ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਨੇ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਜੰਗਲਾ ਟੱਪ ਕੇ ਰੁਮਾਲਾ ਸਾਹਿਬ ਉਪਰ ਪੈਰ ਰੱਖ ਕੇ ਕਿਰਪਾਨ ਫੜਨ ਦੀ ਕੋਸ਼ਿਸ਼ ਕੀਤੀ ਗਈ। ਪਰ ਮੌਕੇ ਤੇ ਮੌਜੂਦ ਐਸਜੀਪੀਸੀ ਸੇਵਾਦਾਰਾਂ ਵਲੋਂ ਮੁਸਤੈਦੀ ਦਿਖਾਉਂਦੇ ਹੋਏ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ।

ਜਾਣਕਾਰੀ ਮੁਤਾਬਿਕ ਘਟਨਾ ਕਰੀਬ 6 ਵਜੇ ਦੀ ਹੈ, ਜਦੋ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ। ਉਕਤ ਨੌਜਵਾਨ ਨੂੰ SGPC ਟਾਸਕ ਫੋਰਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ SGPC ਮੈਂਬਰਾ ਅਤੇ ਸਮੂਹ ਸਿੱਖ ਲੋਕਾਂ ਵੱਲੋ ਇਸ ਮੰਦਭਾਗੀ ਘਟਨਾ ਦੀ ਨਿਖੇਦੀ ਕੀਤੀ ਜਾ ਰਹੀ ਹੈ ।











