August 2, 2026, 8:16 am
----------- Advertisement -----------
HomeNewsSportsਖੇਡਾਂ ਵਤਨ ਪੰਜਾਬ ਦੀਆਂ 2022: ਨਿੱਕੀ ਉਮਰੇ ਹਾਕੀ ਦੀ ਖੇਡ 'ਚ ਚਮਕਦਾ...

ਖੇਡਾਂ ਵਤਨ ਪੰਜਾਬ ਦੀਆਂ 2022: ਨਿੱਕੀ ਉਮਰੇ ਹਾਕੀ ਦੀ ਖੇਡ ‘ਚ ਚਮਕਦਾ ਸਿਤਾਰਾ ਬਣਿਆ ਚਰਨਜੀਤ ਸਿੰਘ

Published on

----------- Advertisement -----------

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2022, ਦੇ ਜਿਲ੍ਹਾ ਪੱਧਰੀ ਟੂਰਨਾਮੈਂਟ ਚੱਲ ਰਹੇ ਹਨ। ਦੱਸ ਦਈਏ ਕਿ ਹਾਕੀ ਦੀ ਖੇਡ ਵਿੱਚ ਆਪਣੀ ਅਣਥੱਕ ਮਿਹਨਤ ਸਦਕਾ ਅੰਡਰ 14 ਦੇ ਸਕੂਲ ਸਟੇਟ ਮੁਕਾਬਲਿਆ ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਮਾਪਿਆ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲਾ ਖਿਡਾਰੀ ਚਰਨਜੀਤ ਸਿੰਘ ਹਾਕੀ ਦੀ ਖੇਡ ਵਿਚ ਵੱਖਰੀ ਪਹਿਚਾਣ ਬਣਾ ਚੁੱਕਾ ਹੈ । ਫਰੀਦਕੋਟ ਦਾ ਰਹਿਣ ਵਾਲਾ ਚਰਨਜੀਤ ਸਿੰਘ ਜਿਲ੍ਹਾ ਐਸ.ਏ.ਐਸ ਨਗਰ ਦੇ ਸਪੋਟਸ ਕੰਪਲੈਕਸ ਸੈਕਟਰ 78 ਵਿਖੇ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਚਲ ਰਹੇ ਜਿਲ੍ਹਾ ਪੱਧਰੀ ਹਾਕੀ ਦੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ । ਹਾਕੀ ਦੀ ਖੇਡ ਵਿੱਚ ਚਰਨਜੀਤ ਸਿੰਘ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਚਰਨਜੀਤ ਸਿੰਘ ਦੇ ਕੋਚ ਮਨਮੋਹਨ ਸਿੰਘ, ਹਰਵਿੰਦਰ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਉਹ 2016 ਵਿੱਚ ਪੀ.ਆਈ.ਐਸ ਮੋਹਾਲੀ ਵਿਖੇ 100 ਮੀਟਰ ਸਪਰਿੰਟ ਲਈ ਅਥੈਲਟਿਕਸ ਚੁਣਿਆ ਗਿਆ ਸੀ ਪਰ ਉਸ ਵਿੱਚ ਸਫ਼ਲਤਾ ਦੇ ਮੌਕੇ ਘੱਟ ਹੋਣ ਕਾਰਨ ਉਹ ਹਾਕੀ ਵੱਲ ਆਕਰਸ਼ਿਤ ਹੋਇਆ ਅਤੇ ਸਾਲ 2018 ਵਿੱਚ ਪੀ.ਆਈ.ਐਸ ਵਿੱਚ ਹੀ ਹਾਕੀ ਲਈ ਚੁਣਿਆ ਗਿਆ । ਉਸਨੇ ਸਾਲ 2018 ਦੌਰਾਨ ਹਾਕੀ ਦੀ ਖੇਡ ਵਿੱਚ ਅੰਡਰ 14 ਵਿੱਚ ਸਕੂਲ ਸਟੇਟ ਮੁਕਾਬਲਿਆ ਵਿੱਚ ਗੋਲਡ ਮੈਡਲ ਆਪਣੇ ਸਕੂਲ ਦੀ ਝੋਲੀ ਪਾਇਆ । ਇਸ ਤੋਂ ਬਾਅਦ ਉਸ ਵੱਲੋਂ ਸਾਲ 2020-2021 ਵਿੱਚ ਸਬ-ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਗਿਆ । ਹਾਕੀ ਦੀ ਖੇਡ ਵਿੱਚ ਕੀਤੀ ਗਈ ਮਿਹਨਤ ਨੂੰ ਉਸ ਸਮੇਂ ਬੂਰ ਪਿਆ ਜਦੋ ਉਸਨੂੰ ਸਾਲ 2020-22 ਵਿੱਚ ਮੁਬੰਈ ਦੇ ਕਲੱਬ ਰਿਪਬਲੀਕਨ ਨੇ ਮੁੰਬਈ ਹਾਕੀ ਲੀਗ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਚਰਨਜੀਤ ਬਹੁਤ ਮਿਹਨਤੀ ਖਿਡਾਰੀ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

