ਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਰਿਪੋਰਟ ਮੁਤਾਬਕ ਦੋਵੇਂ ਅਪ੍ਰੈਲ 2023 ‘ਚ ਦਿੱਲੀ ‘ਚ ਵਿਆਹ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਹਿਲਾਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਗੇ ਅਤੇ ਫਿਰ ਰਿਸੈਪਸ਼ਨ ਪਾਰਟੀ ਕਰਨਗੇ।
ਦੱਸ ਦਈਏ ਸਿਧਾਰਥ ਅਤੇ ਕਿਆਰਾ 2021 ਦੀ ਫਿਲਮ ‘ਸ਼ੇਰ ਸ਼ਾਹ’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵਿਚਕਾਰ ਪ੍ਰੇਮ ਸਬੰਧ ਵੀ ਫਿਲਮ ਸ਼ੇਰਸ਼ਾਹ ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਇਆ ਸੀ। ਇਹ 2021 ਦੀ ਸਭ ਤੋਂ ਸਫਲ ਫਿਲਮ ਸੀ। ਜਨਵਰੀ 2021 ‘ਚ ਜਦੋਂ ਦੋਹਾਂ ਨੂੰ ਲੰਚ ਡੇਟ ‘ਤੇ ਇਕੱਠੇ ਦੇਖਿਆ ਗਿਆ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ।
ਸੂਤਰਾਂ ਅਨੁਸਾਰ ‘ਦੋਵਾਂ ਦੇ ਅਗਲੇ ਸਾਲ ਅਪ੍ਰੈਲ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਸੰਭਾਵਨਾ ਹੈ। ਇਸ ਵਿਆਹ ਵਿੱਚ ਸਿਰਫ਼ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਹੋ ਸਕਦਾ ਹੈ ਇਸ ਵਿਆਹ ਵਿੱਚ ਬਾਲੀਵੁੱਡ ਤੋਂ ਕਿਸੇ ਨੂੰ ਵੀ ਸੱਦਾ ਨਾ ਦਿੱਤਾ ਜਾਵੇ,ਇਹ ਵਿਆਹ ਦਿੱਲੀ ਹੋਵੇਗਾ। ਕਿਆਰਾ ਅਤੇ ਸਿਡ ਪਹਿਲਾਂ ਕੋਰਟ ਮੈਰਿਜ ਕਰਨਗੇ ਅਤੇ ਫਿਰ ਰਿਸੈਪਸ਼ਨ ਤੋਂ ਬਾਅਦ ਕਾਕਟੇਲ ਪਾਰਟੀ ਕਰ ਸਕਦੇ ਹਨ। ਪਰ ਇਹ ਨਹੀਂ ਪਤਾ ਕਿ ਰਿਸੈਪਸ਼ਨ ਪਾਰਟੀ ਵਿੱਚ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਜਾਵੇਗਾ ਜਾਂ ਨਹੀਂ ਕਿਉਂਕਿ ਵਿਆਹ ਦੇ ਸਾਰੇ ਸਮਾਗਮ ਦਿੱਲੀ ਵਿੱਚ ਹੋਣਗੇ।
----------- Advertisement -----------
ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ ਸਿਧਾਰਥ-ਕਿਆਰਾ, ਅਗਲੇ ਸਾਲ ਅਪ੍ਰੈਲ ‘ਚ ਲੈਣਗੇ ਸੱਤ ਫੇਰੇ
Published on
----------- Advertisement -----------
----------- Advertisement -----------












