‘ਆਪ’ ਨੇਤਾ ਤੇ ਮੰਤਰੀ ਅਮਨ ਅਰੋੜਾ ਨੇ ਟਵੀਟ ਕਰ ਕਿਹਾ ਕਿ 1 ਨਵੰਬਰ ਨੂੰ ਮਾਵਾਂ-ਭੈਣਾਂ ਦੇ ਮੋਬਾਈਲ ਫ਼ੋਨਾਂ ’ਤੇ ਖ਼ੁਸ਼ੀਆਂ ਦੀ ਘੰਟੀ ਵੱਜੇਗੀ। ਉਨ੍ਹਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ₹3,000 ਤੋਂ ₹4,500 ਤੱਕ ਦੀ ਸਨਮਾਨ ਰਾਸ਼ੀ ਸਿੱਧੀ ਉਨ੍ਹਾਂ ਦੇ ਖਾਤਿਆਂ ਵਿਚ ਪਹੁੰਚੇਗੀ। ਮਾਨ ਸਰਕਾਰ ਦਾ ਇਹ ਉਪਰਾਲਾ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਆਤਮ-ਨਿਰਭਰ ਬਣਾਉਣ ਵੱਲ ਇਕ ਅਹਿਮ ਕਦਮ ਹੈ। ਹੁਣ ਮਾਵਾਂ-ਭੈਣਾਂ ਆਪਣੀਆਂ ਲੋੜਾਂ ਲਈ ਕਿਸੇ ਦੀਆਂ ਮੁਥਾਜ਼ ਨਹੀਂ ਰਹਿਣਗੀਆਂ, ਸਗੋਂ ਆਪਣੇ ਫ਼ੈਸਲੇ ਖ਼ੁਦ ਲੈਣ ਦੇ ਹੋਰ ਸਮਰੱਥ ਬਣਨਗੀਆਂ।
----------- Advertisement -----------
1 ਨਵੰਬਰ ਨੂੰ ਮਾਵਾਂ ਭੈਣਾਂ ਦੇ ਮੋਬਾਇਲ ਫ਼ੋਨਾਂ ’ਤੇ ਵੱਜੇਗੀ ਖ਼ੁਸ਼ੀਆਂ ਦੀ ਘੰਟੀ- ਅਮਨ ਅਰੋੜਾ
Published on
----------- Advertisement -----------












