October 6, 2026, 3:01 am
----------- Advertisement -----------
HomeNewsEntertainmentਬੰਟੀ ਬੈਂਸ ਨੇ ਸਲੀਮ ਮਰਚੈਂਟ 'ਤੇ ਲਗਾਏ ਵੱਡੇ ਇਲਜ਼ਾਮ, ਕਿਹਾ -ਸਿੱਧੂ ਮੂਸੇਵਾਲਾ...

ਬੰਟੀ ਬੈਂਸ ਨੇ ਸਲੀਮ ਮਰਚੈਂਟ ‘ਤੇ ਲਗਾਏ ਵੱਡੇ ਇਲਜ਼ਾਮ, ਕਿਹਾ -ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਸਲੀਮ ਨੇ ਕੀਤੀ ਮੋਟੀ ਕਮਾਈ!

Published on

----------- Advertisement -----------

ਸੰਗੀਤਕਾਰ ਸਲੀਮ ਮਰਚੈਂਟ ਨੇ ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਦੇ 2 ਸਤੰਬਰ ਨੂੰ ਰਿਲੀਜ਼ ਨਾ ਹੋਣ ਦੀ ਜਾਣਕਾਰੀ ਦਿੱਤੀ। ਕਿਉਕਿ ਗੀਤ ‘ਜਾਂਦੀ ਵਾਰ’ ਦੇ ਰਿਲੀਜ਼ ਹੋਣ ‘ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਅਤੇ ਸਿੱਧੂ ਦੇ ਪ੍ਰਸ਼ੰਸ਼ਕਾਂ ਨੇ ਇਤਰਾਜ਼ ਜਤਾਇਆ ਸੀ। ਇਸ ਲਈ ਗੀਤ ਨੂੰ ਹੁਣ ਸਿੱਧੂ ਦੇ ਮਾਪਿਆਂ ਨਾਲ ਸਲਾਹ ਕਰਕੇ ਹੀ ਰਿਲੀਜ਼ ਕੀਤਾ ਜਾਵੇਗਾ। ਗੀਤ ‘ਜਾਂਦੀ ਵਾਰ’ ਦੀ ਰਿਲੀਜ਼ ਤਾਰੀਕ ਮੁਲਤਵੀ ਹੋਣ ‘ਤੇ ਪੰਜਾਬੀ ਗੀਤਕਾਰ ਤੇ ਲੇਖਕ ਬੰਟੀ ਬੈਂਸ ਨੇ ਇੰਸਟਾਗ੍ਰਾਮ ‘ਤੇ ਸਟੋਰੀ ਸਾਂਝੀ ਕਰ ਸੰਗੀਤਕਾਰ ਸਲੀਮ ਮਰਚੈਂਟ ਦੇ ਨਾਂ ਇੱਕ ਮੈਸੇਜ ਲਿਖਿਆ।

ਇਸ ਮੈਸੇਜ ਰਾਹੀਂ ਬੰਟੀ ਕਹਿੰਦੇ ਹਨ “ਸਤਿਕਾਰਯੋਗ ਸਲੀਮ ਸਰ, ਆਖਰਕਾਰ ਤੁਸੀਂ ਸਿੱਧੂ ਦੇ ਫ਼ੈਨਜ਼ ਦਾ ਮਾਣ ਰੱਖ ਲਿਆ, ਸਿੱਧੂ ਦੇ ਮਾਪਿਆਂ ਦਾ ਮਾਣ ਰੱਖ ਲਿਆ। ਹਾਲਾਂਕਿ ਪਹਿਲਾਂ ਤੁਸੀਂ ਸਿੱਧੂ ਦਾ ਗੀਤ ਰਿਲੀਜ਼ ਕਰਨ ਨੂੰ ਲੈ ਕੇ ਅੜੇ ਰਹੇ। ਇੱਥੋਂ ਤੱਕ ਕਿ ਤੁਸੀਂ ਤੇ ਸੁਲੇਮਾਨ ਨੇ ਸਿੱਧੂ ਦੇ ਫ਼ੈਨਜ਼ ਨੂੰ ਇਹ ਤੱਕ ਕਿਹਾ ਸੀ ਕਿ ਜੋ ਕੁੱਝ ਕਰਨਾ ਕਰ ਲਓ, ਭਾਵੇਂ ਕੋਰਟ ਲੈ ਜਾਓ, ਗੀਤ ਤਾਂ ਰਿਲੀਜ਼ ਹੋ ਕੇ ਰਹੂਗਾ ਪਰ ਸਿੱਧੂ ਦੇ ਫ਼ੈਨਜ਼ ਦਾ ਧੰਨਵਾਦ ਜਿਹੜੇ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਰਹੇ ਕਿਉਂਕਿ ਸਿੱਧੂ ਦੇ ਫ਼ੈਨਜ਼ ਉਨ੍ਹਾਂ ਦੇ ਪਰਿਵਾਰ ਦਾ ਭਲਾ ਚਾਹੁੰਦੇ ਹਨ। ਸਿੱਧੂ ਨੇ ‘ਜਾਂਦੀ ਵਾਰ’ ਗਾਣੇ ਨੂੰ ਖੁਦ ਗਾਇਆ ਸੀ, ਇੱਥੋਂ ਤੱਕ ਕਿ ਗੀਤ ਦੇ ਬੋਲ ਵੀ ਖੁਦ ਲਿਖੇ ਸਨ। ਇਸ ਕਰਕੇ ਸਿੱਧੂ ਦੀ ਮਿਹਨਤ ਦੀ ਕਮਾਈ ‘ਤੇ ਉਨ੍ਹਾਂ ਦੇ ਮਾਪਿਆਂ ਦਾ ਹੱਕ ਹੈ।”

