June 4, 2026, 1:47 pm
----------- Advertisement -----------
HomePunjabbusinessਫੁੱਟਬਾਲ ਕਲੱਬ ਖਰੀਦਣ ਦੀ ਦੌੜ 'ਚ ਅੰਬਾਨੀ, 38,000 ਕਰੋੜ ਰੁਪਏ 'ਚ ਖਰੀਦ...

ਫੁੱਟਬਾਲ ਕਲੱਬ ਖਰੀਦਣ ਦੀ ਦੌੜ ‘ਚ ਅੰਬਾਨੀ, 38,000 ਕਰੋੜ ਰੁਪਏ ‘ਚ ਖਰੀਦ ਸਕਦੇ ਹਨ ਲਿਵਰਪੂਲ ਐੱਫ.ਸੀ

Published on

----------- Advertisement -----------

ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਜਲਦ ਹੀ ਇੰਗਲਿਸ਼ ਪ੍ਰੀਮੀਅਰ ਲੀਗ ਦੀ ਮਹਾਨ ਫੁੱਟਬਾਲ ਟੀਮ ਨੂੰ ਖਰੀਦ ਸਕਦੇ ਹਨ। ਫੇਨਵੇ ਸਪੋਰਟਸ ਗਰੁੱਪ (FSG) ਲਿਵਰਪੂਲ ਐੱਫ.ਸੀ ਨੂੰ ਵੇਚਣ ਲਈ ਤਿਆਰ ਹੈ। ਕਲੱਬ ਦੇ ਮੌਜੂਦਾ ਮਾਲਕਾਂ ਨੇ ਵਿਕਰੀ ਲਈ ਬੋਲੀਆਂ ਦਾ ਸੱਦਾ ਦਿੱਤਾ ਹੈ। FSG ਲਿਵਰਪੂਲ ਨੂੰ ਘੱਟੋ-ਘੱਟ 38,000 ਕਰੋੜ ਰੁਪਏ ਵਿੱਚ ਵੇਚਣਾ ਚਾਹੁੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅੰਬਾਨੀ ਇਸ ਕਲੱਬ ਨੂੰ ਖਰੀਦਣ ਦੇ ਚਾਹਵਾਨ ਹਨ।
ਰਿਪੋਰਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਨੇ ਲਿਵਰਪੂਲ ਕਲੱਬ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ। ਦੱਸਿਆ ਜਾ ਰਿਹਾ ਹੈ ਕਿ ਇੰਗਲੈਂਡ ਦੀ ਮਸ਼ਹੂਰ ਫੁੱਟਬਾਲ ਟੀਮ ਲਿਵਰਪੂਲ ਨੂੰ ਹਾਸਲ ਕਰਨ ਲਈ ਅੰਬਾਨੀ ਨੂੰ ਮੱਧ ਪੂਰਬ ਅਤੇ ਅਮਰੀਕਾ ਦੀਆਂ ਕਈ ਪਾਰਟੀਆਂ ਤੋਂ ਦੌੜ ਜਿੱਤਣੀ ਹੋਵੇਗੀ। ਦੱਸ ਦਈਏ ਕਿ ਅੰਬਾਨੀ ਇਸ ਤੋਂ ਪਹਿਲਾਂ ਅਕਤੂਬਰ 2010 ਵਿੱਚ ਵੀ ਲਿਵਰਪੂਲ ਨੂੰ ਖਰੀਦਣ ਦੀ ਦੌੜ ਵਿੱਚ ਸ਼ਾਮਲ ਹੋਏ ਸਨ, ਪਰ ਗੱਲ ਨਹੀਂ ਬਣੀ। ਫੇਨਵੇ ਸਪੋਰਟਸ ਗਰੁੱਪ ਨੇ ਬਾਜ਼ੀ ਮਾਰੀ ਅਤੇ ਕਲੱਬ, ਲਿਵਰਪੂਲ ‘ਤੇ ਕਬਜ਼ਾ ਕਰ ਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਵਾਰਾ ਦੀ ਪੈਰੋਲ ਪਟੀਸ਼ਨ ‘ਤੇ ਦਿੱਲੀ ਡਾਇਰੈਕਟਰ ਜਨਰਲ ਨੂੰ ਮੁੜ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ; CBI ਨੇ ਪੈਰੋਲ ਦਾ ਕੀਤਾ ਤਿੱਖਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ...

ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ/ਮੋਹਾਲੀ, 3 ਜੂਨ:ਪੰਜਾਬ ਦੇ ਬਿਜਲੀ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਵਿਕਾਸ ਭਵਨ, ਮੋਹਾਲੀ...

ਨਿੱਜੀ ਸਕੂਲਾਂ ਵਲੋਂ ਫ਼ੀਸ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ,ਇੱਕ ਸਾਲ ਚ ਸਿਰਫ 5% ਹੀ ਫੀਸ ਵਧਾ ਸਕਣਗੇ ਨਿੱਜੀ ਸਕੂਲ

ਅੰਮ੍ਰਿਤਸਰ ਵਿੱਚ ਵਿਦਿਆਰਥਣ ਅਮਜੋਤ ਕੌਰ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਵਿੱਚ ਮੁੱਖ ਮੰਤਰੀ...

ਕੀਰਤਪੁਰ ‘ਚ ਨਿਹੰਗਾਂ ਵੱਲੋਂ ‘ਖ਼ਾਲਸਾ ਟੈਕਸ’ ਦੀ ਵਸੂਲੀ, ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਵਿਰੋਧ

ਹਿਮਾਚਲ ਪ੍ਰਦੇਸ਼ ਵਿੱਚ ਵਾਹਨਾਂ ‘ਤੇ ਲੱਗਣ ਵਾਲੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਜਥੇਬੰਦੀ...

ਦਿੱਲੀ ਦੇ ਰੈਸਟੋਰੈਂਟ ‘ਚ ਲੱਗੀ ਅੱਗ: 21 ਲੋਕਾਂ ਦੀ ਮੌਤ

ਦਿੱਲੀ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਮਾਲਵੀਆ ਨਗਰ ਸਥਿਤ...

ਪੰਜਾਬੀ ਡਰਾਈਵਰ ਨੂੰ ਅਮਰੀਕਾ ‘ਚ 75 ਸਾਲਾਂ ਦੀ ਕੈਦ: 55 ਸਾਲ ਤੱਕ ਨਹੀਂ ਮਿਲੇਗੀ ਜ਼ਮਾਨਤ; ਕੋਕੀਨ ਸਣੇ ਪੁਲਿਸ ਨੇ ਕੀਤਾ ਸੀ ਕਾਬੂ

ਅਮਰੀਕਾ ਦੀ ਇੱਕ ਅਦਾਲਤ ਵੱਲੋਂ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਨੂੰ 75 ਸਾਲ...