ਲੁਧਿਆਣਾ: ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ‘ਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਹਨ। ਮੀਡਿਆ ਰਿਪੋਰਟਾਂ ਮੁਤਾਬਕ ਮੁਲਜ਼ਮ ਦੇ ਗ੍ਰਿਫ਼ਤਾਰ ਕੀਤੇ ਗਏ 2 ਸਾਥੀਆਂ ਨੇ ਪੁਲਸ ਜਾਂਚ ਦੌਰਾਨ ਕਈ ਰਾਜ਼ ਉਗਲੇ ਹਨ। ਮੀਡਿਆ ਰੇਪ੍ਰੋਟਾਂ ਮੁਤਾਬਕ ਉਹ ਇਹ ਸਮੱਗਰੀ ਦਿੱਲੀ ’ਚ ਰਹਿਣ ਵਾਲੇ ਇਕ ਸ਼ਖਸ ਤੋਂ ਲੈ ਕੇ ਆਏ ਸਨ ਅਤੇ ਉਨ੍ਹਾਂ ਦੀ ਕੋਸ਼ਿਸ਼ ਕੋਰਟ ਰੂਮ ਵਿਚ ਬਣੇ ਉਸ ਰਿਕਾਰਡ ਰੂਮ ਨੂੰ ਉਡਾਉਣਾ ਸੀ, ਜਿਸ ਵਿਚ ਉਨ੍ਹਾਂ ਦੇ ਕੇਸ ਦੀ ਫਾਈਲ ਪਈ ਸੀ।
ਹਾਲਾਂਕਿ ਪੂਰੇ ਕੇਸ ’ਤੇ ਅਜੇ ਪੁਲਸ ਅਧਿਕਾਰੀ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਹਨ। ਦੱਸਣਯੋਗ ਹੈ ਕਿ 23 ਦਸੰਬਰ ਵੀਰਵਾਰ ਨੂੰ ਜ਼ਿਲ੍ਹਾ ਅਦਾਲਤੀ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਬਾਥਰੂਮ ਨੇੜੇ ਬੰਬ ਧਮਾਕਾ ਹੋਇਆ ਸੀ। ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖਮੀ ਹੋਏ ਸਨ।











