Lenovo ਨੇ ਆਪਣਾ ਨਵਾਂ ਸਮਾਰਟ ਗਲਾਸ(ਚਸ਼ਮਾ) Lenovo Glasses T1 ਲਾਂਚ ਕੀਤਾ ਹੈ। Lenovo Glasses T1 ਵਿੱਚ 1080×1920 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਦੋ ਮਾਈਕ੍ਰੋ OLED ਡਿਸਪਲੇ ਹਨ। Lenovo Glasses T1 ਵਿੱਚ ਡਿਸਪਲੇ ‘ਤੇ ਕੰਟੈਂਟ ਚਲਾਉਣ ਲਈ ਇੱਕ ਇਨ-ਬਿਲਟ ਸਪੀਕਰ ਹੈ। Lenovo Glasses T1 ਨੂੰ ਐਂਟੀ ਫਲਿੱਕਰ ਅਤੇ ਘੱਟ ਨੀਲੀ ਰੋਸ਼ਨੀ ਲਈ TUV ਰਾਈਨਲੈਂਡ ਸਰਟੀਫਿਕੇਸ਼ਨ ਵੀ ਪ੍ਰਾਪਤ ਹੋਇਆ ਹੈ।
ਮੋਟੋਰੋਲਾ ਫੋਨਾਂ ਨਾਲ ਲਿੰਕ ਲਈ ਇਸ ਵਿੱਚ Ready For ਨਾਮ ਦਾ ਫ਼ੀਚਰ ਵੀ ਹੈ। Lenovo Glasses T1 ਦੀ ਵਰਤੋਂ ਐਂਡਰਾਇਡ ਅਤੇ ਆਈਓਐਸ ਦੋਵਾਂ ਫੋਨਾਂ ਨਾਲ ਕੀਤੀ ਜਾ ਸਕਦੀ ਹੈ। ਇਸ ਨੂੰ ਕੰਪਿਊਟਰ ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ। ਚਾਰਜਿੰਗ ਲਈ, ਇਸ ਵਿੱਚ ਇੱਕ USB ਟਾਈਪ-ਸੀ ਪੋਰਟ ਹੈ ਅਤੇ ਬਾਕਸ ਵਿੱਚ ਇੱਕ ਕੇਬਲ ਵੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਨੋਜ਼ ਪੈਡ ਅਤੇ ਅਡਜੱਸਟੇਬਲ ਟੈਂਪਲ ਆਰਮ ਵੀ ਹੈ। ਇਸ ਗੋਗਲ ਦੇ ਨਾਲ ਬਲੂ ਲਾਈਟ ਫਿਲਟਰ ਵੀ ਮਿਲੇਗਾ।
ਦੱਸ ਦਈਏ ਕਿ Lenovo Glasses T1 ਨੂੰ ਚੀਨ ‘ਚ Lenovo Yoga Glass ਦੇ ਰੂਪ ‘ਚ ਪੇਸ਼ ਕੀਤਾ ਗਿਆ ਹੈ ਅਤੇ ਇਸ ਦੀ ਵਿਕਰੀ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਹੋਰ ਬਾਜ਼ਾਰਾਂ ‘ਚ ਇਸ ਦੀ ਵਿਕਰੀ 2023 ਤੱਕ ਸ਼ੁਰੂ ਹੋ ਜਾਵੇਗੀ। ਭਾਰਤੀ ਬਾਜ਼ਾਰ ‘ਚ ਇਸ ਸਮਾਰਟ ਗਲਾਸ ਦੇ ਲਾਂਚ ਹੋਣ ਦੀ ਕੋਈ ਖਬਰ ਨਹੀਂ ਹੈ।
----------- Advertisement -----------
ਇਨ-ਬਿਲਟ ਸਪੀਕਰ ਵਾਲਾ Lenovo Glasses T1 ਸਮਾਰਟ ਚਸ਼ਮਾ, ਜਾਣੋ ਇਸਦੇ ਬੇਮਿਸਾਲ Features
Published on
----------- Advertisement -----------
----------- Advertisement -----------












