ਮਸ਼ਹੂਰ ਫਿਲਮ ਅਤੇ ਟੀਵੀ ਐਕਟਰ ਸੁਨੀਲ ਸ਼ੇਂਡੇ ਦਾ ਐਤਵਾਰ ਦੇਰ ਰਾਤ ਦਿਹਾਂਤ ਹੋ ਗਿਆ। ਰਿਪੋਰਟਸ ਮੁਤਾਬਕ ਅਦਾਕਾਰ ਨੇ ਆਪਣੇ ਮੁੰਬਈ ਸਥਿਤ ਘਰ ‘ਚ ਆਖਰੀ ਸਾਹ ਲਏ। ਸੁਨੀਲ ਸ਼ੇਂਡੇ ਨੇ ਹਿੰਦੀ ਦੇ ਨਾਲ-ਨਾਲ ਮਰਾਠੀ ਫਿਲਮਾਂ ‘ਚ ਵੀ ਆਪਣੀ ਕਾਬਲੀਅਤ ਦੇ ਦਮ ‘ਤੇ ਪਛਾਣ ਬਣਾਈ ਸੀ। ਦੱਸ ਦਈਏ ਕਿ ਸ਼ਾਂਤੀ ਉਨ੍ਹਾਂ ਦਾ ਪ੍ਰਸਿੱਧ ਸੀਰੀਅਲ ਹੈ।
ਅਭਿਨੇਤਾ ਸੁਨੀਲ ਸ਼ੇਂਡੇ ਨੂੰ ਟੀਵੀ ਸ਼ੋਅ ‘ਸਰਕਸ’, ‘ਗਾਂਧੀ’, ‘ਸਰਫਰੋਸ਼’ ਅਤੇ ‘ਵਾਸਤਵ’ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਲਈ ਯਾਦ ਕੀਤਾ ਜਾਵੇਗਾ। ਸੁਨੀਲ ਸ਼ੇਂਡੇ ਆਪਣੇ ਦਮਦਾਰ ਕਿਰਦਾਰਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ‘ਕਥੁੰਗ (1989)’, ‘ਮਧੂਚੰਦਰਚੀ ਰਾਤ (1989)’, ‘ਜਸ ਬਾਪ ਤਾਸ਼ੇ ਪੋਰ (1991)’, ‘ਈਸ਼ਵਰ (1989)’, ‘ਨਰਸਿਮਹਾ (1991)’ ਵਰਗੀਆਂ ਕਈ ਮਰਾਠੀ ਫਿਲਮਾਂ ਵਿੱਚ ਕੰਮ ਕੀਤਾ ਹੈ। ਸੁਨੀਲ ਸ਼ੇਂਡੇ ਨੇ 80 ਅਤੇ 90 ਦੇ ਦਹਾਕੇ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਹ ਮਰਾਠੀ ਥੀਏਟਰ ਦੇ ਮਸ਼ਹੂਰ ਕਲਾਕਾਰ ਸਨ।
----------- Advertisement -----------
ਫਿਲਮ ਅਤੇ ਟੀਵੀ ਐਕਟਰ ਸੁਨੀਲ ਸ਼ੇਂਡੇ ਦਾ ਦਿਹਾਂਤ, ਸੀਰੀਅਲ ‘ਸ਼ਾਂਤੀ’ ਨਾਲ ਹੋਏ ਸੀ ਮਸ਼ਹੂਰ
Published on
----------- Advertisement -----------
----------- Advertisement -----------











