November 15, 2026, 5:17 pm
----------- Advertisement -----------
HomeNewsEntertainmentਸਾਜਿਦ ਖਾਨ 'ਤੇ ਫਿਰ ਭੜਕੀ ਮਾਡਲ ਨਮਰਤਾ ਸ਼ਰਮਾ ਸਿੰਘ, ਲਗਾਇਆ ਇਕ ਹੋਰ...

ਸਾਜਿਦ ਖਾਨ ‘ਤੇ ਫਿਰ ਭੜਕੀ ਮਾਡਲ ਨਮਰਤਾ ਸ਼ਰਮਾ ਸਿੰਘ, ਲਗਾਇਆ ਇਕ ਹੋਰ ਗੰਭੀਰ ਦੋਸ਼

Published on

----------- Advertisement -----------

ਜਦੋਂ ਤੋਂ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਸਾਜਿਦ ਖਾਨ ਨੇ ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ ‘ਬਿੱਗ ਬੌਸ 16’ ਦੇ ਘਰ ‘ਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਉਨ੍ਹਾਂ ‘ਤੇ ਫਿਰ ਤੋਂ ਇਲਜ਼ਾਮਾਂ ਦੀ ਭਰਮਾਰ ਹੈ। MeToo ਦੇ ਦੋਸ਼ਾਂ ‘ਚ ਫਸੇ ਸਾਜਿਦ ਖਿਲਾਫ ਇੰਡਸਟਰੀ ਦੀਆਂ ਜ਼ਿਆਦਾਤਰ ਅਭਿਨੇਤਰੀਆਂ ਨੇ ਇਕ ਵਾਰ ਫਿਰ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਹਰ ਰੋਜ਼ ਕੋਈ ਨਾ ਕੋਈ ਖੁਲਾਸਾ ਹੋ ਰਿਹਾ ਹੈ। ਜਿੱਥੇ ਪਹਿਲਾਂ ਸ਼ਰਲਿਨ ਚੋਪੜਾ ਸਮੇਤ ਕਈ ਅਭਿਨੇਤਰੀਆਂ ਅਜਿਹਾ ਕਰ ਚੁੱਕੀਆਂ ਹਨ, ਉੱਥੇ ਹੀ ਹੁਣ ਇੱਕ ਵਾਰ ਫਿਰ ਮਾਡਲ ਨਮਰਤਾ ਸ਼ਰਮਾ ਸਿੰਘ ਨੇ ਸਾਜਿਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਇਸ ਬਿਆਨ ‘ਚ ਨਮਰਤਾ ਨੇ ਕਈ ਸਾਲ ਪਹਿਲਾਂ ਸਾਜਿਦ ‘ਤੇ ਬਲਾਤਕਾਰ ਕਰਨ ਦਾ ਮਨ ਬਣਾਉਣ ਵਰਗੇ ਗੰਭੀਰ ਦੋਸ਼ ਲਾਏ ਹਨ।

