ਚੰਡੀਗੜ 1 ਅਕਤੂਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਉਤਸਵ ’ਤੇ ਚਲਾਏ ਜਾ ਰਹੇ ਸੇਵਾ ਪਖਵਾੜੇ ਦੌਰਾਨ ਅੱਜ ਚੰਡੀਗੜ੍ਹ ਭਾਜਪਾ ਦੁਆਰਾ ਕਮਜ਼ੋਰ ਅਤੇ ਜ਼ਰੂਰਤਮੰਦਾਂ ਨੂੰ ਆਰਟੀਫੀਸ਼ੀਅਲ ਅੰਗਾਂ ਦੇ ਉਪਕਰਨ ਵੰਡੇ ਗਏ। ਉਕਤ ਜਾਣਕਾਰੀ ਦਿੰਦਿਆਂ ਸੂਬਾ ਬੁਲਾਰੇ ਕੈਲਾਸ਼ ਚੰਦ ਜੈਨ ਨੇ ਦੱਸਿਆ ਕਿ ਸਥਾਨਕ ਸੈਕਟਰ 38 ਵੈਸਟ ਦੇ ਕਮਿਊਨਿਟੀ ਸੈਂਟਰ ਵਿਚ ਆਯੋਜਿਤ ਇਸ ਕੈਂਪ ਵਿਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਤੇ ਉਤਰ ਖੇਤਰ ਦੇ ਇੰਚਾਰਜ ਸੋਦਾਨ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਉਨ੍ਹਾਂ ਨਾਲ ਭਾਜਪਾ ਸੂਬਾ ਪ੍ਰਧਾਨ ਅਰੁਣ ਸੂਦ, ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ, ਸੂਬਾ ਬੁਲਾਰੇ ਕੈਲਾਸ਼ ਚੰਦ ਜੈਨ, ਪ੍ਰੋਗਰਾਮ ਸੰਯੋਜਕ ਅਮਿਤ ਜਿੰਦਲ, ਤਜਿੰਦਰ ਸਿੰਘ ਸਰਾਂ, ਕੌਂਸਲਰ ਮਨੋਜ ਸੋਨਕਰ, ਵਿਕਰਮ ਬਾਬਾ, ਜ਼ਿਲਾ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ, ਮੰਨੂ ਭਸੀਨ, ਜਤਿੰਦਰ ਮਲਹੋਤਰਾ, ਸਾ;ਬਕਾ ਕੌਂਸਲਰ ਸ਼ਕਤੀ ਦੇਵਸ਼ਾਲੀ, ਸ਼ੀਲਾ ਫੂਲ ਸਿੰਘ ਤੋਂ ਇਲਾਵਾ ਸਾਰੇ ਸੂਬਾ ਅਹੁਦੇਦਾਰ, ਕੌਂਸਲਰ, ਜ਼ਿਲਾ, ਮੋਰਚਾ ਅਤੇ ਮੰਡਲ ਪ੍ਰਧਾਨ ਅਤੇ ਵਰਕਰ ਹਾਜ਼ਰ ਸਨ। ਐਨ. ਜੀ. ਓ. ਸੈਲ ਦਾ ਵੀ ਸਹਿਯੋਗ ਰਿਹਾ। ਇਸ ਮੌਕੇ ਜ਼ਰੂਰਤਮੰਦਾਂ ਵਿਚ 40 ਵ੍ਹੀਲਚੇਅਰ, 40 ਬੈਸਾਖੀ, 25 ਚੱਲਣ ਵਾਲੀ ਛੜੀ, 50 ਨੀ ਕੈਪ, 30 ਵਾਕਰ ਅਤੇ 150 ਐਨਕਾਂ ਵੰਡੀਆਂ ਗਈਆਂ। ਜ਼ਰੂਰਤਮੰਦਾਂ ਨੂੰ ਆਰਟੀਫੀਸ਼ੀਅਲ ਅੰਗ ਵੀ ਦੇਣ ਦੀ ਵਿਵਸਥਾ ਕੀਤੀ ਗਈ।

ਅੱਖਾਂ ਦੀ ਨਜ਼ਰ ਦੀ ਜਾਂਚ ਵੀ ਕੀਤੀ ਗਈ। ਇਸ ਮੌਕੇ ਕੌਮੀ ਮੀਤ ਪ੍ਰਧਾਨ ਸੋਦਾਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ ਅਤੇ ਇਸ ਦੇ ਤਹਿਤ ਪੂਰੇ ਦੇਸ਼ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਸੇਵਾ, ਸੁਸ਼ਾਸ਼ਨ ਅਤੇ ਗਰੀਬ ਕਲਿਆਣ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿਚ ਸੇਵਾ ਅਤੇ ਗਰੀਬ ਕਲਿਆਣ ਨੂੰ ਸਰਵਉਚ ਪਹਿਲ ਦੇ ਰੂਪ ਵਿਚ ਦੇਸ਼ ਵਾਸੀਆਂ ਨੇ ਅਨੁਭਵ ਕੀਤਾ ਹੈ। ਉਨ੍ਹਾਂ ਪ੍ਰਤੀ ਸਮਾਜ ਦੇ ਸਮੁੱਚੇ ਵਰਗਾਂ ਵਿਚ ਵਿਆਪਕ ਜਨਸਮਰਥਨ ਹੈ। ਉਨ੍ਹਾਂ ਕਿਹਾ ਕਿ ਇਸ ਪਖਵਾੜੇ ਵਿਚ ਭਾਜਪਾ ਵਰਕਰਾਂ ਨੇ ਸੇਵਾ ਦੇ ਵੱਖ-ਵੱਖ ਕੰਮਾਂ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਸਰਕਾਰ ਦੀ ਸੇਵਾ ਅਤੇ ਗਰੀਬ ਕਲਿਆਣ ਦੀਆਂ ਨੀਤੀਆਂ ਕਾਰਨ ਪੂਰੇ ਦੇਸ਼ ਵਿਚ ਪੀ. ਐਮ. ਮੋਦੀ ਪ੍ਰਤੀ ਜਨਤਾ ਦੇ ਮਨ ਵਿਚ ਵਿਸ਼ਵਾਸ਼ ਹੋਰ ਵੀ ਜ਼ਿਆਦਾ ਡੂੰਘਾ ਹੋਇਆ ਹੈ। ਸੇਵਾ ਪਖਵਾੜੇ ਦੇ ਤਹਿਤ ਵੱਖ-ਵੱਖ ਸੇਵਾ ਕੰਮਾਂ ਰਾਹੀਂ ਪਾਰਟੀ ਜਨਸਰੋਕਾਰ ਦੇ ਕੰਮਾਂ ਨਾਲ ਜੁੜੀ ਹੈ।

ਸੋਦਾਨ ਸਿੰਘ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਅੱਗੇ ਵੀ ਆਯੋਜਿਤ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਪਾਰਟੀ ਦੇ ਕੇਂਦਰੀ ਅਗਵਾਈ ਦੇ ਨਿਰਦੇਸ਼ ਅਨੁਸਾਰ ਸੇਵਾ ਦੇ ਸਾਰੇ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸੇਵਾ ਪਖਾੜੇ ਦੌਰਾਨ ਵਰਕਰਾਂ ਵਲੋਂ ਕੀਤੇ ਜਾ ਰਹੇ ਸੇਵਾ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਵਿਚ ਲੱਗੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ।












