ਦੀ ਆਨਲਾਈਨ ਰਜਿਸਟਰੇਸ਼ਨ ਕੱਲ ਤੋਂ ਭਾਵ...