ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ ‘ਬ੍ਰਹਮਾਸਤਰ’ ਨੇ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਪਰ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਹਨ, ਉਸ ਮੁਤਾਬਕ ਫਿਲਮ ਦੀ ਕਮਾਈ ਲਗਾਤਾਰ ਘਟ ਰਹੀ ਹੈ। 9 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ‘ਬ੍ਰਹਮਾਸਤਰ’ ਨੇ 13ਵੇਂ ਦਿਨ ਸਿਰਫ 3.40 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਦਾ ਕੁਲ ਕਲੈਕਸ਼ਨ 227.30 ਕਰੋੜ ਤੱਕ ਪਹੁੰਚ ਗਿਆ ਹੈ। ਇਸ ਅੰਕੜੇ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਫਿਲਮ ਨੇ ਆਪਣੇ ਬਜਟ ਦਾ ਅੱਧਾ ਖਰਚਾ ਹੀ ਵਸੂਲਿਆ ਹੈ। ਹਾਲਾਂਕਿ, ਵਰਲਡ ਵਾਈਲਡ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ 10 ਦਿਨਾਂ ਵਿੱਚ 360 ਕਰੋੜ ਰੁਪਏ ਕਮਾ ਲਏ ਸਨ।
ਫਿਲਮ ‘ਬ੍ਰਹਮਾਸਤਰ’ ਨੇ ਪਹਿਲੇ ਦਿਨ 36.42 ਕਰੋੜ ਦੀ ਕਮਾਈ ਕੀਤੀ ਸੀ। ਫਿਰ ਦੂਜੇ ਦਿਨ ਫਿਲਮ ਦੀ ਕਮਾਈ ਵਿੱਚ ਉਛਾਲ ਆਇਆ ਅਤੇ ਇਸ ਨੇ 42.41 ਕਰੋੜ ਰੁਪਏ ਕਮਾ ਲਏ। ਐਤਵਾਰ ਨੂੰ ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਫਿਲਮ ਨੇ 45.66 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤੋਂ ਬਾਅਦ ਫਿਲਮ ਦੀ ਕਮਾਈ ਦਾ ਅੰਕੜਾ ਹੇਠਾਂ-ਉਤਰਦਾ ਗਿਆ। ਪਹਿਲੇ ਸੋਮਵਾਰ-ਮੰਗਲਵਾਰ ਫਿਲਮ ਨੇ 16.5 ਅਤੇ 140.00 ਕਰੋੜ ਦੀ ਕਮਾਈ ਕੀਤੀ। ਫਿਰ ਪਿਛਲੇ ਸ਼ਨੀਵਾਰ-ਐਤਵਾਰ ਨੂੰ ਕਮਾਈ ਦੇ ਅੰਕੜਿਆਂ ਵਿੱਚ ਵਾਧਾ ਹੋਇਆ। ਫਿਲਮ ਨੇ ਦੋਵੇਂ ਦਿਨ 14.70 ਅਤੇ 15.30 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤੋਂ ਬਾਅਦ ਫਿਲਮ ਦਾ ਕਲੈਕਸ਼ਨ ਕਾਫੀ ਘੱਟ ਗਿਆ। ਪਿਛਲੇ ਤਿੰਨ ਦਿਨਾਂ ‘ਚ ਸਿਰਫ 12.05 ਕਰੋੜ ਰੁਪਏ ਕਮਾਏ ਹਨ।