ਇਸ ਦੇ ਨਾਲ ਹੀ ਇਕ ਹੋਰ ਮੈਸੇਜ ਸਾਂਝਾ ਕਰਦਿਆਂ ਬੰਟੀ ਬੈਂਸ ਨੇ ਸੰਗੀਤਕਾਰ ਸਲੀਮ ਮਰਚੈਂਟ ‘ਤੇ ਸਿੱਧੂ ਦੇ ਗੀਤ ਤੋਂ ਜੰਮ ਕੇ ਆਰਥਿਕ ਫ਼ਾਇਦਾ ਚੁੱਕਣ ਦਾ ਦੋਸ਼ ਵੀ ਲਾਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ “ਸਲੀਮ ਮਰਚੈਂਟ ਨੇ ਸਿੱਧੂ ਦੀ ਮੌਤ ਦਾ ਫ਼ਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਮਰਚੈਂਟ ਨੇ ਸਿੱਧੂ ਦੇ ਗੀਤ ਤੋਂ ਜੰਮ ਕੇ ਆਰਥਿਕ ਫ਼ਾਇਦਾ ਲਿਆ। ਬੈਂਸ ਨੇ ਇਹ ਵੀ ਦੋਸ਼ ਲਾਇਆ ਕਿ “ਮਰਚੈਂਟ ਨੇ ਸਿੱਧੂ ਦੇ ਸਾਈਨ (ਦਸਤਖਤ) ਤੇ ਉਨ੍ਹਾਂ ਦੇ ਬਰੈਂਡ ਦੀ ਟੀ-ਸ਼ਰਟਾਂ ਨੂੰ ਆਪਣੇ ਫ਼ਾਇਦੇ ਲਈ 4 ਗੁਣਾ ਕੀਮਤ ‘ਤੇ ਵੇਚਿਆ। ਮਰਚੈਂਟ ਨੇ ਸਿੱਧੂ ਦੇ ਸਾਈਨ ਤੇ ਆਟੋਗਰਾਫ਼ ਨੂੰ ਸਾਢੇ 23 ਹਜ਼ਾਰ ਦੀ ਕੀਮਤ ਤੱਕ ਵਿਚ ਵੇਚਿਆ, ਇਹ ਬਹੁਤ ਬੁਰੀ ਗੱਲ ਹੈ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਵੱਡੇ ਐਲਾਨ, RDA ਬਿੱਲ ਪਾਸ ਤੇ ਮੁਲਾਜ਼ਮਾਂ ਲਈ ਖੁਸ਼ਖਬਰੀ

ਚੰਡੀਗੜ੍ਹ, 5 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

ਪ੍ਰੇਮ ਵਿਆਹ ਕਰਾਉਣ ਵਾਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਿਤਾ ਵੀ ਜ਼ਖਮੀ; ਘਰ ਆ ਕੇ ਕੀਤੀ ਫਾਇਰਿੰਗ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਝਬਾਲ ਦੇ ਪਿੰਡ ਪੰਜਵੜ ਵਿੱਚ ਪ੍ਰੇਮ ਵਿਆਹ...

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਸਮਾਪਤੀ ਦੇ 5 ਦਿਨ ਬਾਕੀ; 10 ਅਕਤੂਬਰ ਨੂੰ ਬੰਦ ਹੋਣਗੇ ਕਪਾਟ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਲਈ ਸਿਰਫ਼ ਪੰਜ...

ਰਾਜਸਥਾਨ ਪੁਲੀਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ...

ਡਰੱਗਜ਼ ਮਾਮਲੇ ‘ਚ ਅੱਜ SIT ਅੱਗੇ ਪੇਸ਼ ਹੋਣਗੇ ਬਿਕਰਮ ਮਜੀਠੀਆ ਤੇ ਜਗਦੀਸ਼ ਭੋਲਾ

ਚਪੰਜਾਬ ਦੇ ਕਰੀਬ 16 ਸਾਲ ਪੁਰਾਣੇ ਤੇ ਬਹੁਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼...

‘ਕਾਂਗਰਸ ‘ਚ ਵਧਿਆ ਖਿਲਾਰਾ’,ਅਮਨ ਅਰੋੜਾ ਨੇ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਘੇਰੀ ਕਾਂਗਰਸ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ...

ਅੰਮ੍ਰਿਤਸਰ ‘ਚ ASI ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਭਾਬੀ ‘ਤੇ ਸਾਜ਼ਿਸ਼ ਰਚਣ ਦਾ ਸ਼ੱਕ; 3 ਹਮਲਾਵਰਾਂ ਦੀ ਭਾਲ

ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ...

CM ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ’ਤੇ ਲੱਗ ਸਕਦੀ ਮੋਹਰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 2...