ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਮੁਕਾਬਲਾ 20 ਸਤੰਬਰ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਆਸਟ੍ਰੇਲੀਆਈ ਟੀਮ ਚੰਡੀਗੜ੍ਹ ਸ਼ਹਿਰ ਪਹੁੰਚੀ ਹੈ। ਟੀਮ ਫਲਾਈਟ ਰਾਹੀਂ ਚੰਡੀਗੜ੍ਹ ਹਵਾਈ ਅੱਡੇ ‘ਤੇ ਉਤਰੀ। ਇਸ ਤੋਂ ਬਾਅਦ ਆਈਟੀ ਪਾਰਕ ਸਥਿਤ ਲਲਿਤ ਹੋਟਲ ਲਈ ਰਵਾਨਾ ਹੋ ਗਈ।ਆਸਟਰੇਲੀਆਈ ਖਿਡਾਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰਨਾ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ।
ਹੁਣ ਟੀਮ ਸ਼ਨੀਵਾਰ ਨੂੰ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰੇਗੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਸ਼ਨੀਵਾਰ ਨੂੰ ਸ਼ਹਿਰ ਪਹੁੰਚੇਗੀ। ਟੀਮ ਸਵੇਰੇ 10 ਵਜੇ ਦੇ ਕਰੀਬ ਏਅਰਪੋਰਟ ਪਹੁੰਚੇਗੀ। ਇਸ ਤੋਂ ਬਾਅਦ ਟੀਮ ਸਿੱਧੇ ਆਈਟੀ ਪਾਰਕ ਸਥਿਤ ਲਲਿਤ ਹੋਟਲ ਲਈ ਰਵਾਨਾ ਹੋਵੇਗੀ।












