ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੇ ਫ਼ੈਨਜ਼ ਲਈ ਖੁਸ਼ਖਬਰੀ ਹੈ। ਸਿੰਗਰ ਨੇ ਆਪਣੀ ਨਵੀਂ ਐਲਬਮ ‘11:11’ ਦਾ ਐਲਾਨ ਕੀਤਾ ਹੈ। ਪਰ ਪ੍ਰਸ਼ੰਸਕਾਂ ਨੂੰ ਹਾਲੇ ਇਸ ਐਲਬਮ ਦੀ ਰਿਲੀਜ਼ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕਿਉਂਕਿ ਇਹ ਐਲਬਮ ਦਿਲਜੀਤ ਸਾਲ 2023 ‘ਚ ਰਿਲੀਜ਼ ਕਰਨਗੇ। ਦਿਲਜੀਤ ਨੇ ਐਲਬਮ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਦੇ ਸਾਹਮਣੇ ਸਵਾਲਾਂ ਦੀ ਝੜੀ ਲਗਾ ਦਿੱਤੀ। ਇੱਕ ਫ਼ੈਨ ਨੇ ਦਿਲਜੀਤ ਨੂੰ ਪੁੱਛਿਆ ਕਿ ਕੀ 11:11 ਕੋਈ ਫ਼ਿਲਮ ਹੈ? ਇਸ ਦੇ ਜਵਾਬ ‘ਚ ਦਿਲਜੀਤ ਨੇ ਕਿਹਾ, “ਨਹੀਂ ਇਹ ਐਲਬਮ ਹੈ।” ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਇੰਨ੍ਹੀਂ ਦਿਨੀਂ ਇਮਤਿਆਜ਼ ਅਲੀ ਦੀ ਫ਼ਿਲਮ ਵਿੱਚ ਕੰਮ ਕਰ ਰਹੇ ਹਨ। ਇਹ ਫ਼ਿਲਮ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਸ ਤੋਂ ਇਲਾਵਾ ਹੁਣ ਦਿਲਜੀਤ ‘ਬੋਰਨ ਟੂ ਸ਼ਾਈਨ’ ਟੂਰ ਲੈ ਕੇ ਇੰਡੀਆ ਆ ਰਹੇ ਹਨ। ਇੱਥੇ ਉਨ੍ਹਾਂ ਦਾ ਪਹਿਲਾ ਸ਼ੋਅ ਮੁੰਬਈ ‘ਚ 9 ਦਸੰਬਰ ਨੂੰ ਹੋਵੇਗਾ। ਇਸ ਦੀ ਪ੍ਰਮੋਸ਼ਨ ਦਿਲਜੀਤ ਜ਼ੋਰ-ਸ਼ੋਰ ਨਾਲ ਕਰ ਰਹੇ ਹਨ।