ਪਟਿਆਲਾ ਦੇ ਪ੍ਰਭਸਿਮਰਨ ਸਿੰਘ ਦੀ ਭਾਰਤੀ T-20 ਟੀਮ ’ਚ ਚੋਣ, ਭਾਰਤੀ ਟੀਮ ਦੇ ਜ਼ਿੰਬਾਬਵੇ ਦੌਰੇ ਦੌਰਾਨ ਮਿਲ ਸਕਦੈ ਮੌਕਾ

 ਪੰਜਾਬ ਦੇ ਉੱਭਰਦੇ ਕ੍ਰਿਕਟਰ ਤੇ ਪਟਿਆਲਾ ਦੇ ਵਿਕਟਕੀਪਰ-ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਪਹਿਲੀ ਵਾਰ ਭਾਰਤੀ...

ਵਿਰਾਟ ਕੋਹਲੀ ਦੇ ‘One8’ ਬ੍ਰਾਂਡ ਦੇ ਜੁੱਤਿਆਂ ਨੇ ਮਚਾਈ ਧੁੰਮ, 24 ਘੰਟਿਆਂ ‘ਚ ਵਿਕੇ ਡੇਢ ਲੱਖ ਜੁੱਤੇ

ਵਿਰਾਟ ਕੋਹਲੀ ਦੇ 'One8' ਬ੍ਰਾਂਡ ਦੇ ਜੁੱਤਿਆਂ ਨੇ ਧੂਮ ਮਚਾ ਰੱਖੀ ਹੈ। ਲਾਂਚ ਹੋਣ...

ਪੰਜਾਬ ਪੁਲਿਸ ਦੇ ASI ਅਮਨ ਘਈ 2027 ਆਸਟ੍ਰੇਲੀਆ ਪੁਲਿਸ ਖੇਡਾਂ ‘ਚ ਕਰਨਗੇ ਭਾਰਤ ਦੀ ਨੁਮਾਇੰਦਗੀ

 ਅੰਤਰਰਾਸ਼ਟਰੀ ਸਵਿਮਰ ਅਤੇ ਪੰਜਾਬ ਪੁਲਿਸ ਦੇ ASI ਅਮਨ ਘਈ ਆਸਟ੍ਰੇਲੀਆ 2027 ਵਿੱਚ ਹੋਣ ਵਾਲੀਆਂ...

ਫੈਲੋਜ਼ 10 ਜ਼ਿਲ੍ਹਿਆਂ ਵਿੱਚ ਲਾਇਬ੍ਰੇਰੀ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ ; ਸਾਲ ਦੇ ਅੰਤ ਤੱਕ 80 ਫੀਸਦੀ ਤੋਂ ਵੱਧ ਨਸ਼ਾ ਮੁਕਤੀ ਕੇਂਦਰਾਂ ਤੱਕ...

ਚੰਡੀਗੜ੍ਹ, 19 ਜੂਨ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਲੜਾਈ ਵਿੱਚ ਲਾਇਬ੍ਰੇਰੀਆਂ ਇੱਕ ਨਵੇਂ...

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ...

ਬੰਜੀ ਜੰਪ ਤੋਂ ਪਹਿਲਾਂ ਸੁਰੱਖਿਆ ਰੱਸੀ ਬੰਨ੍ਹਣਾ ਭੁੱਲੇ ਕਰਮਚਾਰੀ, 21 ਸਾਲਾ ਕੁੜੀ ਦੀ ਮੌਤ

ਬ੍ਰਾਜ਼ੀਲ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ‘ਚ 21 ਸਾਲਾ ਕੁੜੀ ਦੀ ਮੌਤ...