ਵਿਪਰੋ ਤੋਂ ਬਾਅਦ ਹੁਣ ਇੱਕ ਹੋਰ ਆਈਟੀ ਕੰਪਨੀ ਨੇ ਮੂਨਲਾਈਟਿੰਗ ਕਰਨ ਵਾਲੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਹੈ। ਸੂਚਨਾ ਤਕਨਾਲੋਜੀ (ਆਈਟੀ) ਸੈਕਟਰ ਦੀ ਕੰਪਨੀ ਹੈਪੀਏਸਟ ਮਾਈਂਡਸ ਟੈਕਨਾਲੋਜੀ ਨੇ ਅਜਿਹਾ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਕੰਪਨੀ ਨੇ ਕਾਰਵਾਈ ਕਰਦਿਆਂ ਕਿਹਾ ਹੈ ਕਿ ਕਰਮਚਾਰੀਆਂ ਨੂੰ ਦੋ ਸੰਸਥਾਵਾਂ ‘ਚ ਇੱਕੋ ਸਮੇਂ ਕੰਮ ਕਰਨਾ ਸਵੀਕਾਰ ਨਹੀਂ ਕੀਤਾ ਜਾਵੇਗਾ। ਕੰਪਨੀ ਨੇ ਕਿਹਾ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਹ ਨੌਕਰੀ ਦੇ ਸਮਝੌਤੇ ਦੀ ਉਲੰਘਣਾ ਹੋਵੇਗੀ।
ਹੈਪੀਏਸਟ ਮਾਈਂਡਸ ਟੈਕਨੋਲੋਜੀਜ਼ ਨੇ ਕਿਹਾ ਹੈ ਕਿ ਉਸਨੇ ਪਿਛਲੇ 12 ਮਹੀਨਿਆਂ ਵਿੱਚ ਮੂਨਲਾਈਟਿੰਗ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਹਾਲਾਂਕਿ ਆਈਟੀ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਕਿੰਨੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ।ਹੈਪੀਏਸਟ ਮਾਈਂਡਜ਼ ਦੇ ਉਪ-ਚੇਅਰਮੈਨ ਨੇ ਕਿਹਾ ਕਿ ਇਹ ਕਾਰਵਾਈ ਪਿਛਲੇ ਛੇ ਤੋਂ 12 ਮਹੀਨਿਆਂ ਦੇ ਵਿਚਕਾਰ ਕੀਤੀ ਗਈ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੀ ਆਈਟੀ ਦਿੱਗਜ ਕੰਪਨੀ ਇੰਫੋਸਿਸ ਨੇ ਵੀ ਸਪੱਸ਼ਟ ਕੀਤਾ ਹੈ ਕਿ ਉਹ ਦੋਹਰੇ ਰੁਜ਼ਗਾਰ ਦਾ ਸਮਰਥਨ ਨਹੀਂ ਕਰਦੀ। ਅਤੇ ਵਿਪਰੋ ਦੇ ਚੇਅਰਮੈਨ ਰਿਸ਼ਾਦ ਪ੍ਰੇਮਜੀ ਨੇ ਵੀ ਅਜਿਹੀ ਹੀ ਕਾਰਵਾਈ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੀ ਕੰਪਨੀ ਨੇ ਅਜਿਹੇ ਕਰੀਬ 300 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
----------- Advertisement -----------
ਵਿਪਰੋ-ਇੰਫੋਸਿਸ ਤੋਂ ਬਾਅਦ ਇੱਕ ਹੋਰ ਆਈਟੀ ਕੰਪਨੀ ਨੇ ਮੂਨਲਾਈਟਿੰਗ ਖਿਲਾਫ ਕੀਤੀ ਸਖਤ ਕਾਰਵਾਈ, ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ
Published on
----------- Advertisement -----------
----------- Advertisement -----------












