May 31, 2026, 8:21 pm
----------- Advertisement -----------
HomeNewsLatest NewsAsia Cup: ਅੱਜ ਪਾਕਿਸਤਾਨ ਦਾ ਮੁਕਾਬਲਾ ਹਾਂਗਕਾਂਗ ਨਾਲ : ਹਾਂਗਕਾਂਗ ਹਾਰਿਆ ਤਾਂ...

Asia Cup: ਅੱਜ ਪਾਕਿਸਤਾਨ ਦਾ ਮੁਕਾਬਲਾ ਹਾਂਗਕਾਂਗ ਨਾਲ : ਹਾਂਗਕਾਂਗ ਹਾਰਿਆ ਤਾਂ ਹੋਵੇਗਾ ਭਾਰਤ-ਪਾਕਿਸਤਾਨ ਮੈਚ

Published on

----------- Advertisement -----------

ਏਸ਼ੀਆ ਕੱਪ ‘ਚ ਅੱਜ ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਮੈਚ ਖੇਡਿਆ ਜਾਣਾ ਹੈ। ਇਹ ਮੈਚ ਜਿੱਤਣ ਵਾਲੀ ਟੀਮ ਐਤਵਾਰ 4 ਸਤੰਬਰ ਨੂੰ ਭਾਰਤ ਨਾਲ ਭਿੜੇਗੀ। ਦੋਵਾਂ ਟੀਮਾਂ ਨੂੰ ਏਸ਼ੀਆ ਕੱਪ ‘ਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਜੇਤੂ ਟੀਮ ਟਾਪ-4 ‘ਚ ਸ਼ਾਮਲ ਹੋਵੇਗੀ, ਜਿੱਥੇ ਭਾਰਤ ਨੂੰ ਉਸ ਦਾ ਇੰਤਜ਼ਾਰ ਹੋਵੇਗਾ। ਟੀਮ ਇੰਡੀਆ ਨੇ ਪਾਕਿਸਤਾਨ ਅਤੇ ਹਾਂਗਕਾਂਗ ਦੋਵਾਂ ਟੀਮਾਂ ਨੂੰ ਹਰਾਇਆ ਹੈ। 28 ਅਗਸਤ ਨੂੰ ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਭਾਰਤ ਨੇ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾਇਆ।
ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਇਹ ਮੈਚ ਸ਼ਾਰਜਾਹ ‘ਚ ਹੋਵੇਗਾ। ਇਹ ਮੈਚ ਤੁਸੀਂ ਸਟਾਰ ਸਪੋਰਟਸ ‘ਤੇ ਸ਼ਾਮ 7.30 ਵਜੇ ਦੇਖ ਸਕਦੇ ਹੋ। ਇਸ ਦੇ ਨਾਲ ਹੀ ਮੈਚ ਦੀ ਲਾਈਵ ਸਟ੍ਰੀਮਿੰਗ ਹੌਟਸਟਾਰ ‘ਤੇ ਦੇਖੀ ਜਾ ਸਕਦੀ ਹੈ।
ਪਾਕਿਸਤਾਨ ਟੀ-20 ਇੰਟਰਨੈਸ਼ਨਲ ‘ਚ ਪਹਿਲੀ ਵਾਰ ਹਾਂਗਕਾਂਗ ਖਿਲਾਫ ਖੇਡੇਗਾ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਨੇ ਇਕ-ਦੂਜੇ ਖਿਲਾਫ ਇਕ ਵੀ ਟੀ-20 ਮੈਚ ਨਹੀਂ ਖੇਡਿਆ ਹੈ। ਹਾਂਗਕਾਂਗ ਕੋਲ ਗੁਆਉਣ ਲਈ ਕੁਝ ਨਹੀਂ ਹੈ।
ਹਾਂਗਕਾਂਗ ਅਤੇ ਪਾਕਿਸਤਾਨ ਭਾਵੇਂ ਕਦੇ ਵੀ ਟੀ-20 ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕਰਦੇ ਪਰ ਵਨਡੇ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਦੇ ਰਹੇ ਹਨ। ਦੋਵੇਂ ਟੀਮਾਂ ਇਕ-ਦੂਜੇ ਖਿਲਾਫ 3 ਮੈਚ ਖੇਡ ਚੁੱਕੀਆਂ ਹਨ। ਤਿੰਨੋਂ ਮੈਚਾਂ ‘ਚ ਪਾਕਿਸਤਾਨ ਨੇ ਹਾਂਗਕਾਂਗ ‘ਤੇ ਵੱਡੀ ਜਿੱਤ ਦਰਜ ਕੀਤੀ ਹੈ। ਹਾਂਗਕਾਂਗ ਅਤੇ ਪਾਕਿਸਤਾਨ ਦੇ ਰਿਕਾਰਡ ਨੂੰ ਦੇਖ ਕੇ ਲੱਗਦਾ ਹੈ ਕਿ 4 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਹੋਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਇਹ ਹੋ ਸਕਦੀ ਹੈ ਹਾਂਗਕਾਂਗ ਅਤੇ ਪਾਕਿਸਤਾਨ ਦੀ ਪਲੇਇੰਗ 11 ਟੀਮ : –

