ਕਾਮੇਡੀਅਨ-ਅਦਾਕਾਰ ਰਾਜੂ ਸ਼੍ਰੀਵਾਸਤਵ ਦਾ ਅੱਜ ਯਾਨੀ 21 ਸਤੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਰਾਜੂ ਦੇ ਦਿਹਾਂਤ ਕਾਰਨ ਉਸ ਦਾ ਪਰਿਵਾਰ ਅਤੇ ਪ੍ਰਸ਼ੰਸਕ ਸੋਗ ਵਿਚ ਹਨ। ਰਾਜੂ ਸ਼੍ਰੀਵਾਸਤਵ ਕਾਨਪੁਰ ਦੇ ਰਹਿਣ ਵਾਲੇ ਸਨ। ਹਾਲਾਂਕਿ ਉਨ੍ਹਾਂ ਦਾ ਅੰਤਿਮ ਸੰਸਕਾਰ 22 ਸਤੰਬਰ ਨੂੰ ਸਵੇਰੇ ਦਿੱਲੀ ‘ਚ ਹੀ ਕੀਤਾ ਜਾਵੇਗਾ।
ਦੱਸ ਦਈਏ ਕਿ ਰਾਜੂ ਸ੍ਰੀਵਾਸਤ ਪਿਛਲੇ 41 ਦਿਨਾਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਸਨ। ਅੱਜ ਸਵੇਰੇ 10 ਵਜੇ ਦੇ ਕਰੀਬ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ 10 ਅਗਸਤ ਦੀ ਸਵੇਰ ਨੂੰ ਕਲਟ ਜਿਮ, ਸਾਊਥ ਐਕਸ, ਦਿੱਲੀ ਵਿਖੇ ਵਰਕਆਊਟ ਕਰ ਰਹੇ ਸਨ ਜਿਸ ਦੌਰਾਨ ਟਰੇਡਮਿਲ ‘ਤੇ ਦੌੜਦੇ ਸਮੇਂ ਉਨ੍ਹਾਂ ਦੀ ਛਾਤੀ ‘ਚ ਦਰਦ ਹੋਇਆ ਅਤੇ ਉਹ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਰਾਜੂ ਸ਼੍ਰੀਵਾਸਤਵ ਦੀ ਪਤਨੀ ਦਾ ਨਾਮ ਸ਼ਿਖਾ ਸ਼੍ਰੀਵਾਸਤਵ ਹੈ। ਉਹ ਇੱਕ ਘਰੇਲੂ ਔਰਤ ਹੈ। ਇਸ ਦੇ ਨਾਲ ਹੀ ਉਸ ਦੇ ਦੋ ਬੱਚੇ ਹਨ। ਇੱਕ ਪੁੱਤਰ ਅਤੇ ਇੱਕ ਧੀ। ਰਾਜੂ ਦੀ ਬੇਟੀ ਅੰਤਰਾ ਸਹਾਇਕ ਨਿਰਦੇਸ਼ਕ ਹੈ। ਰਾਜੂ ਦੀ ਬੇਟੀ ਇੰਸਟਾ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਰਾਜੂ ਸ਼੍ਰੀਵਾਸਤਵ ਦੇ ਬੇਟੇ ਦਾ ਨਾਮ ਆਯੁਸ਼ਮਾਨ ਸ਼੍ਰੀਵਾਸਤਵ ਹੈ। ਆਯੁਸ਼ਮਾਨ ਸਿਤਾਰ ਵਾਦਕ ਹੈ। ਉਹ ਕਈ ਲਾਈਵ ਸ਼ੋਅਜ਼ ਵਿੱਚ ਪਰਫਾਰਮ ਕਰ ਚੁੱਕਿਆ ਹੈ। ਆਯੁਸ਼ਮਾਨ ਨੇ ‘ਬੁੱਕ ਮਾਈ ਸ਼ੋਅ’ ਦੇ ਸ਼ੋਅ ‘ਨਈ ਉਡਾਨ’ ‘ਚ ਕੰਮ ਕੀਤਾ ਹੈ। ਰਾਜੂ ਸ਼੍ਰੀਵਾਸਤਵ ਦੇ ਛੋਟੇ ਭਰਾ ਦਾ ਨਾਮ ਦੀਪੂ ਸ਼੍ਰੀਵਾਸਤਵ ਹੈ। ਉਹ ਪੇਸ਼ੇ ਤੋਂ ਕਾਮੇਡੀਅਨ ਵੀ ਹੈ। ਦੀਪੂ ਨੇ ਕਈ ਕਾਮੇਡੀ ਸ਼ੋਅਜ਼ ‘ਚ ਕੰਮ ਕੀਤਾ ਹੈ
ਰਾਜੂ 1980 ਦੇ ਦਹਾਕੇ ਤੋਂ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਰਹੇ, ਜਿਸਨੇ 2005 ਵਿੱਚ ਰਿਐਲਿਟੀ ਸਟੈਂਡ-ਅੱਪ ਕਾਮੇਡੀ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਪਛਾਣ ਬਣਾਈ। ਰਾਜੂ ਨੇ ‘ਮੈਨੇ ਪਿਆਰ ਕੀਆ’, ‘ਮੈਂ ਪ੍ਰੇਮ ਕੀ ਦੀਵਾਨੀ ਹੂੰ’, ‘ਬਾਜ਼ੀਗਰ’, ‘ਬੰਬੇ ਟੂ ਗੋਆ’ ਦੀ ਰੀਮੇਕ ਅਤੇ ‘ਆਮਦਾਨੀ ਅਠਾਨੀ ਖਰਚਾ ਰੁਪਈਆ’ ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।
ਪਿਛਲੇ 41 ਦਿਨਾਂ ਤੋਂ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜੂ ਸ੍ਰੀਵਾਸਤਵ ਨੇ ਅੱਜ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਜਦੋਂ ਤੋਂ ਰਾਜੂ ਸ਼੍ਰੀਵਾਸਤਵ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਹਰ ਕੋਈ ਨਮ ਅੱਖਾਂ ਨਾਲ ਰਾਜੂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
----------- Advertisement -----------
ਰਾਜੂ ਸ਼੍ਰੀਵਾਸਤਵ ਦਾ ਕੱਲ੍ਹ ਦਿੱਲੀ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ
Published on
----------- Advertisement -----------
----------- Advertisement -----------