ਬੀਤੇ ਦਿਨ ਸਾਜਿਦ ਖਿਲਾਫ ਬਿਆਨ ਦੇਣ ਤੋਂ ਬਾਅਦ ਮੁੰਬਈ ਦੀ ਮਾਡਲ ਨਮਰਤਾ ਸ਼ਰਮਾ ਸਿੰਘ ਨੇ ਇਕ ਵਾਰ ਫਿਰ ਸਾਜਿਦ ਖਿਲਾਫ ਬਿਆਨ ਦਿੱਤਾ ਹੈ। ਮਾਡਲ ਨਮਰਤਾ ਸ਼ਰਮਾ ਸਿੰਘ ਨੇ ਵੀਰਵਾਰ ਰਾਤ ਮੀਡੀਆ ਨੂੰ ਦਿੱਤੇ ਇਕ ਹੋਰ ਬਿਆਨ ‘ਚ ਕਿਹਾ ਕਿ ਫਿਲਮ ਨਿਰਮਾਤਾ ਸਾਜਿਦ ਖਾਨ ਨੇ ਕਰੀਬ 11-12 ਸਾਲ ਪਹਿਲਾਂ ਸਾਲ 2011 ‘ਚ ਉਸ ਨਾਲ ਬਲਾਤਕਾਰ ਕਰਨ ਦਾ ਮਨ ਬਣਾਇਆ ਸੀ। ਨਮਰਤਾ ਸ਼ਰਮਾ ਸਿੰਘ ਨੇ ਕਿਹਾ, ‘ਸਾਜਿਦ ਨੇ ਪਹਿਲਾਂ ਹੀ ਯੋਜਨਾ ਬਣਾ ਲਈ ਸੀ। ਉਸ ਦੇ ਦਫ਼ਤਰ ਵਿੱਚ ਇੱਕ ਸੋਫਾ ਸੀ। ਮੇਰੇ ਅੰਦਰ ਜਾਣ ਤੋਂ ਬਾਅਦ ਹੀ ਉਨ੍ਹਾਂ ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ। ਆਲੇ-ਦੁਆਲੇ ਸ਼ਾਇਦ ਹੀ ਇੱਕ ਜਾਂ ਦੋ ਲੋਕ ਸਨ, ਜਿਸਦਾ ਮਤਲਬ ਹੈ ਕਿ ਸਾਜਿਦ ਨੇ ਸਭ ਕੁਝ ਚੰਗੀ ਤਰ੍ਹਾਂ ਯੋਜਨਾਬੱਧ ਕੀਤਾ ਹੋਇਆ ਸੀ। ਨਮਰਤਾ ਸ਼ਰਮਾ ਸਿੰਘ ਇੱਕ ਮਾਡਲ ਹੈ ਜੋ ਕੁਝ OTT ਸ਼ੋਅ ਵੀ ਕਰ ਚੁੱਕੀ ਹੈ।

ਬੁੱਧਵਾਰ ਨੂੰ ਨਮਰਤਾ ਨੇ ਫਿਲਮ ਨਿਰਮਾਤਾ-ਨਿਰਦੇਸ਼ਕ ਅਤੇ ਬਿੱਗ ਬੌਸ ਮੁਕਾਬਲੇਬਾਜ਼ ਸਾਜਿਦ ਖਾਨ ‘ਤੇ ਦੋਸ਼ ਲਗਾਇਆ ਸੀ ਕਿ, “ਸਾਜਿਦ ਨੇ ਕਈ ਸਾਲ ਪਹਿਲਾਂ ਉਸ ਨਾਲ ਛੇੜਛਾੜ ਕੀਤੀ ਸੀ।” ਨਮਰਤਾ ਉਸ ਦਿਨ ਇੱਕ ਫਿਲਮ ਆਡੀਸ਼ਨ ਲਈ ਸਾਜਿਦ ਖਾਨ ਨੂੰ ਮਿਲਣ ਗਈ ਸੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਡਲ ਨਮਰਤਾ ਸ਼ਰਮਾ ਸਿੰਘ ਨੇ ਸਾਜਿਦ ਖਾਨ ‘ਤੇ ਸਾਲ 2011 ‘ਚ ਸਾਜਿਦ ਖਾਨ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਜਦੋਂ ਉਹ ਇਕ ਫਿਲਮ ਲਈ ਆਡੀਸ਼ਨ ਦੇਣ ਲਈ ਸਾਜਿਦ ਖਾਨ ਨੂੰ ਮਿਲਣ ਗਈ ਸੀ। ਦੱਸ ਦੇਈਏ ਕਿ ਨਮਰਤਾ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਭੁੱਲ ਗਈ ਸੀ। ਪਰ ਸਾਜਿਦ ਨੂੰ ਬਿੱਗ ਬੌਸ 16 ‘ਚ ਦੇਖ ਕੇ ਉਨ੍ਹਾਂ ਦੀਆਂ ਯਾਦਾਂ ਫਿਰ ਤੋਂ ਤਾਜ਼ਾ ਹੋ ਗਈਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ 2007 ਤੋਂ 2009 ਤੱਕ, ਨਮਰਤਾ ਇੱਕ ਸਫਲ ਰੈਂਪ ਮਾਡਲ ਸੀ ਅਤੇ ਉਹ ਉਸ ਸਮੇਂ ਦੇ ਕਈ ਮਸ਼ਹੂਰ ਫੈਸ਼ਨ ਡਿਜ਼ਾਈਨਰਾਂ ਲਈ ਰੈਂਪ ਵਾਕ ਕਰਦੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...