ਪਾਕਿਸਤਾਨ ਦੀ ਪਲੇਇੰਗ ਇਲੈਵਨ: 1. ਮੁਹੰਮਦ ਰਿਜ਼ਵਾਨ, 2. ਬਾਬਰ ਆਜ਼ਮ, 3. ਫਖਰ ਜ਼ਮਾਨ, 4. ਇਫਤਿਖਾਰ ਅਹਿਮਦ, 5. ਖੁਸ਼ਦਿਲ ਸ਼ਾਹ, 6. ਸ਼ਾਦਾਬ ਖਾਨ, 7. ਆਸਿਫ ਅਲੀ, 8. ਮੁਹੰਮਦ ਨਵਾਜ਼, 9. ਹਰਿਸ ਰਊਫ, 10. ਨਸੀਮ ਸ਼ਾਹ, 11. ਸ਼ਾਹਨਵਾਜ਼ ਦਹਾਨੀ

ਹਾਂਗਕਾਂਗ ਦੀ ਪਲੇਇੰਗ ਇਲੈਵਨ: 1. ਨਿਜ਼ਾਕਤ ਖਾਨ (ਸੀ), 2. ਯਾਸਿਮ ਮੁਰਤਜ਼ਾ, 3. ਬਾਬਰ ਹਯਾਤ, 4. ਕਿੰਚਿਤ ਸ਼ਾਹ, 5. ਏਜਾਜ਼ ਖਾਨ, 6. ਜ਼ੀਸ਼ਾਨ ਅਲੀ, 7. ਸਕਾਟ ਮੈਕਕੇਨੀ, 8. ਅਰਸ਼ਦ ਮੁਹੰਮਦ, 9. ਅਹਿਸਾਨ ਖਾਨ, 10. ਆਯੂਸ਼ ਸ਼ੁਕਲਾ, 11. ਮੁਹੰਮਦ ਗਜ਼ਨਫਰ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੈਸਲਮੇਰ-ਜੈਪੁਰ ‘ਚ ਰੇਤਲੇ ਤੂਫ਼ਾਨ ਦੀ ਚੇਤਾਵਨੀ, ਮੀਂਹ ਨੇ 7 ਰਾਜਾਂ ਵਿਚ ਘਟਾਈ ਗਰਮੀ

ਮੀਂਹ ਤੇ ਤੂਫ਼ਾਨ ਕਾਰਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਬਿਹਾਰ ਅਤੇ...

‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੇਲ੍ਹ ਤੋਂ ਆਏ ਬਾਹਰ

 ਵਿਧਾਨ ਸਭਾ ਹਲਕਾ ਸਨੌਰ (ਪਟਿਆਲਾ) ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਈਕੋਰਟ ਤੋਂ ਜ਼ਮਾਨਤ...

PM ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੌੜਾਕ ਗੁਰਿੰਦਰਵੀਰ ਸਿੰਘ ਨਾਲ ਕੀਤੀ ਗੱਲ ਤੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਦੌੜਾਕ ਗੁਰਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ਵਿੱਚ...

ਬਰਾਬਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਮਿਲੇਗੀ ਬਰਾਬਰ ਪੁਜੀਸ਼ਨ, CM ਮਾਨ ਨੇ ਟੌਪਰ ਲਈ ਨਿਯਮਾਂ ‘ਚ ਕੀਤਾ ਬਦਲਾਅ

ਪੰਜਾਬ ਵਿਚ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਤੇ ਟੌਪਰ ਰੈਂਕਿੰਗ ਵਿਵਸਥਾ ਨੂੰ ਲੈ ਕੇ ਵੱਡਾ...

ਭਗਵੰਤ ਮਾਨ ਸਰਕਾਰ ਵੱਲੋਂ ਲੜਕੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਚੰਡੀਗੜ੍ਹ; 30 ਮਈ 2026:ਸੂਬੇ ਵਿੱਚ ਕੁੜੀਆਂ ਦੀ ਸਿੱਖਿਆ, ਬਾਲਗ ਸਿਹਤ ਅਤੇ ਲਿੰਗ-ਸੰਵੇਦਨਸ਼ੀਲ ਪੜ੍ਹਾਈ ਨੂੰ...

ਮਾਨ ਸਰਕਾਰ ਨੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਕਰਵਾ ਕੇ ਸਿੱਖਿਆ ਵਿੱਚ ਪੰਜਾਬ ਦੀ ਅੱਵਲ ਦਰਜਾਬੰਦੀ ਦਾ ਜਸ਼ਨ ਮਨਾਇਆ

ਚੰਡੀਗੜ੍ਹ, 30 ਮਈ:ਕੌਮੀ ਸਿੱਖਿਆ ਦਰਜਾਬੰਦੀ 'ਚ ਪੰਜਾਬ ਵੱਲੋਂ ਸਿਖ਼ਰਲਾ ਸਥਾਨ ਮੱਲਣ ਦੇ ਜਸ਼ਨ ਮਨਾਉਣ...

ਪੰਜਾਬ ਸਰਕਾਰ ਵਿੱਚ ਠੇਕਾ ਸਿਸਟਮ ਹੋਇਆ ਖਤਮ

ਚੰਡੀਗੜ੍ਹ, 30 ਮਈ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ...