August 12, 2026, 3:45 pm
----------- Advertisement -----------
HomeNewsEducationਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਦੇਣ ਲਈ 204 ਕਰੋੜ ਦੀ ਸੈ਼ਕਸੈਨ...

ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਦੇਣ ਲਈ 204 ਕਰੋੜ ਦੀ ਸੈ਼ਕਸੈਨ ਜਾਰੀ:ਹਰਜੋਤ ਬੈਂਸ

Published on

----------- Advertisement -----------

ਚੰਡੀਗੜ੍ਹ,29 ਸਤੰਬਰ: ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਦੇਣ ਲਈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 204 ਕਰੋੜ ਦੀ ਸੈ਼ਕਸੈਨ ਜਾਰੀ ਕਰ ਦਿੱਤੀ ਗਈ ਹੈ ਅਤੇ ਜਲਦ ਮਿਡ ਡੇ ਮੀਲ ਵਰਕਰਾਂ ਦੇ ਖਾਤਿਆਂ ਵਿਚ ਤਨਖਾਹ ਜਮ੍ਹਾ ਕਾਰਵਾਈ ਜਾ ਰਹੀ ਹੈ, ਉਕਤ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।

ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸ੍ਰੀ ਅਨੰਦਪੁਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਨੰਗਲ ਅਤੇ ਸਰਕਾਰੀ ਹਾਈ ਸਕੂਲ ਦਸਗਰਾਈ ਦਾ ਦੌਰਾ ਕੀਤਾ ਜਿੱਥੇ ਮਿਡ ਡੇ ਮੀਲ ਵਰਕਰਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਬੀਤੇ ਤਿੰਨ ਮਹੀਨਿਆ ਤੋਂ ਤਨਖਾਹ ਨਹੀਂ ਮਿਲ਼ੀ। ਇਸ ‘ਤੇ ਉਨ੍ਹਾਂ ਤੁਰੰਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਬਤ ਗੱਲ ਕੀਤੀ ਜਿਸ ਤੇ ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਤੋਂ ਕਿਸੇ ਕਾਰਨ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਜਾਰੀ ਕਰਨ ਲਈ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ ਗਏ।

ਬੈਂਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਜਲਦ ਹੱਲ ਕਰਨ ਦੇ ਮਕਸਦ ਨਾਲ ਉਨ੍ਹਾਂ ਪੰਜਾਬ ਰਾਜ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਤਾਂ ਜ਼ੋ ਇਸ ਮਾਮਲੇ ਨੂੰ ਤੁਰੰਤ ਹੱਲ ਕੀਤਾ ਜਾ ਸਕੇ ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਵਲੋਂ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਮਾਮਲਾ ਜਲਦ ਹੱਲ ਕਰਨ ਦੇ ਹੁਕਮ ਦਿੱਤੇ। ਜਿਸ ਸਦਕੇ ਇਹ ਮਾਮਲਾ ਤੁਰੰਤ ਹੱਲ ਹੋ ਸਕਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵਾਂਸ਼ਹਿਰ: ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ, ਇੱਕ ਦੀ ਮੌਤ

ਨਵਾਂਸ਼ਹਿਰ ਦੇ ਗੜ੍ਹਪਧਾਣਾ ਪਿੰਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਦੋਸਤਾਂ ਨੇ...

ਚੰਡੀਗੜ੍ਹ ‘ਚ ਵਾਇਰਲ ਹੋਇਆ ‘ਪੈਸਿਆਂ ਦਾ ਲੰਗਰ’: 500 ਦੇ ਨੋਟ, ਬਰਗਰ ਤੇ ਕੋਲਡ ਡ੍ਰਿੰਕਸ ਵੰਡੇ

ਚੰਡੀਗੜ੍ਹ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ...

ਲੁਧਿਆਣਾ ’ਚ AAP ਕੌਂਸਲਰ ਦੇ ਪੁੱਤਰ ਨਾਲ ਕੁੱਟਮਾਰ, ਦੋਸਤ ਦੇ ਹਾਦਸੇ ਦਾ ਸਮਝੌਤਾ ਕਰਾਉਣ ਗਿਆ ਸੀ ਮੌਕੇ ’ਤੇ

ਲੁਧਿਆਣਾ ਵਿੱਚ ਸੜਕ ਹਾਦਸੇ ਤੋਂ ਬਾਅਦ ਪੈਦਾ ਹੋਇਆ ਵਿਵਾਦ ਉਸ ਸਮੇਂ ਹਿੰਸਕ ਹੋ ਗਿਆ,...

ਹਿਮਾਚਲ ‘ਚ ਦਰਦਨਾਕ ਹਾਦਸਾ: ਮ੍ਰਿਤਕ ਦੇਹ ਲੈ ਕੇ ਜਾ ਰਹੀ ਪਿਕਅੱਪ ਖੱਡ ‘ਚ ਡਿੱਗੀ, 4 ਮੌਤਾਂ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ।...

ਕੀਨੀਆ ਤੇ ਯੂਗਾਂਡਾ ‘ਚ ਫਸੇ ਤਿੰਨੋਂ ਨੌਜਵਾਨ ਬਚਾਏ, ਰੰਗ ਲਿਆਈਆਂ MP ਸਤਨਾਮ ਸੰਧੂ ਦੀਆਂ ਕੋਸ਼ਿਸ਼ਾਂ

ਕੀਨੀਆ ਵਿੱਚ ਫਸੇ ਤਿੰਨ ਭਾਰਤੀ ਨੌਜਵਾਨਾਂ ਦਾ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ ਹੈ। ਬੀਤੇ...

*ਐਨ.ਈ.ਈ.ਟੀ/ ਜੇ.ਈ.ਈ. ਵਿੱਚ ਸਫ਼ਲ ਅਤੇ ਜਮਾਤਾਂ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਕੀਤਾ ਸਨਮਾਨਤ

ਸੁਨਾਮ/ ਲੌਂਗੋਵਾਲ, 11 ਅਗਸਤ:ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿੱਚ...

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...