ਬੰਗਲਾਦੇਸ਼ ਦੇ ਝਲੋਕਾਟੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਸਵੇਰੇ ਸਮੁੰਦਰੀ ਜਹਾਜ਼ ਵਿਚ ਅੱਗ ਲੱਗ ਗਈ। ਸਮੁੰਦਰੀ ਜਹਾਜ਼ ਵਿਚ ਕਰੀਬ 1000 ਲੋਕ ਸਵਾਰ ਸਨ ਜਿਨ੍ਹਾਂ ਵਿੱਚੋ 36 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾਗ੍ਰਸਤ ਬਰਗੁਨਾ ਜਾ ਰਹੀ MV Abhijan-10 ਵਿੱਚ ਸਵਾਰ 70 ਯਾਤਰੀਆਂ ਨੂੰ ਹੁਣ ਤੱਕ ਬਚਾ ਲਿਆ ਗਿਆ ਹੈ, ਜਦਕਿ ਕਈ ਹੋਰ ਲਾਪਤਾ ਹਨ।

ਝਲੋਕਾਟੀ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਮੁਹੰਮਦ ਨਜ਼ਮੁਲ ਆਲਮ ਨੇ ਦੱਸਿਆ ਕਿ ਇਹ ਕਿਸ਼ਤੀ ਤਕਰੀਬਨ 1,000 ਲੋਕਾਂ ਨੂੰ ਢਾਕਾ ਤੋਂ ਦੱਖਣੀ ਬੰਗਲਾਦੇਸ਼ ਦੇ ਬਰਗੁਨਾ ਜ਼ਿਲ੍ਹੇ ਵਿੱਚ ਲਿਜਾ ਰਹੀ ਸੀ ਜਦੋਂ ਇਸ ਵਿੱਚ ਅੱਗ ਲੱਗ ਗਈ।ਇਹ ਹਾਦਸਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 200 ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ।
+











