ਜਲੰਧਰ: ਪੰਜਾਬ ‘ਚ ਹੁਣ ਬੇਅਦਬੀ ਦੀਆਂ ਘਟਨਾਵਾਂ ਵਧਦੀ ਜਾ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ‘ਚ ਸਾਹਮਣੇ ਆਇਆ ਹੈ ਜਿੱਥੇ ਸਕਾਈਲਾਰਕ ਚੌਕ ਨੇੜੇ ਪਵਿੱਤਰ ਬਾਈਬਲ ਨਾਲ ਸਬੰਧਿਤ ਅਣਸੁਖਾਵੀਂ ਘਟਨਾ ਵਾਪਰੀ ਹੈ। ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਕਾਈਲਾਰਕ ਚੌਕ ਨੇੜੇ ਪਵਿੱਤਰ ਬਾਈਬਲ ਦੀਆਂ ਕੁਝ ਆਇਤਾਂ ਨੂੰ ਤੋੜ-ਮਰੋੜ ਕੇ ਸੜਕ ’ਤੇ ਸੁੱਟਿਆ ਗਿਆ ਸੀ, ਜਿਸ ਦੇ ਉੱਪਰੋਂ ਵਾਹਨ ਲੰਘ ਰਹੇ ਸਨ, ਜਿਸ ਨੂੰ ਜਾਣਬੁੱਝ ਕੇ ਵਿਚਕਾਰ ਸੁੱਟਿਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਏ. ਸੀ. ਪੀ. ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਮੌਕੇ ’ਤੇ ਉਕਤ ਸਥਾਨ ਦਾ ਮੁਆਇਨਾ ਵੀ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
ਜਲੰਧਰ ’ਚ ਪਵਿੱਤਰ ਬਾਈਬਲ ਦੀ ਬੇਅਦਬੀ, ਕੁਝ ਆਇਤਾਂ ਤੋੜ-ਮਰੋੜ ਕੇ ਸੜਕ ’ਤੇ ਸੁਟੀਆਂ
Published on
----------- Advertisement -----------











